PreetNama
ਸਿਹਤ/Health

ਪੱਥਰੀ ਦੀ ਸਮੱਸਿਆ ਤੋਂ ਇੰਝ ਪਾਓ ਛੁਟਕਾਰਾ …

Kidney Stone Problem : ਨਵੀਂ ਦਿੱਲੀ :  ਅੱਜਕਲ ਬਿਜ਼ੀ ਲਾਈਫਸਟਾਈਲ ‘ਚ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲਗਾਤਾਰ ਬਦਲ ਰਹੀ ਜੀਵਨ ਸ਼ੈਲੀ ਦਾ ਸਭ ਤੋਂ ਜ਼ਿਆਦਾ ਬੁਰਾ ਪ੍ਰਭਾਵ ਸਾਡੇ ਸਰੀਰ ‘ਤੇ ਪੈ ਰਿਹਾ ਹੈ। ਭੱਜ-ਨੱਠ ਭਰੀ ਜ਼ਿੰਦਗੀ ‘ਚ ਖਾਣ-ਪੀਣ ‘ਚ ਬਦਲਾਅ ਆਉਣ ਨਾਲ ਸਰੀਰ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ।ਅੱਜਕਲ ਗੁਰਦੇ (ਕਿਡਨੀ) ‘ਚ ਪੱਥਰੀ ਦੀ ਸਮੱਸਿਆ ਆਮ ਹੀ ਹੋ ਗਈ ਹੈ। ਇਹ ਕਿਸੇ ਵੀ ਉਮਰ ਵਰਗ ਦੇ ਵਿਅਕਤੀ ਨੂੰ ਹੋ ਸਕਦੀ ਹੈ। ਇਸ ਨਾਲ ਢਿੱਡ ਜਾਂ ਪਿੱਠ ਵਿੱਚ ਕਾਫ਼ੀ ਜ਼ਿਆਦਾ ਦਰਦ ਹੁੰਦਾ ਹੈ। ਇਸ ਦਾ ਦਰਦ ਬਹੁਤ ਹੀ ਭਿਆਨਕ ਹੁੰਦਾ ਹੈ। ਅਜਿਹੇ ‘ਚ ਆਮ ਤੌਰ ‘ਤੇ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇਕਰ ਪਰਹੇਜ਼ ਕੀਤਾ ਜਾਵੇ ਤਾਂ ਘਰੇਲੂ ਨੁਸਖੇ ਆਪਣਾ ਕੇ ਵੀ ਇਸ ਨੂੰ ਸਾਫ ਕੀਤਾ ਜਾ ਸਕਦਾ ਹੈ। ਇਸ ਨੂੰ ਸਾਫ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਹਨ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ…

ਨਿੰਬੂ ਪਾਣੀ ਨਾਲ ਵੀ ਦਰਦ ਦਾ ਉਪਚਾਰ ਕੀਤਾ ਜਾ ਸਕਦਾ ਹੈ। ਨਿੰਬੂ ‘ਚ ਸੀਟ੍ਰਿਕ ਐਸਿਡ ਮੌਜੂਦ ਹੁੰਦਾ ਹੈ ਜੋ ਸਰੀਰ ‘ਚ ਕੈਲਸ਼ੀਅਮ ਦੀ ਮਾਤਰਾ ਨੂੰ ਵੱਧਣ ਤੋਂ ਰੋਕਦਾ ਹੈ। ਦਰਦ ਦੌਰਾਨ ਨਿੰਬੂ ਦਾ ਪਾਣੀ ਪੀਣ ਨਾਲ ਜਲਦੀ ਆਰਾਮ ਮਿਲਦਾ ਹੈਦਾਲ–ਸਬਜ਼ੀ ‘ਚ ਲੂਣ ਭਾਵ ਨਮਕ ਸਿਰਫ਼ ਬਲੱਡ–ਪ੍ਰੈਸ਼ਰ ਦੇ ਮਰੀਜ਼ਾਂ ਨੂੰ ਹੀ ਨਹੀਂ, ਸਗੋਂ ਸਭ ਨੂੰ ਹੀ ਘੱਟ ਖਾਣਾ ਚਾਹੀਦਾ ਹੈ। ਬਣੀ ਹੋਈ ਸਬਜ਼ੀ ‘ਚ ਬਾਅਦ ’ਚ ਲੂਣ ਪਾਉਣ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।  ਪੱਥਰੀ ਦੇ ਦਰਦ ਦਾ ਤੁਰੰਤ ਇਲਾਜ ਕਰਨ ‘ਚ ਐਲੋਵੇਰਾ ਦੀ ਵਰਤੋਂ ਕਾਫੀ ਫਾਇਦੇਮੰਦ ਹੁੰਦੀ ਹੈ। ਐਲੋਵੇਰਾ ਜੂਸ ਪੀਣ ਨਾਲ ਵੀ ਪੱਥਰੀ ਦਾ ਦਰਦ ਦੂਰ ਹੋ ਜਾਂਦਾ ਹੈ।ਪਿਆਜ਼ ਦੇ ਰਸ ‘ਚ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਦਰਦ ਦੂਰ ਹੋ ਜਾਂਦਾ ਹੈ। ਪੱਥਰੀ ਦੇ ਦਰਦ ‘ਚ ਇਹ ਨੁਸਖਾ ਕਾਫੀ ਅਸਰਦਾਰ ਸਾਬਤ ਹੁੰਦਾ ਹੈ। ਪਿਆਜ਼ ‘ਚ ਵਿਟਾਮਿਨ ਬੀ ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਪੱਥਰੀ ਵੱਧਣ ਤੋਂ ਰੋਕਦੇ ਹਨ। -ਗਰਮੀਆਂ ਵਿੱਚ ਪਾਣੀ ਦੀ ਬੋਤਲ ਹਮੇਸ਼ਾ ਆਪਣੇ ਨਾਲ ਰੱਖੋ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪੱਥਰੀ ਨਾ ਹੋਵੇ, ਤਾਂ ਕੁਝ ਬੁਰੀਆਂ ਆਦਤਾਂ ਛੱਡਣੀਆਂ ਹੋਣਗੀਆਂ।

Related posts

Eggs Side Effects : ਰੋਜ਼ ਖਾਂਦੇ ਹੋ ਆਂਡੇ ਤਾਂ ਹੋ ਜਾਓ ਸਾਵਧਾਨ ! ਦਿਲ ਦਾ ਦੌਰਾ ਪੈਣ ਦਾ ਵਧ ਸਕਦਾ ਹੈ ਖ਼ਤਰਾ…

On Punjab

Monkeypox Rename MPOX: Monkeypox ਨਹੀਂ, ਹੁਣ ‘MPOX’ ਦੇ ਨਾਂ ਨਾਲ ਜਾਣਿਆ ਜਾਵੇਗਾ ਇਹ ਖਤਰਨਾਕ ਵਾਇਰਸ, ਜਾਣੋ ਪੂਰਾ ਮਾਮਲਾ

On Punjab

Health Benefits of Rope Skipping: ਭਾਰ ਘਟਾਉਣਾ ਚਾਹੁੰਦੇ ਹੋ, ਨਾਲ ਹੀ ਮਸਲਜ਼ ਨੂੰ ਸਟਰਾਂਗ ਵੀ ਕਰਨਾ ਚਾਹੁੰਦੇ ਹੋ ਤਾਂ ਰੱਸੀ ਟੱਪੋ, ਜਾਣੋ ਫਾਇਦੇ

On Punjab