ਅੱਜ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਇਕ ਵੱਡੀ ਬੈਠਕ ਹੋਈ। ਇਸ ਬੈਠਕ ਦਾ ਉਦਘਾਟਨ ਕਰਨ ਲਈ ਪੀਐੱਮ ਮੋਦੀ ਦਿੱਲੀ ਦੇ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ਪਹੁੰਚੇ ਹਨ। ਥੋੜ੍ਹੀ ਦੇਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਇਥੇ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ਦਾ ਉਦਘਾਟਨ ਕੀਤਾ। ਪੀਐੱਮ ਮੋਦੀ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (JP Nadda) ਦੀ ਇਸ ਬੈਠਕ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨਾਂ ਨੇ ਖੇਤੀ ਕਾਨੂੰਨਾਂ ਸਬੰਧੀ ਚਰਚਾ ਕੀਤੀ। ਇਸ ਬੈਠਕ ’ਚ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਤੋਂ ਇਲਾਵਾ ਸੂਬਾ ਇੰਚਾਰਜ ਤੇ ਸਹਿ-ਇੰਚਾਰਜ ਦੇ ਨਾਲ ਹੀ ਪ੍ਰਦੇਸ਼ ਇਕਾਈ ਦੇ ਮੁਖੀ ਵੀ ਸ਼ਾਮਿਲ ਹੋਏ। ਇਸ ਅਹਿਮ ਬੈਠਕ ’ਚ ਚੁਣਾਵੀਂ ਸੂਬਿਆਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ’ਤੇ ਵੀ ਚਰਚਾ ਹੋਈ।
UPDATES
ਪੀਐੱਮ ਮੋਦੀ ਨੇ ਕੀਤਾ ਸੰਬੋਧਨਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਰਾਸ਼ਟਰੀ ਅਹੁਦੇਦਾਰਾਂ ਨੂੰ ਸੰਬੋਧਨ ਅਤੇ ਮਾਰਗ ਦਰਸ਼ਨ ਕਰਨ ਤੋਂ ਬਾਅਦ ਸੂਬਿਆਂ ’ਚ ਆਗਾਮੀ ਵਿਧਾਨ ਸਭਾ ਚੋਣਾਂ ਆਤਮ-ਨਿਰਭਰ ਭਾਰਤ ਮੁਹਿੰਮ ਅਤੇ ਖੇਤੀ ਕਾਨੂੰਨਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਸੂਬਾ ਆਧਾਰਿਤ ਸਮੂਹ ਦੀਆਂ ਬੈਠਕਾਂ ਅਤੇ ਭਵਿੱਖ ਦੀਆਂ ਘਟਨਾਵਾਂ ’ਤੇ ਚਰਚਾ ਕੀਤੀ ਅਤੇ ਘੋਸ਼ਣਾ ਕੀਤੀ।ਪੀਐੱਮ ਮੋਦੀ ਨੇ ਕੀਤਾ ਬੈਠਕ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ’ਚ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ਦਾ ਉਦਘਾਟਨ ਕੀਤਾ। ਇਸ ਬੈਠਕ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਜੇਪੀ ਨੱਡਾ ਕਰਨਗੇ।ਪੀਐੱਮ ਮੋਦੀ ਪਹੁੰਚੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਨੂੰ ਸੰਬੋਧਨ ਕਰਨ ਲਈ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ਪਹੁੰਚੇ ਹਨ। ਉਹ ਥੋੜ੍ਹੀ ਦੇਰ ’ਚ ਭਾਜਪਾ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ਦਾ ਉਦਘਾਟਨ ਕਰਨਗੇ।ਜੇਪੀ ਨੱਡਾ ਪਹੁੰਚੇ
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਡਾ ਪਾਰਟੀ ਦੇ ਰਾਸ਼ਟਰੀ ਅਹੁਦੇਦਾਰਾਂ ਦੀ ਬੈਠਕ ਲਈ ਐੱਨਡੀਐੱਮਸੀ ਕਨਵੈਂਸ਼ਨ ਸੈਂਟਰ ਪਹੁੰਚੇ। ਇਹ ਬੈਠਕ ਦਿੱਲੀ ਦੇ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ਪਹੁੰਚੇ। ਇਹ ਬੈਠਕ ਦਿੱਲੀ ਦੇ ਐੱਨਡੀਐੱਮਸੀ ਕਨਵੈਨਸ਼ਨ ਸੈਂਟਰ ’ਚ ਸਵੇਰੇ 10 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਪੰਜ ਵਜੇ ਤਕ ਹੋਵੇਗੀ।