India vs Bangladesh t20 match : ਵੀਰਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੀ-20 ਮੁਕਾਬਲਾ ਖੇਡਿਆ ਗਿਆ । ਜਿਸ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ । ਜਿਸ ਤੋਂ ਬਾਅਦ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ । ਇਸ ਮੁਕਾਬਲੇ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ । ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ । ਰੋਹਿਤ ਨੇ 43 ਗੇਂਦਾਂ ‘ਤੇ 85 ਦੌੜਾਂ ਦੀ ਧਮਾਕੇਦਾਰ ਪਾਰੀ ਵਿੱਚ 6 ਚੌਕੇ ਤੇ 6 ਛੱਕੇ ਲਗਾਏ ।
ਟੀਚੇ ਦਾ ਪਿੱਛੇ ਕਰਨ ਉਤਰੀ ਭਾਰਤੀ ਟੀਮ ਦੇ ਓਪਨਰ ਰੋਹਿਤ ਨੇ ਸ਼ਿਖਰ ਧਵਨ ਨਾਲ ਓਪਨਿੰਗ ਵਿਕਟ ਦੀ ਸਾਂਝੇਦਾਰੀ ਵਿੱਚ 10.5 ਓਵਰਾਂ ਵਿੱਚ ਹੀ 118 ਦੌੜਾਂ ਜੋੜ ਦਿੱਤੀਆਂ । ਇਸ ਮੁਕਾਬਲੇ ਵਿੱਚ ਬੰਗਲਾਦੇਸ਼ ਦੀ ਟੀਮ ਨੇ ਪਹਿਲੇ 10 ਓਵਰਾਂ ਵਿੱਚ 78 ਦੌੜਾਂ ਬਣਾ ਕੇ ਵੱਡੇ ਸਕੋਰ ਵੱਲ ਵਧ ਰਿਹਾ ਸੀ, ਪਰ ਭਾਰਤ ਨੇ ਅਗਲੇ 10 ਓਵਰਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਮਹਿਮਾਨ ਟੀਮ ਨੂੰ 153 ਦੌੜਾਂ ‘ਤੇ ਰੋਕ ਦਿੱਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਚੰਗੀ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 7.2 ਓਵਰਾਂ ਵਿਚ 60 ਦੌੜਾਂ ਜੋੜੀਆਂ । ਜਿਸ ਤੋਂ ਬਾਅਦ ਭਾਰਤ ਨੂੰ ਪਹਿਲੀ ਸਫਲਤਾ ਰਨ ਆਊਟ ਦੇ ਰੂਪ ਵਿੱਚ ਮਿਲੀ । ਇਸ ਤੋਂ ਬਾਅਦ ਭਾਰਤ ਨੂੰ ਦੂਜੀ ਸਫਲਤਾ ਨਾਇਮ ਦੇ ਰੂਪ ਵਿੱਚ ਮਿਲੀ ।
ਜਿਸ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਮੁਸ਼ਫਿਕਰ ਰਹੀਮ ਨੂੰ 4 ਦੌੜਾਂ ‘ਤੇ ਆਊਟ ਕਰ ਦਿੱਤਾ ਤੇ ਫਿਰ ਸੌਮਿਆ ਸਰਕਾਰ ਨੂੰ ਪੰਤ ਹੱਥੋਂ ਸਟੰਪ ਕਰਵਾ ਕੇ ਮਹਿਮਾਨ ਟੀਮ ਦਾ ਸਕੋਰ 4 ਵਿਕਟਾਂ ਤੇ 103 ਦੌੜਾਂ ਦਾ ਕਰ ਦਿੱਤਾ । ਇਸ ਮੁਕਾਬਲੇ ਵਿੱਚ ਭਾਰਤ ਵਲੋਂ ਚਾਹਲ ਨੇ 4 ਓਵਰਾਂ ਵਿੱਚ 28 ਦੌੜਾਂ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ, ਜਦਕਿ ਦੀਪਕ ਚਾਹਰ, ਖਲੀਲ ਅਹਿਮਦ ਤੇ ਸੁੰਦਰ ਨੇ ਇਕ-ਇਕ ਵਿਕਟ ਹਾਸਿਲ ਕੀਤੀ ।
ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕਰੁਣਾਲ ਪੰਡਯਾ, ਯੁਜਵੇਂਦਰ ਚਾਹਲ, ਦੀਪਕ ਚਾਹਰ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ ਤੇ ਖਲੀਲ ਅਹਿਮਦ ਸ਼ਾਮਿਲ ਸਨ ।
ਜਦਕਿ ਬੰਗਲਾਦੇਸ਼ ਦੀ ਟੀਮ ਵਿੱਚ ਲਿਟਨ ਦਾਸ, ਸੌਮਿਆ ਸਰਕਾਰ, ਮੁਹੰਮਦ ਨੈਮ, ਮੁਸ਼ਫਿਕੂਰ ਰਹੀਮ, ਮਹਿਮੂਦੁੱਲਾ (ਕਪਤਾਨ), ਆਫੀਫ ਹੁਸੈਨ, ਸ਼ਫੀਉਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਮੋਸਾਦਦੇਕ ਹੁਸੈਨ, ਅਮੀਨੁਲ ਇਸਲਾਮ ਤੇ ਅਲ-ਅਮੀਨ ਹੁਸੈਨ ਸ਼ਾਮਿਲ ਸਨ ।