33.73 F
New York, US
February 12, 2025
PreetNama
ਫਿਲਮ-ਸੰਸਾਰ/Filmy

ਫਿਰ ਮਾਮੂ ਬਣੇ ਸਲਮਾਨ, ਭਰਾ ਦੇ ਬਰਥਡੇ ਤੇ ਅਰਪਿਤਾ ਨੇ ਦਿੱਤਾ ਬੇਟੀ ਨੂੰ ਜਨਮ

Arpita gave birth to daughter: ਸਲਮਾਨ ਖਾਨ ਨੂੰ ਬਰਥਡੇ ਦੇ ਦਿਨ ਹੀ ਖੁਸ਼ੀ ਦਾ ਓਵਰਡੋਜ ਮਿਲ ਗਿਆ ਹੈ।ਸਲਮਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਬੇਟੀ ਨੂੰ ਜਨਮ ਦਿੱਤਾ ਹੈ। ਅਰਪਿਤਾ ਨੇ ਪਹਿਲੇ ਹੀ ਇਹ ਦੱਸ ਦਿੱਤਾ ਸੀ ਕਿ ਉਹ ਇਸ ਖਾਸ ਮੌਕੇ ਤੇ ਭਾਈਜਾਨ ਨੂੰ ਸਪੈਸ਼ਲ ਗਿਫਟ ਡੇਵੇਗੀ। ਹੁਣ ਅਰਪਿਤਾ ਫਿਰ ਇੱਕ ਵਾਰ ਮਾਂ ਬਣ ਗਈ ਹੈ।ਖਬਰ ਚਲ ਰਹੀ ਸੀ ਕਿ ਅਰਪਿਤਾ ਬੱਚੇ ਨੂੰ ਸੀ ਸੈਕਸ਼ਨ ਦੇ ਜਰੀਏ ਸਵੇਰੇ 9 ਵਜੇ ਤੋਂ 1 ਵਜੇ ਦੇ ਵਿੱਚ ਜਨਮ ਦੇਵੇਗੀ।

ਅਰਪਿਤਾ ਨੇ ਹਿੰਦੂਜਾ ਹਸਪਤਾਲ ਵਿੱਚ ਦੁਪਿਹਰ ਨੂੰ ਬੇਟੀ ਨੂੰ ਜਨਮ ਦਿੱਤਾ। ਇਸ ਖੁਸ਼ੀ ਦੇ ਮੌਕੇ ਤੇ ਪੂਰਾ ਖਾਨ ਪਰਿਵਾਰ ਹਸਪਤਾਲ ਵਿੱਚ ਪਹੁੰਚਿਆ ਹੈ।ਹਸਪਤਾਲ ਦੇ ਬਾਹਰ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਹੈਲੇਨ , ਕਰੀਬੀਆਂ ਦੇ ਨਾਲ ਨਜ਼ਰ ਆ ਰਹੀ ਹੈ। ਇਸਦੇ ਇਲਾਵਾ ਪਰਿਵਾਰ ਦੇ ਹੋਰ ਵੀ ਕਰੀਬੀ ਮੈਂਬਰ ਇਸ ਖੁਸ਼ੀ ਦੇ ਪਲਾਂ ਦਾ ਹਿੱਸਾ ਬਣਨ ਹਸਪਤਾਲ ਪਹੁੰਚੇ।ਅਜਿਹੀ ਉਮੀਦ ਹੈ ਕਿ ਹੌਲੇ ਹੌਲੇ ਬਾਲੀਵੁਡ ਤੋਂ ਵੀ ਸਲਮਾਨ ਖਾਨ ਦੇ ਕਰੀਬੀ ਅਤੇ ਖਾਨ ਪਰਿਵਾਰ ਤੋਂ ਚੰਗੇ ਰਿਸ਼ਤਾ ਰੱਖਣ ਵਾਲੇ ਸਿਤਾਰੇ ਹਸਪਤਾਲ ਪਹੁੰਚਣ ਵਾਲੇ ਹਨ।

ਇਸਦੇ ਇਲਾਵਾ ਸਲਮਾਨ ਖਾਨ ਦੇ ਰਿਸ਼ਤੇਦਾਰ ਭੈਣ ਅਲਵੀਰਾ ਦੇ ਪਤੀ ਅਦਾਕਾਰ ਅਤੁਲ ਅਗਨੀਹੋਤਰੀ ਅਰਪਿਤਾ ਨੂੰ ਦੇਖਣ ਪਹੁੰਚੇ।ਦੱਸ ਦੇਈਏ ਕਿ ਭਾਈਜਾਨ ਨੂੰ ਜਨਮਦਿਨ ਦੇ ਮੌਕੇ ਤੇ ਹਰ ਪਾਸੇ ਤੋਂ ਢੇਰ ਸਾਰੀਆਂ ਖੁਸ਼ੀਆਂ ਮਿਲ ਰਹੀਆਂ ਹਨ।ਅਜਿਹੇ ਮੌਕੇ ਤੇ ਨੰਨ੍ਹੀ ਪਰੀ ਦਾ ਆਉਣਾ , ਖਾਨ ਖਾਨਦਾਨ ਦੇ ਲਈ ਕਿਸੇ ਵੱਡੇ ਜਸ਼ਨ ਤੋਂ ਘੱਟ ਨਹੀਂ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਅੲਪਿਤਾ ਦਾ ਸੈਕਿੰਡ ਬੇਬੀ ਹੈ , ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੇਟਾ ਹੈ, ਬੇਟੇ ਦਾ ਨਾਮ ਆਹਿਲ ਸ਼ਰਮਾ ਹੈ।

ਸਲਮਾਨ ਅਤੇ ਆਹਿਲ ਦੀ ਵੀ ਬਹੁਤ ਵਧੀਆ ਬਾਂਡਿੰਗ ਹੈ। ਸਲਮਾਨ ਆਪਣੇ ਭਾਣਜੇ ਨੂੰ ਬਹੁਤ ਪਿਆਰ ਕਰਦੇ ਹਨ, ਅਜਿਹੇ ਕਈ ਸਾਰੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੇ ਹਨ ਜਿਸ ਵਿੱਚ ਦੋਹਾਂ ਦੀ ਖੂਬਸੂਰਤ ਬਾਂਡਿੰਗ ਵੇਖਣ ਨੂੰ ਮਿਲਦੀ ਹੈ।ਕੁੱਝ ਸਮੇਂ ਪਹਿਲਾਂ ਹੀ ਇੱਕ ਬਰਥਡੇ ਦੇ ਦੌਰਾਨ ਸਲਮਾਨ ਨੇ ਆਪਣੇ ਬਰਥਡੇ ਪਲਾਨ ਦੇ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਮੇਰਾ ਕੋਈ ਬਰਥਡੇ ਪਲਾਨ ਨਹੀਂ ਹੈ, ਮੇਰੀ ਭੈਣ ਅਰਪਿਤਾ ਪ੍ਰੈਗਨੈਂਟ ਹੈ ਤਾਂ ਮੈਂ ਆਪਣਾ ਪੂਰਾ ਟਾਈਮ ਉਸ ਦੇ ਨਾਲ ਹੀ ਸਪੈਂਡ ਕਰਾਂਗਾ।ਸਲਮਾਨ ਖਾਨ ਨੂੰ ਉਂਝ ਵੀ ਕਈ ਸਾਰੇ ਗਿਫਟ ਮਿਲੇ ਹੋਣਗੇ ਪਰ ਇਸ ਵਿੱਚ ਦੋ ਕੋਈ ਰਾਇ ਨਹੀਂ ਹੈ ਜੋ ਗਿਫਟ ਉਨ੍ਹਾਂ ਨੂੰ ਅਰਪਿਤਾ ਨੇ ਦਿੱਤਾ ਹੈ ਉਹ ਅਦਭੁੱਤ ਹੈ

Related posts

Emergency : ਕੰਗਨਾ ਰਣੌਤ ਨੇ ‘ਐਮਰਜੈਂਸੀ’ ਰਾਹੀਂ ਸੰਜੇ ਗਾਂਧੀ ਦਾ ਲੁੱਕ ਕੀਤਾ ਰਿਵੀਲ, ਇਹ ਅਦਾਕਾਰ ਨਿਭਾਏਗਾ PM ਦੇ ਬੇਟੇ ਦਾ ਕਿਰਦਾਰ

On Punjab

ਅਜੇ ਦੇਵਗਨ ਨੇ ਵੀ ਖਰੀਦੀ ਅੰਬਾਨੀ ਵਾਲੀ ਮਹਿੰਗੀ ਕਾਰ, ਹੁਣ ਤੱਕ ਸਿਰਫ ਤਿੰਨ ਲੋਕਾਂ ਕੋਲ

On Punjab

ਅੰਕਿਤਾ ਲੋਖੰਡੇ ਦੇ ਘਰ ਆਏ ਦੋ ਨਵੇਂ ਮਹਿਮਾਨ, ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਨੇ ਖੁਦ ਸ਼ੇਅਰ ਕੀਤੀ ਤਸਵੀਰ

On Punjab