46.17 F
New York, US
April 18, 2024
PreetNama
ਸਿਹਤ/Health

ਬਲੱਡ ਸ਼ੂਗਰ ਨੂੰ ਤੁਰੰਤ ਕੰਟਰੋਲ ਕਰਦਾ ਹੈ ਲਾਲ ਪਿਆਜ਼, ਜਾਣੋ ਸੇਵਨ ਦਾ ਤਰੀਕਾ

ਡਾਇਬਟੀਜ਼ (Diabetes) ਰੋਗੀਆਂ ਲਈ ਬਲੱਡ ਸ਼ੂਗਰ ਲੈਵਲ (Blood Sugar Level) ਬਣਾਈ ਰੱਖਣਾ ਮੁਸ਼ਕਿਲ ਹੁੰਦਾ ਹੈ। ਅਜਿਹੇ ਵਿਚ ਤੁਹਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੀ ਖਾਈਏ ਤੇ ਕੀ ਨਹੀਂ। ਤੁਹਾਨੂੰ ਆਪਣੇ ਬਲੱਡ ਸ਼ੂਗਰ ਲੈਵਲ ਦੀ ਸਮੇਂ-ਸਮੇਂ ‘ਤੇ ਜਾਂਚ ਜ਼ਰੂਰ ਕਰਨੀ ਚਾਹੀਦੀ। ਕਿਉਂਕਿ ਇਸ ਨਾਲ ਤੁਹਾਡੇ ਖਾਣ-ਪੀਣ ਦੇ ਪ੍ਰਭਾਵਾਂ ਦਾ ਪਤਾ ਚੱਲਦਾ ਹੈ। ਸ਼ੂਗਰ ਨੂੰ ਸੁਭਾਵਿਕ ਰੂਪ ‘ਚ ਕੰਟਰੋਲ ਕਰਨ ਲਈ, ਆਪਣੇ ਖਾਣੇ ‘ਚ ਅਜਿਹੇ ਭੋਜਨ ਨੂੰ ਸ਼ਾਮਲਕ ਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਬਲੱਡ ਸ਼ੂਗਰ ਘਟਾਉਂਦੇ ਹਨ। ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ ਕਿਉਂਕਿ ਜੇਕਰ ਇਸ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ।
ਜੇਕਰ ਤੁਸੀਂ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਸਰਬੋਤਮ ਖ਼ੁਰਾਕੀ ਪਦਾਰਥਾਂ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਇਸ ਲਈ ਪਿਆਜ਼ ਦੀ ਮਦਦ ਲੈ ਸਕਦੇ ਹੋ। ਪਿਆਜ਼ ਤੁਹਾਡੀ ਰਸੋਈ ਦਾ ਤੱਤ ਹੈ ਜੋ ਤੁਹਾਨੂੰ ਸ਼ੂਗਰ ਤੋਂ ਪ੍ਰਭਾਵੀ ਰੂਪ ‘ਚ ਲੜਨ ਦੀ ਮਦਦ ਕਰ ਸਕਦਾ ਹੈ। ਪਿਆਜ਼ ਹਰ ਭਾਰਤੀ ਰਸੋਈ ਦਾ ਇਕ ਲਾਜਮ਼ੀ ਹਿੱਸਾ ਹੈ ਜਿਸ ਨੂੰ ਲਗਪਗ ਹਰ ਕੋਈ ਆਪਣੇ ਭੋਜਨ ‘ਚ ਸ਼ਾਮਲ ਕਰਦਾ ਹੈ। ਹੁਣ ਤੁਸੀਂ ਬਸ ਇੰਨਾ ਕਰਨਾ ਹੈ ਕਿ ਆਪਣੇ ਆਹਾਰ ‘ਚ ਪਿਆਜ਼ ਨੂੰ ਸ਼ਾਮਲਕ ਰੋ ਅਤੇ ਆਪਣੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖੋ।
ਡਾਇਬਟੀਜ਼ ‘ਚ ਪਾਇਦੇਮੰਦ ਹੈ ਲਾਲ ਪਿਆਜ਼- Red Onion For Diabetes in Punjabi
ਵੱਖ-ਵੱਖ ਅਧਿਆਨਾਂ ਤੋਂ ਪਤਾ ਚੱਲਿਆ ਹੈ ਕਿ ਲਾਲ ਪਿਆਜ਼ ਵਧੇ ਹੋਏ ਬਲੱਡ ਸ਼ੂਗਰ ਦੇ ਪੱਧਰ ਨੂੰ ਘਟ ਕਰਨ ‘ਚ ਮਦਦ ਕਰ ਸਕਦਾ ਹੈ ਜੋ ਤੁਹਾਨੂੰ ਟਾਈਪ 1 ਤੇ ਟਾਈਪ 2 ਡਾਇਬਟੀਜ਼ ਦੋਨਾਂ ਦਾ ਪ੍ਰਬੰਧਨ ਕਰਨ ‘ਚ ਮਦਦ ਕਰਦਾ ਹੈ। ਜਰਨਲ ਐਨਵਾਇਰਨਮੈਂਟਲ ਹੈਲਥ ਇਨਸਾਈਟਸ ‘ਚ ਪ੍ਰਕਾਸ਼ਿਤ ਇਕ ਅਧਿਐਨ ‘ਚ ਪਾਇਆ ਗਿਆ ਹੈ ਕਿ 100 ਗ੍ਰਾਮ ਲਾਲ ਪਿਆਜ਼ ਨੇ ਬਲੱਡ ਸ਼ੂਗਰ ਨੂੰ ਸਿਰਫ਼ ਚਾਰ ਘੰਟਿਆਂ ‘ਚ ਘਟਾ ਦਿੱਤਾ। ਇੱਥੇ ਕੁਝ ਤੱਥ ਦਿੱਤੇ ਗਏ ਹਨ ਜਿਸ ਤੋਂ ਤੁਸੀਂ ਸਮਝ ਸਕੋਗੇ ਕਿ ਪਿਆਜ਼ ਕਿਉਂ ਡਾਇਬਟੀਜ਼ ਤੇ ਬਲੱਡ ਸ਼ੂਗਰ ‘ਚ ਫਾਇਦੇਮੰਦ ਹੈ।
ਲੋ-ਗਲਾਈਸੈਮਿਕ ਇੰਡੈਕਸ
ਪਿਆਜ਼ ਲੋ-ਗਲਾਈਸੈਮਿਕ ਫੂਡ ਹੈ ਜਿਸ ਨੂੰ ਤੁਸੀਂ ਆਪਣੇ ਖਾਣੇ ‘ਚ ਸ਼ਾਮਲ ਕਰ ਸਕਦੇ ਹੋ। ਗਲਾਈਸੈਮਿਕ ਇੰਡੈਕਸ ਬਲੱਡ ਸ਼ੂਗਰ ਲੈਵਲ ਲਈ ਚੰਗਾ ਨਹੀਂ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਕਾਰਬਜ਼ ਖਾਂਦੇ ਹੋ ਤਾਂ ਤੁਹਾਨੂੰ ਟਾਈਪ-2 ਡਾਇਬਟੀਜ਼ ਹੋਮ ਦਾ ਵੱਧ ਖ਼ਤਰਾ ਹੈ। ਅੱਧ ਕੱਪ ਕੱਟੇ ਹੋਏ ਪਿਆਜ਼ ‘ਚ ਸਿਰਫ਼ 5.9 ਗ੍ਰਾਮ ਕਾਰਬਜ਼ ਹੁੰਦੇ ਹਨ। ਤੋ Lo-carb ਤੁਹਾਨੂੰ ਅਸਰਦਾਰ ਢੰਗ ਨਾਲ ਸ਼ੂਗਰ ਮੈਨੇਜ ਕਰਨ ‘ਚ ਮਦਦ ਕਰ ਸਕਦੇ ਹਨ।
ਫਾਈਬਰ ‘ਚ ਜ਼ਿਆਦਾ
ਡਾਇਬਟੀਜ਼ ਲਈ ਫਾਈਬਰ ਬੇਹੱਦ ਫਾਇਦੇਮੰਦ ਹਨ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਪਿਆਜ਼ ਵੀ ਫਾਈਬਰ ਭਰਪੂਰ ਹੁੰਦਾ ਹੈ ਜੋ ਉਨ੍ਹਾਂ ਨੂੰ ਸ਼ੂਗਰ ਰੋਗੀਆਂ ਲਈ ਇਕ ਆਦਰਸ਼ ਤੱਤ ਮੰਨਿਆ ਜਾਂਦਾ ਹੈ। ਫਾਈਬਰ ਅੰਤੜੀ ਦੀ ਸਿਹਤ ਠੀਕ ਰੱਖਦਾ ਅਤੇ ਪੇਟ ਨਾਲ ਸਬੰਧਤ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਰੱਖੇਗਾ। ਪਿਆਜ਼ ਦਾ ਨਿਯਮਤ ਸੇਵਨ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰੇਗਾ।
ਸ਼ੂਗਰ ਸੰਤੁਲਿਤ ਰੱਖਣ ਲਈ ਪਿਆਜ਼ ਦਾ ਸੇਵਨ ਕਿਵੇਂ ਕਰੀਏ?
ਬਿਹਤਰ ਬਲੱਡ ਸ਼ੂਗਰ ਲੈਵਲ ਲਈ ਤੁਹਾਨੂੰ ਕੱਚਾ ਪਿਆਜ਼ ਖਾਣਾ ਚਾਹੀਦੈ। ਇਸ ਤੋਂ ਇਲਾਵਾ, ਯਕੀਨੀ ਬਣਾਓ ਕਿ ਤੁਸੀਂ ਲਾਲ ਪਿਆਜ਼ ਚੁਣਦੇ ਹੋ। ਤੁਸੀਂ ਕੱਚਾ ਪਿਆਜ਼ ਆਪਣੇ ਲੰਚ ਦੇ ਨਾਲ-ਨਾਲ ਰਾਤ ਦੇ ਖਾਣੇ ‘ਚ ਵੀ ਖਾ ਸਕਦੇ ਹੋ। ਜੇਕਰ ਤੁਹਾਨੂੰ ਸਲਾਦ ਪਸੰਦ ਹੈ ਤਾਂ ਤੁਸੀਂ ਇਸ ਨੂੰ ਆਪਣੇ ਸਲਾਦ ‘ਚ ਸ਼ਾਮਲ ਕਰ ਸਕਦੇ ਹੋ। ਕੱਚਾ ਪਿਆਜ਼ ਤੁਸੀਂ ਸੈਂਡਵਿਚ ‘ਚ ਵੀ ਮਿਲਾ ਸਕਦੇ ਹੋ।
ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ ਲਈ ਹੋਰ ਭੋਜਨ
ਕਈ ਹੋਰ ਖ਼ੁਰਾਕੀ ਪਦਾਰਥ ਹਨ ਜੋ ਤੁਹਾਨੂੰ ਕੁਦਰਤੀ ਰੂਪ ‘ਚ ਡਾਇਬਟੀਜ਼ ਦਾ ਪ੍ਰਬੰਧਨ ਕਰਨ ‘ਚ ਮਦਦ ਕਰ ਸਕਦੇ ਹਨ। ਤੁਸੀਂ ਆਪਣੇ ਖਾਣ-ਪੀਣ ‘ਚ ਕੁਝ ਖ਼ੁਰਾਕੀ ਪਦਾਰਥ ਸ਼ਾਮਲ ਕਰਦੇ ਹੋ ਜਿਸ ਦੇ ਨਤੀਜੇ ਵਜੋਂ ਪੂਰਾ ਦਿਨ ਸੰਤੁਲਿਤ ਬਲੱਡ ਸ਼ੂਗਰ ਹੋ ਸਕਦੀ ਹੈ। ਡਾਇਬਟੀਜ਼ ਲਈ ਫਾਇਦੇਮੰਦ ਕੁਝ ਖ਼ੁਰਾਕੀ ਪਦਾਰਥਾਂ ‘ਚ ਸ਼ਾਮਲ ਹਨ- ਜਾਮੁਨ, ਦਾਲ-ਚੀਨੀ, ਅੰਡੇ, ਪੱਤੇਦਾਰ ਸਾਗ, ਨਟਸ, ਗ੍ਰੀਕ ਯੋਗਰਟ, ਹਲਦੀ, ਚਿਆ ਸੀਡਜ਼, ਬ੍ਰੋਕਲੀ, ਫਲੈਕਸਸੀਡਸ, ਐੱਪਲ ਸਾਈਡਰ ਵਿਨੇਗਰ ਅਤੇ ਲਸਣ। ਆਪਣੇ ਭੋਜਨ ਦੀ ਯੋਜਨਾ ਇਸ ਤਰ੍ਹਾਂ ਬਣਾਓ ਕਿ ਤੁਸੀਂ ਇਨ੍ਹਾਂ ਖ਼ੁਰਾਕੀ ਪਦਾਰਥਾਂ ਨੂੰ ਆਪਣੇ ਰੋਜ਼ ਦੇ ਖਾਣੇ ‘ਚ ਕਿਸੇ-ਨਾ-ਕਿਸੇ ਤਰ੍ਹਾਂ ਸ਼ਾਮਲ ਕਰ ਸਕੋ।

Related posts

Dates Benefits: ਖਜੂਰ ਹੈ ਸਿਹਤ ਲਈ ਬਹੁਤ ਫਾਇਦੇਮੰਦ, ਜਾਣੋ ਖਾਣ ਦੇ ਫਾਇਦੇ

On Punjab

Benefits of Carrot Juice: ਗਾਜਰ ਦੇ ਜੂਸ ਦੇ ਹਨ ਕਈ ਫ਼ਾਇਦੇ

On Punjab

ਹਰ ਫ਼ਲ ਦਾ ਹੈ ਆਪਣਾ ਫ਼ਾਇਦਾ, ਜਾਣੋ ਫ਼ਲਾਂ ਨੂੰ ਖਾਣ ਦਾ ਸਹੀ ਸਮਾਂ ?

On Punjab