ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ 8 ਜਨਵਰੀ ਦੀ ਹੜਤਾਲ ਦੀ ਹਮਾਇਤ ਦੇ ਸੱਦੇ ‘ਤੇ ਪੰਜਾਬ ਰੋਡਵੇਜ਼, ਪਨਬੱਸ ਦੇ 18 ਡਿਪੂਆਂ ਦੇ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ, ਫਿਰੋਜ਼ਪੁਰ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਿੱਤ ਨਵੇਂ ਕਾਨੂੰਨ ਲਿਆ ਕਿ ਲੋਕਾਂ ਦਾ ਧਿਆਨ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਮਹਿੰਗਾਈ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਮੁਨਾਫੇ ਦੇਣ ਲਈ ਕੇਂਦਰ ਸਰਕਾਰ ਆਮ ਲੋਕਾਂ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਧਰਮਾਂ ਤੇ ਜਾਤਾਂ, ਪਾਤਾਂ ਦੀਆਂ ਵੰਡੀਆਂ ਪਾ ਕੇ ਲੋਕਾਂ ਦੀਆਂ ਮੰਗਾਂ ਭੜਕਾਉਣਾ ਚਾਹੁੰਦੀ ਹੈ, ਪਰ ਭਾਰਤ ਦੀਆਂ ਟਰੇਡ ਯੂਨੀਅਨ ਵੱਲੋਂ ਲੋਕਾਂ ਦੀਆਂ ਮੰਗਾਂ ਲਈ 8 ਜਨਵਰੀ ਨੂੰ ਭਾਰਤ ਦੇ ਅੰਦਰ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਵਿਚ ਠੇਕੇਦਾਰੀ ਸਿਸਟਮ ਬੰਦ ਕਰਨਾ, ਘੱਟੋ ਘੱਟ ਉਜਰਤਾ 21600 ਕਰਨ ਹਨ। ਡਿਪੂ ਪ੍ਰਧਾਨ ਤਜਿੰਦਰ ਸਿਘ ਨੇ ਦੱਸਿਆ ਕਿ ਪਨਬੱਸ ਮੁਲਾਜ਼ਮ ਪੰਜਾਬ ਰੋਡਵੇਜ਼ ਪਨਬੱਸ ਮਹਿਕਮੇ ਵਿਚ ਤਕਰੀਬਨ 12 ਸਾਲ ਤੋਂ ਠੇਕੇਦਾਰੀ ਸਿਸਟਮ ਦਾ ਸੰਤਾਪ ਹੰਢਾਇਆ ਜਾ ਰਿਹਾ ਹੈ। ਰੋਡਵੇਜ਼ ਵਿਚ ਘਾਟੇ ਵਿਚ ਆਦਿ ਦੀਆਂ ਗੱਲਾਂ ਪੰਜਾਬ ਸਰਕਾਰ ਅਤੇ ਅਫਸਰਾਂ ਵੱਲੋਂ ਰੋਡਵੇਜ਼ ਨੂੰ ਮੁਨਾਫੇ ਵਿਚ ਲਿਆਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ, ਪਰ ਉਥੇ ਹੀ ਅਫਸਰਾਂ ਵੱਲੋਂ ਕੇਂਦਰ ਸਰਕਾਰ ਦੀ ਤਰਜ਼ ‘ਤੇ ਪੰਜਾਬ ਰੋਡਵੇਜ਼ ਵਿਚ ਵੀ ਨਵੇਂ ਨਵੇਂ ਕਾਨੂੰਨ ਲਿਆ ਕਿ ਮੁਲਾਜਮਾਂ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੰਵਲਜੀਤ ਸਿੰਘ ਮਾਨੋਚਾਹਲ ਡਿਪੂ ਜਨਰਲ ਸਕੱਤਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਠੇਕੇਦਾਰੀ ਸਿਸਟਮ ਘੱਟੋ ਘੱਟ ਉਜਰਤਾਂ 21600 ਆਦਿ ਆਪਣੀਆਂ ਹੋਰ ਵੀ ਜਾਇਜ਼ ਮੰਗਾਂ ਮਨਾਉਣ ਲਈ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸਮਰਥਨ ਦੇਣ ਦਾ ਫੈਸਲਾ ਲਿਆ ਹੈ ਅਤੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਮਨਵਾਉਣ ਲਈ ਇਸ ਹੜਤਾਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਮੁਖਪਾਲ ਸਿੰਘ ਕੈਸ਼ੀਅਰ ਫਿਰੋਜ਼ਪੁਰ, ਰਾਜਿੰਦਰ ਸਿੰਘ ਮੀਤ ਪ੍ਰਧਾਨ, ਸੌਰਵ ਮੈਦੀ ਫਿਰੋਜ਼ਪੁਰ, ਹਰਜੀਤ ਸਿੰਘ ਸਹਾਇਕ ਸਕੱਤਰ, ਗੌਰਵ, ਮਲਕੀਤ ਸਿੰਘ ਪ੍ਰਧਾਨ, ਗੁਰਬਖਸ਼ ਸਿੰਘ, ਜਗਦੀਪ ਸਿੰਘ ਡਿਪੂ ਪ੍ਰਧਾਨ ਜ਼ੀਰਾ, ਸੁਖਪ੍ਰੀਤ ਜ਼ੀਰਾ, ਸੁਰਜੀਤ ਸਿੰਘ, ਚੇਅਰਮੈਨ ਪ੍ਰਿਤਪਾਲ ਸਿੰਘ ਚੇਅਰਮੈਨ ਆਦਿ ਹਾਜ਼ਰ ਸਨ।