PreetNama
ਸਿਹਤ/Health

ਬ੍ਰੇਨ ਸਟੈਮ ਸੈੱਲਜ਼ ਲਈ ਨੁਕਸਾਨਦਾਇਕ ਈ-ਸਿਗਰਟ

ਈ-ਸਿਗਰਟ ਦੀ ਵਰਤੋਂ ਕਰਨ ਵਾਲੇ ਲੋਕ ਸੁਚੇਤ ਹੋ ਜਾਣ। ਇਸ ਨਾਲ ਬ੍ਰੇਨ ਸਟੈਮ ਸੈੱਲਜ਼ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਮਰੀਕੀ ਸ਼ੋਧਕਰਤਾਵਾਂ ਨੇ ਪਾਇਆ ਕਿ ਇਹ ਸਿਗਰਟ ਬ੍ਰੇਨ ਸਟੈਮ ਸੈੱਲਜ਼ ‘ਚ ਇਕ ਸਟ੍ਰੈੱਸ ਰਿਸਪਾਂਸ ਪੈਦਾ ਕਰਦੀ ਹੈ। ਸਟੈਮ ਸੈੱਲਜ਼ ਅਜਿਹੀਆਂ ਖ਼ਾਸ ਕੋਸ਼ਿਕਾਵਾਂ ਹੁੰਦੀਆਂ ਹਨ, ਜੋ ਬ੍ਰੇਨ ਸੈੱਲਜ਼, ਬਲੱਡ ਸੈੱਲਜ਼ ਜਾਂ ਬੋਨ ਦੇ ਤੌਰ ‘ਤੇ ਵਿਸ਼ੇਸ਼ ਕੰਮ ਕਰਦੀ ਹੈ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਸ਼ੋਧਕਰਤਾ ਏ ਜਾਹਿਦੀ ਨੇ ਕਿਹਾ, ‘ਸ਼ੁਰੂ ‘ਚ ਇਲੈਕਟ੍ਰਾਨਿਕ ਸਿਗਰਟ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਸੀ ਕਿ ਇਹ ਸੁਰੱਖਿਆ ਹਨ ਤੇ ਨੁਕਸਾਨਦਾਇਕ ਨਹੀਂ ਹਨ। ਪਰ ਇਹ ਪਤਾ ਲੱਗਾ ਕਿ ਥੋੜ੍ਹੇ ਸਮੇਂ ਤਕ ਵੀ ਇਸ ਸਿਗਰਟ ਦਾ ਇਸਤੇਮਾਲ ਕਰਨ ਨਾਲ ਕੋਸ਼ਿਕਾਵਾਂ ਖ਼ਤਮ ਹੋ ਸਕਦੀਆਂ ਹਨ।’ ਸ਼ੋਧਕਰਤਾਵਾਂ ਨੇ ਚੂਹਿਆਂ ਦੀ ਨਿਊਰਾਲ ਸਟੈਮ ਸੈੱਲਜ਼ ਦੀ ਵਰਤੋਂ ਨਾਲ ਈ-ਸਿਗਰਟ ਦੇ ਉਸ ਤੰਤਰ ਦੀ ਪਛਾਣ ਕੀਤੀ ਜੋ ਸਟੈਮ ਸੈੱਲ ਟਾਕਸਿਸਿਟੀ (ਜ਼ਹਿਰਬਾ) ਨੂੰ ਪ੍ਰਰੇਰਿਤ ਕਰਨ ਦਾ ਕੰਮ ਕਰਦਾ ਹੈ।

Related posts

ਆਖਰ ਭਵਿੱਖ ਵਿਚ ਕਿਉਂ ਜ਼ਰੂਰੀ ਹੋਵੇਗਾ ਵੈਕਸੀਨ ਪਾਸਪੋਰਟ, ਜਾਣੋ ਇਸ ਦੀ ਵਜ੍ਹਾ ਤੇ ਅਹਿਮੀਅਤ

On Punjab

Karwa Chauth 2023 : ਕਰਵਾ ਚੌਥ ਦੇ ਵਰਤ ਤੋਂ ਬਾਅਦ ਪੇਟ ਖ਼ਰਾਬ ਹੋਣ ਤੋਂ ਬਚਣ ਲਈ, ਰਾਤ ​ਦੇ ਖਾਣੇ ਲਈ ਤਿਆਰ ਕਰੋ ਇਹ ਹੈਲਦੀ ਪਕਵਾਨ

On Punjab

ਟਾਈਫਾਈਡ ਕੀ ਹੈ? ਇਸ ਤੋਂ ਬੱਚਣ ਲਈ ਅਪਣਾਓ ਇਹ ਨੁਸਖ਼ੇ

On Punjab