37.11 F
New York, US
February 26, 2021
PreetNama
ਸਿਹਤ/Health

ਬਲੱਡ ਸ਼ੂਗਰ ਕੰਟਰੋਲ ਕਰਨ ਲਈ ਡਾਈਟ ’ਚ ਜ਼ਰੂਰ ਸ਼ਾਮਿਲ ਕਰੋ ਨਿੰਬੂ ਦਾ ਅਚਾਰ

ਖ਼ਰਾਬ ਰੋਜ਼ਮਰ੍ਹਾ ਤੇ ਗਲ਼ਤ ਖਾਣ-ਪੀਣ ਦੇ ਚੱਲਦਿਆਂ ਡਾਇਬਟੀਜ਼ ਇਕ ਆਮ ਬਿਮਾਰੀ ਬਣਦੀ ਜਾ ਰਹੀ ਹੈ। ਇਸ ਬਿਮਾਰੀ ’ਚ ਖ਼ੂਨ ’ਚ ਸ਼ੂਗਰ ਲੈਵਲ ਬਹੁਤ ਵੱਧ ਜਾਂਦਾ ਹੈ। ਉਥੇ ਹੀ ਪਿੱਤੇ ’ਤੋਂ ਇੰਸੁਲਿਨ ਹਾਰਮੌਨ ਨਿਕਲਣਾ ਬੰਦ ਹੋ ਜਾਂਦਾ ਹੈ। ਸ਼ੂਗਰ ਲੈਵਲ ਵੱਧਣ ਨਾਲ ਵਿਅਕਤੀ ਨੂੰ ਵਾਰ-ਵਾਰ ਪੇਸ਼ਾਬ ਆਉਂਦਾ ਹੈ। ਨਾਲ ਹੀ ਭੁੱਖ ਪਿਆਸ ਵੀ ਵੱਧ ਲੱਗਦੀ ਹੈ। ਜਦਕਿ, ਪਿੱਤੇ ਤੋਂ ਇੰਸੁਲਿਨ ਨਾ ਨਿਕਲਣ ਦੇ ਚੱਲਦਿਆਂ ਸਰੀਰ ਨੂੰ ਊਰਜਾ ਪ੍ਰਾਪਤ ਨਹੀਂ ਹੋ ਪਾਉਂਦੀ ਹੈ। ਡਾਇਬਟੀਜ਼ ਇਕ ਲਾ-ਇਲਾਜ ਬਿਮਾਰੀ ਹੈ, ਜੋ ਸਾਰੀ ਉਮਰ ਰਹਿੰਦੀ ਹੈ। ਲਾਪਰਵਾਹੀ ਵਰਤਣ ’ਤੇ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਫਰਸਟ ਲੈਵਲ ’ਤੇ ਡਾਇਬਟੀਜ਼ ਨਾਲ ਕਈ ਹੋਰ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਇਸ ’ਚ ਦਿਲ ਦੇ ਰੋਗ, ਅਲਸਰ, ਅੱਖਾਂ ਦੀ ਪਰੇਸ਼ਾਨੀ ਅਤੇ ਸਟਰੋਕ ਆਦਿ ਬਿਮਾਰੀਆਂ ਸ਼ਾਮਿਲ ਹਨ। ਗੰਭੀਰ ਸਥਿਤੀ ’ਚ ਵਿਅਕਤੀ ਕੋਮਾ ’ਚ ਜਾ ਸਕਦਾ ਹੈ। ਅੰਤ : ਇਸ ਬਿਮਾਰੀ ਨੂੰ ਹਲਕੇ ’ਚ ਬਿਲਕੁਲ ਨਾ ਲਓ। ਇਸ ਬਿਮਾਰੀ ’ਚ ਪਰਹੇਜ ਦੀ ਵਿਸ਼ੇਸ਼ ਜ਼ਰੂਰਤ ਹੁੰਦਾ ਹੈ। ਖ਼ਾਸ ਕਰ ਖਾਣ-ਪੀਣ ’ਚ ਮਿੱਠੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰੋ। ਇਸ ਤੋਂ ਇਲਾਵਾ ਖਾਣੇ ’ਚ ਨਿੰਬੂ ਦਾ ਅਚਾਰ ਨੂੰ ਜੋੜ ਸਕਦੇ ਹਾਂ। ਕਈ ਖੋਜਾਂ ਰਾਹੀਂ ਪਤਾ ਲੱਗਾ ਹੈ ਕਿ ਨਿੰਬੂ ਦਾ ਅਚਾਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਸਹਾਇਕ ਹੁੰਦਾ ਹੈ। ਆਓ ਜਾਣਦੇ ਹਾਂ ਕਿ ਸੋਧ ਕੀ ਕਹਿੰਦੀ ਹੈ :
ਨਿੰਬੂ ਦਾ ਆਚਾਰਕਬਜ਼, ਬਦਹਜ਼ਮੀ, ਗੈਸ ਸਮੇਤ ਪੇਟ ਦੀਆਂ ਸਾਰੀਆਂ ਬਿਮਾਰੀਆਂ ’ਚ ਨਿੰਬੂ ਦੇ ਅਚਾਰ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤਤਕਾਲ ਆਰਾਮ ਮਿਲਦਾ ਹੈ। ਦਾਦੀ-ਨਾਨੀ ਹਮੇਸ਼ਾ ਪੇਟ ਦਰਦ ਅਤੇ ਪੇਟ ਸਬੰਧੀ ਬਿਮਾਰੀਆਂ ’ਚ ਨਿੰਬੂ ਦਾ ਅਚਾਰ ਖਾਣ ਦੀ ਸਲਾਹ ਦਿੰਦੇ ਹਨ। ਇਸ ’ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ’ਚ ਕਾਪਰ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਸੀ ਕੈਲਸ਼ੀਅਮ, ਪ੍ਰੋ-ਬਾਇਓਟਿਕ ਬੈਕਟੀਰੀਆ ਤੇ ਐਂਜ਼ਾਈਮ ਸਮੇਤ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ ’ਚ ਫਾਇਦੇਮੰਦ ਹੁੰਦੇ ਹਨ।
researchgate.net ’ਚ ਲੱਗੀ ਇਕ ਖੋਜ ’ਚ ਨਿੰਬੂ ਦੇ ਅਚਾਰ ਦੇ ਫਾਇਦੇ ਨੂੰ ਦੱਸਿਆ ਗਿਆ ਹੈ। ਇਸ ਖੋਜ ’ਚ ਕਿਹਾ ਗਿਆ ਹੈ ਕਿ ਡਾਇਬਟੀਜ਼ ਦੇ ਮਰੀਜ਼ ਬਿਨਾਂ ਕਿਸੀ ਪਰੇਸ਼ਾਨੀ ਦੇ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ। ਇਸ ’ਚ ਡਾਇਟਰੀ ਫਾਇਬਰ ਪਾਇਆ ਜਾਂਦਾ ਹੈ ਤੇ ਫਾਇਬਰ ਦੇ ਸੇਵਨ ਨਾਲ ਬਲੱਡ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ।ਇਸ ਦੇ ਲਈ ਡਾਇਬਟੀਜ਼ ਦੇ ਮਰੀਜ਼ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ। ਇਹ ਸੋਧ 2007 ਦੀ ਹੈ, ਜਿਸ ’ਚ ਡਾਇਬਟੀਜ਼ ਦੇ ਮਰੀਜ਼ਾਂ ਨੂੰ ਨਿੰਬੂ ਦੇ ਅਚਾਰ ਦੇ ਸੇਵਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਿਆ ਗਿਆ ਹੈ। ਇਸਦੇ ਲਈ ਡਾਇਬਟੀਜ਼ ਦੇ ਮਰੀਜ਼ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ।

Related posts

Weight Loss : 20 ਮਿੰਟ ਰੱਸੀ ਟੱਪਣ ਨਾਲ ਘਟੇਗਾ 500 ਗ੍ਰਾਮ ਵਜ਼ਨ, ਸੋਨਾਕਸ਼ੀ ਤੋਂ ਸਿੱਖੋ ਰੱਸੀ ਟੱਪਣ ਦੇ ਫਾਇਦੇ

On Punjab

ਜਾਣੋ ਗਰਮ ਪਾਣੀ ਨਾਲ ਨਹਾਉਣ ਦੇ ਕੀ ਹਨ ਫਾਇਦੇ ?

On Punjab

ਐਪਲ ਵਿਨੇਗਰ ਦੇ ਵਾਲਾਂ ਨੂੰ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਚਮਕ ਦੇ ਨਾਲ ਹੇਅਰ ਗ੍ਰੋਥ ‘ਚ ਵੀ ਫਾਇਦੇਮੰਦ

On Punjab
%d bloggers like this: