73.49 F
New York, US
July 24, 2024
PreetNama
ਖੇਡ-ਜਗਤ/Sports News

ਭਾਰਤ ਨੇ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾਇਆ, ਸ਼ੰਮੀ ਦਾ ਵੱਡਾ ਕਾਰਨਾਮਾ

ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ‘ਤੇ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਮਹਿਮਾਨਾਂ ਨੂੰ 203 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਭਾਰਤ ਨੇ ਸਾਊਥ ਅਫਰੀਕਾ ਸਾਹਮਣੇ ਜਿੱਤ ਲਈ 395 ਦੌੜਾਂ ਦਾ ਵੱਡਾ ਟੀਚਾ ਰੱਖਿਆ ਸੀ। ਟੀਚੇ ਦਾ ਪਿੱਛਾ ਕਰਦਿਆਂ ਅਫਰੀਕੀ ਟੀਮ 191 ਤੇ ਹੀ ਢੇਰ ਹੋ ਗਈ। ਦੱਸ ਦੇਈਏ ਭਾਰਤ ਨੇ ਆਪਣੇ ਘਰੇਲੂ ਮੈਦਾਨ ਤੇ ਸਾਊਥ ਅਫਰੀਕਾ ਨੂੰ 5ਵੀਂ ਵਾਰ ਹਰਾਇਆ ਹੈ।

ਭਾਰਤੀ ਟੀਮ ਨੂੰ 2010 ‘ਚ ਪਿਛਲੀ ਹਾਰ ਮਿਲੀ ਸੀ। ਦੌੜਾਂ ਦੇ ਲਿਹਾਜ ਨਾਲ ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਇਹ ਤੀਜੀ ਵੱਡੀ ਜਿੱਤ ਹੈ। ਦੋਨਾਂ ਪਾਰੀਆਂ ‘ਚ ਸੈਂਕੜਾ ਲਗਾਉਣ ਵਾਲੇ ਰੋਹਿਤ ਸ਼ਰਮਾ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਮੈਚ ਦੇ ਪੰਜਵੇਂ ਤੇ ਆਖਰੀ ਦਿਨ ਮਹਿਮਾਨ ਟੀਮ ਨੇ 1 ਵਿਕਟ ਅਤੇ 11 ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਲੰਚ ਤੋਂ ਪਹਿਲਾਂ ਹੀ ਅਫਰੀਕੀ ਬੱਲੇਬਾਜ਼ ਤਾਸ਼ ਦੇ ਪੱਤਿਆਂ ਦੀ ਤਰਾਂ ਖਿੱਲਰ ਗਏ।

ਲੰਚ ਤੱਕ ਮਹਿਮਾਨ ਟੀਮ ਦੇ 8 ਬੱਲੇਬਾਜ਼ ਪਵੇਲੀਅਨ ਜਾ ਚੁੱਕੇ ਸਨ। ਲੰਚ ਤੋਂ ਬਾਅਦ ਬਾਕੀ ਬਚੇ ਦੋ ਬੱਲੇਬਾਜ਼ਾਂ ਨੂੰ ਭਾਰਤ ਨੇ ਆਊਟ ਕਰ ਮੈਚ ‘ਤੇ ਕਬਜ਼ਾ ਕਰ ਲਿਆ। ਮੈਚ ਵਿੱਚ ਆਰ ਅਸ਼ਵਿਨ ਨੇ 8 ਵਿਕਟ ਲਏ। ਅਸ਼ਵਿਨ ਨੇ ਟੈਸਟ ‘ਚ ਆਪਣੇ 350 ਵਿਕਟ ਵੀ ਪੂਰੇ ਕਰ ਲਏ। ਅਸ਼ਵਿਨ ਨੇ 66 ਮੈਚਾਂ ਚ ਇਸ ਆਂਕੜੇ ਨੂੰ ਛੂਹਿਆ।

ਮੁਹੰਮਦ ਸ਼ਮੀ ਦਾ ਦਮਦਾਰ ਪ੍ਰਦਰਸ਼ਨ ਇਸ ਮੈਚ ਚ ਦੇਖਣ ਨੂੰ ਮਿਲਿਆ। ਸ਼ਮੀ ਨੇ ਪੰਜ ਵਿਕਟਾਂ ਆਪਣੇ ਨਾਮ ਕੀਤੀਆਂ। ਰਵਿੰਦਰ ਜਡੇਜਾ ਦੀ ਫਿਰਕੀ ਨੇ ਵੀ ਕਮਾਲ ਕੀਤਾ। ਜਡੇਜਾ ਮੈਚ ਵਿੱਚ 6 ਵਿਕਟਾਂ ਝਟਕਾਉਣ ਚ ਸਫਲ ਰਹੇ। ਇਸ਼ਾਂਤ ਸ਼ਰਮਾ ਨੂੰ ਦੋ ਵਿਕਟ ਮਿਲੇ। ਮੈਚ ‘ਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੋਹਿਤ ਨੇ ਦੋਨਾਂ ਪਾਰੀਆਂ ‘ਚ ਸੈਂਕੜੇ ਜੜੇ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਚ 502 ਦੌੜਾਂ ਦਾ ਪਹਾੜ ਜਿੱਡਾ ਸਕੋਰ ਬਣਾਇਆ। ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਭਰਪੂਰ ਕੋਸ਼ਿਸ਼ ਕੀਤੀ। ਭਾਰਤੀ ਮਜ਼ਬੂਤ ਸਪਿਨਰਾਂ ਦਾ ਡਟ ਕੇ ਮੁਕਾਬਲਾ ਵੀ ਕੀਤਾ। ਟੀਮ ਪਹਿਲੀ ਪਾਰੀ ਚ 431 ਤੇ ਹੀ ਪਹੁੰਚੀ ਪਰ ਭਾਰਤ ਦੇ ਸਕੋਰ ਤੱਕ ਨਹੀਂ ਪਹੁੰਚ ਸਕੀ। ਦੂਜੀ ਪਾਰੀ ਚ ਭਾਰਤ ਨੇ ਤੇਜ਼ੀ ਨਾਲ 323 ਦੌੜਾਂ ਬਣਾਈਆਂ।

ਪਹਿਲੀ ਪਾਰੀ ਚ ਮਿਲੀ 71 ਦੌੜਾਂ ਦੀ ਲੀਡ ਦੇ ਆਧਾਰ ‘ਤੇ ਭਾਰਤ ਨੇ ਸਾਊਥ ਅਫਰੀਕਾ ਸਾਹਮਣੇ 395 ਦੌੜਾਂ ਦਾ ਵੱਡਾ ਟੀਚਾ ਰੱਖਿਆ। ਪਰ ਮਹਿਮਾਨ ਇਸ ਟੀਚੇ ਨੂੰ ਹਾਸਲ ਕਰਨ ਚ ਅਸਫਲ ਰਹੇ। ਇਸ ਜਿੱਤ ਨਾਲ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਚ 1-0 ਦੀ ਲੀਡ ਬਣਾ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੁਕਾਬਲਾ 10 ਅਕਤੂਬਰ ਨੂੰ ਕਾਨਪੁਰ ਚ ਖੇਡਿਆ ਜਾਵੇਗਾ।

Related posts

ਜੋਹਾਨਸਬਰਗ ਟੈਸਟ ਵਿੱਚ ਦੱਖਣੀ ਅਫਰੀਕਾ ਦੀ ਹਾਰ

On Punjab

ਕੋਰੋਨਾ: ਇਸ ਸਾਲ ਨਹੀਂ ਹੋਵੇਗਾ ਵਿੰਬਲਡਨ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕੀਤਾ ਗਿਆ ਰੱਦ

On Punjab

IOW Championship : ਇੰਡੀਅਨ ਓਪਨ ‘ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂ

On Punjab