77.54 F
New York, US
July 20, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਨੀਪੁਰ: ਗੋਲੀਬਾਰੀ ਦੇ ਦੋਸ਼ ਹੇਠ ਮੈਤੇਈ ਜਥੇਬੰਦੀ ਦਾ ਮੈਂਬਰ ਗ੍ਰਿਫ਼ਤਾਰ

ਇੰਫਾਲ- ਮਨੀਪੁਰ ਵਿੱਚ ਮੈਤੇਈ ਜਥੇਬੰਦੀ ਅਰੰਬਾਈ ਤੈਂਗੋਲ ਦੇ ਇੱਕ ਨੇਤਾ ਅਤੇ ਚਾਰ ਹੋਰਾਂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਹਾਲ ਹੀ ’ਚ ਹੋਏ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਕਰਮੀਆਂ ’ਤੇ ਕਥਿਤ ਗੋਲੀਬਾਰੀ ਕਰਨ ਦੇ ਦੋਸ਼ ਹੇਠ ਇਸ ਜਥੇਬੰਦੀ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ ਇੰਫਾਲ ਵਿੱਚ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਵਿੱਚ ਕਥਿਤ ਸ਼ਮੂਲੀਅਤ ਲਈ 19 ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ 9 ਜੂਨ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਤੇਰਾ ਸਪਾਮ ਇਲਾਕੇ ਵਿੱਚ ਇੱਕ ਸੜਕ ਤੋਂ ਅੜਿੱਕਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਮੁਲਾਜ਼ਮਾਂ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਅਰੰਬਾਈ ਤੈਂਗੋਲ ਦੇ ਮੈਂਬਰ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ ਅੱਠ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਧਰ, ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਵੀ ਲੋਕਾਂ ਵਾਂਗ ਗੜਬੜ ਵਾਲੇ ਸੂਬੇ ਵਿੱਚ ਲੋਕਪੱਖੀ ਸਰਕਾਰ ਬਣਾਉਣਾ ਚਾਹੁੰਦੀ ਹੈ। ਕੁੱਝ ਜ਼ਿਲ੍ਹਿਆਂ ਵਿੱਚ ਪਾਬੰਦੀਆਂ ’ਚ ਢਿੱਲ: ਮਨੀਪੁਰ ਵਿੱਚ ਹਾਲਾਤ ’ਚ ਸੁਧਾਰ ਕਾਰਨ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਕੌਕਚਿੰਗ ਅਤੇ ਬਿਸ਼ਨੂਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਪ੍ਰਸ਼ਾਸਨ ਨੇ ਜਨਤਕ ਸ਼ਾਂਤੀ ਵਿੱਚ ਖਲਲ ਪਾਉਣ ਤੋਂ ਰੋਕਣ ਲਈ ਸ਼ਾਮ ਪੰਜ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਤਰ੍ਹਾਂ ਲੋਕਾਂ ਦੀ ਆਵਾਜਾਈ ਸਿਰਫ਼ ਸਵੇਰੇ ਪੰਜ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੀ ਕੀਤੀ ਜਾ ਸਕਦੀ ਹੈ।

Related posts

ਸਾਲ ਦੇ 10 ਦਿਨ ਟਰੈਫਿਕ ‘ਚ ਫਸੇ ਰਹਿੰਦੇ ਲੋਕ, ਦੁਨੀਆ ‘ਤੇ ਸਭ ਤੋਂ ਖਰਾਬ ਟਰੈਫਿਕ ਵਾਲਾ ਬਣਿਆ ਇਹ ਸ਼ਹਿਰ !

On Punjab

ਟਰੰਪ ਦੀ ਨਿੱਜੀ ਸਲਾਹਕਾਰ ਨੂੰ ਕੋਰੋਨਾ, ਯੂਐਸ ਦੇ ਰਾਸ਼ਟਰਪਤੀ ਨੇ ਡੋਨਾਲਡ ਨੇ ਖੁਦ ਨੂੰ ਕੀਤਾ ਕੁਆਰੰਟੀਨ

On Punjab

ਕਸ਼ਮੀਰ ‘ਚ ਸੈਨਿਕਾਂ ਦੀ ਸ਼ਹਾਦਤ ‘ਤੇ ਰੱਖਿਆ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਕਿਹਾ…

On Punjab