PreetNama
ਰਾਜਨੀਤੀ/Politics

ਬੀਜੇਪੀ ਦੀ ਟਿੱਕਟੌਕ ਸਟਾਰ ਉਮੀਦਵਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ, ਭੈਣ ਤੇ ਜੀਜੇ ਖਿਲਾਫ ਕੇਸ ਦਰਜ

ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਵਿੱਚ ਆਦਮਪੁਰ ਤੋਂ ਬੀਜੇਪੀ ਦੀ ਟਿਕਟ ‘ਤੇ ਚੋਣਾਂ ਲੜਨ ਵਾਲੀ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਨਾਲ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਫੋਗਾਟ ਦਾ ਇਲਜ਼ਾਮ ਹੈ ਕਿ ਉਸ ਦੇ ਜੀਜਾ ਤੇ ਭੈਣ ਨੇ ਉਸ ਦੇ ਪਿੰਡ ਭੂਥਨਕਲਾਂ ਵਿੱਚ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਸਦਰ ਥਾਣਾ ਪੁਲਿਸ ਨੇ ਸੋਨਾਲੀ ਫੋਗਾਟ ਦੀ ਸ਼ਿਕਾਇਤ ‘ਤੇ ਉਸ ਦੇ ਜੀਜਾ ਤੇ ਭੈਣ ਖਿਲਾਫ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਇਲਜ਼ਾਮ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੋਨਾਲੀ ਫੋਗਾਟ ਵਾਸੀ ਹਿਸਾਰ ਨੇ ਦੱਸਿਆ ਕਿ ਉਹ ਆਪਣੇ ਜੱਦੀ ਪਿੰਡ ਭੂਥਨਕਲਾਂ ਵਿੱਚ ਆਪਣੇ ਪਿਤਾ ਨਾਲ ਮਿਲਣ ਆਈ ਹੋਈ ਸੀ।

ਇਸੇ ਦੌਰਾਨ ਪਿੰਡ ਦੇ ਕਈ ਲੋਕ ਵੀ ਉਸ ਨੂੰ ਮਿਲਣ ਆਏ ਹੋਏ ਸੀ। ਇੱਥੇ ਉਸ ਦੀ ਭੈਣ ਰੂਕੇਸ਼ ਤੇ ਜੀਜਾ ਅਮਨ ਪੁਨੀਆ ਵਾਸੀ ਅਰਬਨ ਅਸਟੇਟ, ਹਿਸਾਰ ਵੀ ਆਏ ਹੋਏ ਸੀ। ਇਲਜ਼ਾਮ ਹੈ ਕਿ ਸੋਨਾਲੀ ਦੀ ਭੈਣ ਤੇ ਜੀਜਾ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

ਰਾਹੁਲ ਗਾਂਧੀ ਨੇ ਮੁੜ ਸਾਧਿਆ ਮੋਦੀ ‘ਤੇ ਨਿਸ਼ਾਨਾ, ਵੀਡੀਓ ਜਾਰੀ ਕਰ ਉਠਾਏ ਵੱਡੇ ਸਵਾਲ

On Punjab

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਦਿੱਲੀ ਪੁਲਿਸ ਦੀ ਸ਼ਲਾਘਾ, ਕਿਹਾ- ਸਾਰੀਆਂ ਚੁਣੌਤੀਆਂ ਦਾ ਸਬਰ ਤੇ ਸ਼ਾਂਤੀ ਨਾਲ ਕੀਤਾ ਸਾਹਮਣਾ

On Punjab

Farmers Protest : ਕਿਸਾਨਾਂ ਦਾ ਪ੍ਰਦਰਸ਼ਨ 60ਵੇਂ ਦਿਨ ਵੀ ਜਾਰੀ, ਟਰੈਕਟਰ ਪਰੇਡ ਦੀਆਂ ਤਿਆਰੀਆਂ ਜ਼ੋਰਾਂ ‘ਤੇ

On Punjab