46.8 F
New York, US
March 28, 2024
PreetNama
ਰਾਜਨੀਤੀ/Politics

ਭਾਰਤ-ਚੀਨ ਵਿਚਾਲੇ ਹਿੰਸਕ ਝੜਪ ਬਾਰੇ ਵੱਡਾ ਖੁਲਾਸਾ, ਸਾਬਕਾ ਫੌਜ ਮੁਖੀ ਨੇ ਦੱਸੀ ਹੈਰਾਨੀਜਨਕ ਕਹਾਣੀ

ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਬਾਰੇ ਆਏ ਦਿਨ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ। ਅਜਿਹੇ ‘ਚ ਹੁਣ ਕੇਂਦਰੀ ਮੰਤਰੀ ਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਨੇ ਇਸ ਝੜਪ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਗਲਵਾਨ ਘਾਟੀ ‘ਚ ਭਾਰਤ-ਚੀਨ ਫੌਜ ਵਿਚਾਲੇ ਰਹੱਸਮਈ ਅੱਗ ਕਾਰਨ ਹਿੰਸਕ ਝੜਪ ਹੋਈ ਸੀ। ਇਹ ਅੱਗ ਚੀਨੀ ਫੌਜੀਆਂ ਦੇ ਟੈਂਟਾਂ ‘ਚ ਲੱਗੀ ਸੀ।

ਜਨਰਲ ਵੀਕੇ ਸਿੰਘ ਨੇ ਦੱਸਿਆ ਭਾਰਤ ਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ‘ਚ ਫੈਸਲਾ ਹੋਇਆ ਸੀ ਕਿ ਸਰਹੱਦ ਕੋਲ ਕੋਈ ਵੀ ਜਵਾਨ ਮੌਜੂਦ ਨਹੀਂ ਹੋਵੇਗਾ। ਪਰ ਜਦ 15 ਜੂਨ ਦੀ ਸ਼ਾਮ ਕਮਾਂਡਿੰਗ ਅਫ਼ਸਰ ਸਰਹੱਦ ‘ਤੇ ਚੈੱਕ ਕਰਨ ਗਏ ਤਾਂ ਚੀਨ ਦੇ ਸਾਰੇ ਲੋਕ ਵਾਪਸ ਨਹੀਂ ਗਏ ਸਨ। ਉੱਥੇ ਚੀਨੀ ਫੌਜ ਦਾ ਤੰਬੂ ਮੌਜੂਦ ਸੀ। ਕਮਾਂਡਿੰਗ ਅਫ਼ਸਰ ਨੇ ਤੰਬੂ ਹਟਾਉਣ ਲਈ ਕਿਹਾ। ਜਦੋਂ ਚੀਨੀ ਫੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ।

ਅੱਗ ਲੱਗਣ ਮਗਰੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋ ਗਈ। ਭਾਰਤੀ ਫੌਜ ਚੀਨੀ ਫੌਜੀਆਂ ਤੇ ਹਾਵੀ ਹੋ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹੋਰ ਲੋਕ ਬੁਲਾਏ। ਹਿੰਸਕ ਝੜਪ ਦੌਰਾਨ ਚੀਨ ਦੇ 40 ਤੋਂ ਜ਼ਿਆਦਾ ਫੌਜੀ ਮਾਰੇ ਜਾਣ ਦੀ ਗੱਲ ਸੱਚ ਹੈ।

ਜਨਰਲ ਵੀਕੇ ਸਿੰਘ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰਨਲ ਸੰਤੋਸ਼ ਦੀ ਧੋਖੇ ਨਾਲ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਚੀਨੀਆਂ ਦੇ ਟੈਂਟਾਂ ‘ਚ ਅੱਗ ਲਾ ਦਿੱਤੀ ਸੀ।

Related posts

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੋਲੀ – ਭਾਰਤ ਨੇ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਦ੍ਰਿੜਤਾ ਦੇ ਨਾਲ ਕੀਤਾ ਕਾਰਜ

On Punjab

Big Breaking : ਇੰਤਜ਼ਾਰ ਦੀਆਂ ਘੜੀਆਂ ਖਤਮ! ਰਾਹੁਲ ਗਾਂਧੀ ਨੇ ਐਲਾਨਿਆ ਕਾਂਗਰਸ ਦਾ ਸੀਐਮ ਚਿਹਰਾ

On Punjab

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

On Punjab