32.74 F
New York, US
November 28, 2023
PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਬੱਬੂ ਮਾਨ ਦੀ ਸਾਦਗੀ ਜਿੱਤੇਗੀ ਦਿਲ, ਦੇਖੋ ਪਿੰਡ ‘ਚ ਕਿਵੇਂ ਸਾਦਾ ਜੀਵਨ ਜਿਉਂਦਾ ਬੇਈਮਾਨ, ਦੇਖੋ ਇਹ ਵੀਡੀਓ

ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਹੁਨਰ ਨਾਲ ਪੂਰੀ ਦੁਨੀਆ ‘ਚ ਨਾਮ ਕਮਾਇਆ ਹੈ। ਬੱਬੂ ਮਾਨ ਅਕਸਰ ਹੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਸ ਦੇ ਨਾਲ ਨਾਲ ਬੱਬੂ ਮਾਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।

ਬੱਬੂ ਮਾਨ ਦੀ ਇੱਕ ਵੀਡੀਓ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ‘ਚ ਬੱਬੂ ਮਾਨ ਨੂੰ ਆਪਣੇ ਪਿੰਡ ‘ਚ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਬੱਬੂ ਮਾਨ ਮੰਜੀ ‘ਤੇ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਖਾਣੇ ਦੀ ਥਾਲੀ ਪਈ ਹੋਈ ਹੈ, ਜਿਸ ਵਿੱਚ ਸਾਦੀ ਰੋਟੀ ਦੇ ਸਬਜ਼ੀ ਨਜ਼ਰ ਆ ਰਹੀ ਹੈ। ਬੱਬੂ ਮਾਨ ਦੀ ਇਸ ਸਾਦਗੀ ਭਰੀ ਅਦਾ ‘ਤੇ ਫੈਨਜ਼ ਖੂਬ ਪਿਆਰ ਲੁਟਾ ਰਹੇ ਹਨ। ਫੈਨਜ਼ ਮਾਨ ਦੀ ਇਸ ਪੋਸਟ ‘ਤੇ ਖੂਬ ਕਮੈਂਟ ਕਰ ਰਹੇ ਹਨ। ਇਹੀ ਨਹੀਂ ਵੀਡੀਓ ‘ਚ ਬੱਬੂ ਮਾਨ ਨੂੰ ਖਾਣੇ ਉੱਪਰ ਸ਼ਾਇਰੀ ਵੀ ਕਰਦੇ ਦੇਖਿਆ ਜਾ ਸਕਦਾ ਹੈ। ਦੇਖੋ ਇਹ ਵੀਡੀਓ:

 

 

ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਪਿਛਲੇ 4 ਦਹਾਕਿਆਂ ਤੋਂ ਇੰਡਸਟਰੀ ‘ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ 30 ਸਾਲ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹਾਲ ਹੀ ‘ਚ ਬੱਬੂ ਮਾਨ ਦਾ ਨਵਾਂ ਗਾਣਾ ਵੀ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਮਾਨ ਦਾ ਨਵਾਂ ਗਾਣਾ ‘ਬਾਜ਼ ਬਾਜ਼ ਹੋਗੀ’ ਫੈਨਜ਼ ਦਾ ਖੂਬ ਦਿਲ ਜਿੱਤ ਰਿਹਾ ਹੈ।

Related posts

ਫੌਜ ਦਾ ਮਿੱਗ-21 ਕ੍ਰੈਸ਼, ਪਾਈਲਟ ਵਾਲ-ਵਾਲ ਬਚੇ

On Punjab

ਹਾਫ਼ਿਜ਼ ਸਈਦ ਦੇ ਹਮਦਰਦ ਬਣੇ ਇਮਰਾਨ ਖ਼ਾਨ, ਯੂਐਨ ਤੋਂ ਅਕਾਉਂਟ ਚੋਂ ਪੈਸੇ ਕਢਵਾਉਣ ਦੀ ਮੰਗੀ ਇਜਾਜ਼ਤ

On Punjab

ਬ੍ਰਿਟਿਸ਼ MP ਦਾ ਦਾਅਵਾ, ਫੈਕਟਰੀ ਉਦਘਾਟਨ ਸਮਾਗਮ ‘ਚ ਸਾਹਮਣੇ ਆਏ ਕਿਮ ਹਨ ਨਕਲੀ

On Punjab