37.11 F
New York, US
February 26, 2021
PreetNama
ਖੇਡ-ਜਗਤ/Sports News

ਪੰਜਾਬ ਰਿਹਾ ਤੀਜੇ ਸਥਾਨ ‘ਤੇ, 65ਵੀਂ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ‘ਚ ਜਿੱਤੇ ਤਿੰਨ ਮੈਡਲ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਚੱਲ ਰਹੀ ਦੋ ਦਿਨਾ ਗ੍ਰੀਕੋ ਰੋਮਨ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੇ ਅਖੀਰਲੇ ਦਿਨ ਪੰਜਾਬ ਦੇ ਪਹਿਲਵਾਨਾਂ ਨੇ ਇਕ ਗੋਲਡ, ਇਕ ਸਿਲਵਰ ਅਤੇ ਇਕ ਬ੍ਰੋਂਜ ਕੁੱਲ੍ਹ ਤਿੰਨ ਮੈਡਲ ਜਿੱਤੇ। ਪੰਜਾਬ ਕੁੱਲ ਚਾਰ ਮੈਡਲ ਜਿੱਤ ਕੇ ਮੈਡਲ ਸੂਚੀ ‘ਚ ਤੀਸਰੇ ਸਥਾਨ ‘ਤੇ ਰਿਹਾ। ਚੈਂਪੀਅਨਸ਼ਿਪ ਦੇ ਦੂਜੇ ਦਿਨ ਐਤਵਾਰ ਨੂੰ 63, 72, 77, 87 ਅਤੇ 97 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। 77 ਕਿੱਲੋ ਭਾਰ ਵਰਗ ‘ਚ ਪੰਜਾਬ ਦੇ ਗੁਰਪ੍ਰਰੀਤ ਸਿੰਘ ਨੇ ਆਰਮੀ ਦੇ ਮੁਹੰਮਦ ਰਫੀਕ ਨੂੰ ਹਰਾ ਕੇ ਗੋਲਡ ਮੈਡਲ ਪ੍ਰਰਾਪਤ ਕੀਤਾ। 87 ਕਿੱਲੋ ਭਾਰ ਵਰਗ ‘ਚ ਪੰਜਾਬ ਦੇ ਪ੍ਰਭਪਾਲ ਸਿੰਘ ਨੂੰ ਸਿਲਵਰ ਮੈਡਲ ਮਿਲਿਆ । 97 ਕਿੱਲੋ ਭਾਰ ਵਰਗ ‘ਚ ਨਰਿੰਦਰ ਚੀਮਾ ਨੇ ਬ੍ਰੋਂਜ਼ ਮੈਡਲ ਜਿੱਤਿਆ। ਮੈਡਲ ਸੂਚੀ ‘ਚ ਆਰਮੀ ਪਹਿਲੇ ਅਤੇ ਰੇਲਵੇ ਦੂਸਰੇ ਸਥਾਨ ‘ਤੇ ਰਹੇ। ਓਵਰਆਲ ਟ੍ਰਾਫੀ ‘ਤੇ ਆਰਮੀ ਦੇ ਪਹਿਲਵਾਨਾਂ ਦਾ ਕਬਜ਼ਾ ਰਿਹਾ। ਉੱਪ ਜੇਤੂ ਟਰਾਫੀ ਰੇਲਵੇ ਨੇ ਜਿੱਤੀ। ਬੀਤੇ ਸ਼ਨਿਚਰਵਾਰ ਨੂੰ ਪੰਜਾਬ ਦੇ ਹਰਪ੍ਰੀਤ ਨੇ 82 ਕਿੱਲੋਭਾਰ ‘ਚ ਗੋਲਡ ਮੈਡਲ ਆਪਣੇ ਨਾਂ ਕਰਕੇ ਖਾਤਾ ਖੋਲਿ੍ਹਆ ਸੀ। ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਕਰਤਾਰਪੁਰ ਦੇ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਅਤੇ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਪਹਿਲਵਾਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਖੇਡਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ। ਸ਼ਹਿਰਾਂ ਤੋਂ ਇਲਾਵਾ ਪੇਂਡੂ ਪੱਧਰ ‘ਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ। ਵੱਖ-ਵੱਖ ਸੂਬਿਆਂ ਤੋਂ ਆਏ ਰੈਸਲਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਮੈਡਲ ਆਪਣੇ ਨਾਂ ਕੀਤੇ। ਇਸ ਮੌਕੇ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ ਸਰੋਆ, ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਡੀਐੱਸਪੀ ਕਰਨੈਲ ਸਿੰਘ, ਪੀਆਰ ਸੈਣੀ, ਜੋਰਾਵਰ ਸਿੰਘ, ਅਮਰਪਾਲ ਸਿੰਘ, ਐਨਥਨੀ ਪਹਿਲਵਾਨ, ਰਣਜੀਤ ਸਿੰਘ, ਸਰਬਜੀਤ ਪਨੇਸਰ, ਮੇਜਰ ਸਿੰਘ, ਹਰਬੰਸ ਵਿਰਕ, ਰਮਨ ਕੁਮਾਰ ਆਦਿ ਮੌਜੂਦ ਸਨ।
ਗ੍ਰੀਕੋ ਰੋਮਨ ਚੈਂਪੀਅਨਸ਼ਿਪ ਦੇ ਨਤੀਜੇ

63 ਕਿੱਲੋਭਾਰ ਵਰਗ ‘ਚ ਦਿੱਲੀ ਦੇ ਨੀਰਜ ਨੇ ਗੋਲਡ, ਮਹਾਰਾਸ਼ਟਰ ਦੇ ਗੋਬਿੰਦ ਨੇ ਸਿਲਵਰ, ਆਰਮੀ ਦੇ ਰਣਜੀਤ ਤੇ ਤਾਇਬਨਗਨਬਾ ਨੇ ਸਾਂਝੇ ਤੌਰ ‘ਤੇ ਬ੍ਰੋਂਜ਼ ਮੈਡਲ ਜਿੱਤਿਆ। 72 ਕਿੱਲੋਭਾਰ ਵਰਗ ‘ਚ ਰੇਲਵੇ ਦੇ ਕੁਲਦੀਪ ਮਲਿਕ ਨੇ ਗੋਲਡ, ਮਹਾਰਾਸ਼ਟਰ ਦੇ ਸਮੀਰ ਨੇ ਸਿਲਵਰ ਅਤੇ ਰੇਲਵੇ ਦੇ ਅਮਿਤ ਤੇ ਹਰਿਆਣਾ ਦੇ ਵਿਕਾਸ ਨੇ ਸਾਂਝੇ ਤੌਰ ‘ਤੇ ਬ੍ਰੋਂਜ਼ ਮੈਡਲ ਜਿੱਤਿਆ। 77 ਕਿੱਲੋ ਭਾਰ ਵਰਗ ‘ਚ ਪੰਜਾਬ ਦੇ ਗੁਰਪ੍ਰਰੀਤ ਸਿੰਘ ਨੇ ਗੋਲਡ ਮੈਡਲ, ਆਰਮੀ ਦੇ ਮੁਹੰਮਦ ਰਫੀਕ ਨੇ ਸਿਲਵਰ ਮੈਡਲ ਅਤੇ ਰੇਲਵੇ ਦੇ ਸਾਜਨ ਤੇ ਆਰਮੀ ਦੇ ਮਨਜੀਤ ਨੇ ਸਾਂਝੇ ਤੌਰ ‘ਤੇ ਬ੍ਰੋਂਜ਼ ਮੈਡਲ ਜਿੱਤਿਆ। 87 ਕਿੱਲੋ ਭਾਰ ਵਰਗ ‘ਚ ਰੇਲਵੇ ਦੇ ਸੁਨੀਲ ਨੇ ਗੋਲਡ, ਪੰਜਾਬ ਦੇ ਪ੍ਰਭਪਾਲ ਨੇ ਸਿਲਵਰ ਅਤੇ ਰੇਲਵੇ ਦੇ ਅਮਿਤ ਤੇ ਆਰਮੀ ਦੇ ਰਵਿੰਦਰ ਨੇ ਸਾਂਝੇ ਤੌਰ ‘ਤੇ ਬ੍ਰੋਂਜ਼ ਮੈਡਲ ਜਿੱਤਿਆ। 97 ਕਿੱਲੋ ਭਾਰ ਵਰਗ ‘ਚ ਆਰਮੀ ਦੇ ਦਿਪਾਂਕਸ਼ੂ ਨੇ ਗੋਲਡ, ਰੇਲਵੇ ਦੇ ਰਵੀ ਨੇ ਸਿਲਵਰ ਮੈਡਲ, ਅਤੇ ਰੇਲਵੇ ਦੇ ਹਰਪ੍ਰਰੀਤ ਤੇ ਪੰਜਾਬ ਦੇ ਨਰਿੰਦਰ ਚੀਮਾ ਨੇ ਸਾਂਝੇ ਤੌਰ ‘ਤੇ ਬ੍ਰੋਂਜ਼ ਮੈਡਲ ਜਿੱਤਿਆ।

ਮੈਡਲ ਸੂਚੀ ਵਿਚ ਪਹਿਲੇ 10 ਸਥਾਨਾਂ ਤੇ ਰਹੀਆਂ ਟੀਮਾਂ

ਟੀਮ ਸਕੋਰ ਸਥਾਨ

ਆਰਮੀ 190 1

ਰੇਲਵੇ 170 2

ਪੰਜਾਬ 111 3

ਦਿੱਲੀ 93 4

ਯੂਪੀ 74 5

ਹਰਿਆਣਾ 66 6

ਮਹਾਰਾਸ਼ਟਰ 60 7

ਰਾਜਸਥਾਨ 42 8

ਮੱਧਪ੍ਰਦੇਸ਼ 40 9

ਚੰਡੀਗੜ੍ਹ 30 10

Related posts

ਦੂਜੇ ਵਨਡੇ ਮੈਚ ’ਚ ਕੁਲਦੀਪ ਯਾਦਵ ਨੇ ਹੈਟ੍ਰਿਕ ਕਰ ਬਣਾਇਆ ਨਵਾਂ ਰਿਕਾਰਡ

On Punjab

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਹੋਇਆ ਬ੍ਰਿਟਿਸ਼ ਓਪਨ ਗੋਲਫ ਟੂਰਨਾਮੈਂਟ

On Punjab

ਰੋਮਾਂਚਕ ਮੈਚ ਵਿੱਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 2 ਦੌੜਾਂ ਨਾਲ ਹਰਾਇਆ

On Punjab
%d bloggers like this: