47.3 F
New York, US
March 28, 2024
PreetNama
ਖਾਸ-ਖਬਰਾਂ/Important News

ਪਾਕਿਸਤਾਨ ਨੇ ਹੁਣ ਭਾਰਤੀ ਫ਼ਿਲਮਾਂ ਵੀ ਕੀਤੀਆਂ ਬੈਨ

ਨਵੀਂ ਦਿੱਲੀਜੰਮੂਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਕਈ ਕਦਮ ਚੁੱਕੇ ਹਨ। ਇਨ੍ਹਾਂ ‘ਚ ਇੱਕ ਹੈ ਕਿ ਉਸ ਨੇ ਆਪਣੇ ਸਿਨੇਮਾਘਰਾਂ ‘ਚ ਬਾਲੀਵੁੱਡ ਫ਼ਿਲਮਾਂ ਰਿਲੀਜ਼ ਕਰਨ ‘ਤੇ ਬੈਨ ਲਾ ਦਿੱਤਾ ਹੈ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਿਰਦੌਸ ਆਸ਼ਿਕ ਅਵਾਨ ਨੇ ਬਿਆਨ ਜਾਰੀ ਕਰ ਕਿਹਾ, “ਪਾਕਿਸਤਾਨੀ ਸਿਨੇਮਾਘਰਾਂ ‘ਚ ਕੋਈ ਵੀ ਭਾਰਤੀ ਫ਼ਿਲਮ ਨਹੀਂ ਦਿਖਾਈ ਜਾਵੇਗੀ।”

ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਤੋੜਨ ਦਾ ਫੈਸਲਾ ਕੀਤਾ। ਬੁੱਧਵਾਰ ਨੂੰ ਪਾਕਿਸਤਾਨ ਨੇ ਨੈਸ਼ਨਲ ਸਿਕਊਰਟੀ ਕਮੇਟੀ ਦੀ ਬੈਠਕ ਕੀਤੀ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਇਸਲਾਮਾਬਾਦ ‘ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੂੰ ਵੀ ਭਾਰਤ ਵਾਪਸ ਭੇਜਣ ਤੇ ਦਿੱਲੀ ਤੋਂ ਆਪਣੇ ਕਮਿਸ਼ਨਰ ਨੂੰ ਬੁਲਾਉਣ ਦਾ ਫੈਸਲਾ ਲਿਆ ਹੈ। ਪਾਕਿ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਏਆਰਵਾਈ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ, “ਸਾਡੇ ਕਮਿਸ਼ਨਰ ਨਵੀਂ ਦਿੱਲੀ ‘ਚ ਲੰਬੇ ਸਮੇਂ ਤੋਂ ਨਹੀਂ ਹਨ। ਭਾਰਤ ਦੇ ਕਮਿਸ਼ਨਰ ਨੂੰ ਅਸੀਂ ਵਾਪਸ ਭੇਜਾਗੇਂ।”ਦੱਸ ਦਈਏ ਕਿ ਮੋਦੀ ਸਰਕਾਰ ਨੇ ਸੋਮਵਾਰ ਨੂੰ ਜੰਮੂਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਹੈ ਤੇ ਸੂਬੇ ਨੂੰ ਦੋ ਕੇਂਦਰ ਪ੍ਰਸਾਸ਼ਿਤ ਸੂਬਿਆਂ ‘ਚ ਵੰਡ ਦਿੱਤਾ ਹੈ। 

Related posts

Shabbirji starts work in Guryaliyah for punjabi learners

Pritpal Kaur

ਸਨੀ ਦਿਓਲ ਨੇ ਗੁਰਦਾਸਪੁਰ ਰੈਲੀ ’ਚ ਚੁਕਿਆ ਨਲਕਾ, ਕਿਹਾ ਮੈਂ ਦੇਸ਼ ਭਗਤ ਹਾਂ

On Punjab

ਯੂਕੇ ਚੱਲੇ ਪੰਜਾਬੀ ਨੇ ਸੁੱਤੀ ਮਹਿਲਾ ਯਾਤਰੀ ਨਾਲ ਜਹਾਜ਼ ‘ਚ ਕੀਤਾ ਸ਼ਰਮਨਾਕ ਕਾਰਾ, ਹੁਣ ਤੋੜੇਗਾ ਜੇਲ੍ਹ ਦੀ ਰੋਟੀ

On Punjab