23.59 F
New York, US
January 16, 2025
PreetNama
ਰਾਜਨੀਤੀ/Politics

ਪਾਕਿਸਤਾਨ ਨੇ ਡਾ. ਮਨਮੋਹਨ ਸਿੰਘ ਲਈ ਕੀਤਾ ਖਾਸ ਇੰਤਜ਼ਾਮ, ਭਾਰਤ ਨੇ ਸੁਰੱਖਿਆ ‘ਤੇ ਉਠਾਏ ਸਵਾਲ

ਨਵੀਂ ਦਿੱਲੀ: ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਗੁਰ ਪੁਰਬ ‘ਤੇ 9 ਨਵੰਬਰ ਨੂੰ ਪਾਕਿਸਤਾਨ ‘ਚ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਹੋਣਾ ਹੈ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਵੀਆਈਪੀ ਜੱਥੇ ਦੀ ਸੁਰੱਖਿਆ ‘ਤੇ ਹੁਣ ਸਵਾਲ ਚੁੱਕੇ ਜਾ ਰਹੇ ਸੀ। ਇਸ ਦੇ ਨਾਲ ਹੀ ਭਾਰਤ ਨੇ ਅੱਤਵਾਦੀ ਖ਼ਤਰਾ ਹੋਣ ਦੇ ਇਨਪੁਟ ਵੀ ਪਾਕਿਸਤਾਨ ਨਾਲ ਸਾਂਝਾ ਕੀਤੇ ਤੇ ਕਰਤਾਰਪੁਰ ਜਾਣ ਵਾਲੇ ਵੀਆਈਪੀ ਜੱਥੇ ਨੂੰ ਕਰੜੀ ਸੁਰੱਖਿਆ ਮੁਹੱਈਆ ਕਰਵਾਉਣ ਨੂੰ ਕਿਹਾ।

ਜੱਥੇ ‘ਚ 550 ਲੋਕਾਂ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹਨ। ਇਹ ਜੱਥਾ ਪਾਕਿਸਤਾਨ ਸਰਹੱਦ ਤੋਂ ਅੱਗੇ ਗੁਰਦੁਆਰਾ ਦਰਬਾਰ ਸਾਹਿਬ ਤਕ ਪਾਕਿ ਸੀਮਾ ‘ਚ ਚਾਰ ਕਿਮੀ ਅੰਦਰ ਜਾਵੇਗਾ।

ਡਾ. ਮਨਮੋਹਨ ਸਿੰਘ ਲਈ ਪਾਕਿਸਤਾਨ ਨੇ ਬੈਟਰੀ ਨਾਲ ਚੱਲਣ ਵਾਲੀ ਤੇ ਚਾਰੋਂ ਪਾਸਿਓ ਖੁੱਲ੍ਹੀ ਗੱਡੀ ਦਾ ਇੰਤਜ਼ਾਮ ਕੀਤਾ ਹੈ। ਇਹ ਉਨ੍ਹਾਂ ਦੀ ਜੈਡ+ ਸੁਰੱਖਿਆ ਦੇ ਪ੍ਰੋਟੋਕੋਲ ਨਾਲ ਮੈਚ ਨਹੀਂ ਕਰਦਾ। ਭਾਰਤ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਜ਼ੈਡ+ ਸੁਰੱਖਿਆ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪੂਰੇ ਜੱਥੇ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਦੀ ਮੰਗ ਵੀ ਕੀਤੀ ਗਈ ਹੈ।

ਸਾਰੇ ਪ੍ਰਬੰਧ ਵੇਖਣ ਲਈ ਪਹਿਲਾਂ ਇੱਕ ਟੀਮ ਵੀ ਉੱਥੇ ਭੇਜਣ ਦੀ ਮੰਗ ਕੀਤੀ ਗਈ ਹੈ। ਅਜੇ ਇਸ ‘ਤੇ ਪਾਕਿਸਤਾਨ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਪਾਕਿਸਤਾਨ ਨੇ ਆਪਣੇ ਸਮਾਗਮਾਂ ਦਾ ਪੂਰਾ ਬਿਓਰਾ ਵੀ ਨਹੀਂ ਦਿੱਤਾ। ਸੂਤਰਾਂ ਮੁਤਾਬਕ ਜੇਕਰ ਅਜਿਹਾ ਕਰਨ ਲਈ ਪਾਸਿਕਤਾਨ ਤਿਆਰ ਨਹੀਂ ਹੁੰਦਾ ਤਾਂ ਸਾਰਾ ਜੱਥਾ ਆਪਣੇ ਜ਼ੋਖਮ ‘ਤੇ ਜਾਵੇਗਾ।

Related posts

PM Modi UP Visit : ਕੱਲ੍ਹ ਯੂਪੀ ਦਾ ਦੌਰਾ ਕਰਨਗੇ PM Modi , ਕਈ ਪ੍ਰੋਗਰਾਮਾਂ ‘ਚ ਹੋਣਗੇ ਸ਼ਾਮਲ; ਨਿਵੇਸ਼ਕ ਸੰਮੇਲਨ ‘ਚ ਵੀ ਕਰਨਗੇ ਸ਼ਿਰਕਤ

On Punjab

ਸਰਕਾਰ ਅੱਜ ਵਿੱਤ ਬਿੱਲ ਵਿੱਚ ਕਰ ਸਕਦੀ ਹੈ ਰਾਹਤ ਦਾ ਐਲਾਨ

On Punjab

ਮਾਲਿਆ ਨੂੰ ਨਹੀਂ ਮਿਲੀ ਕੋਰਟ ਕੋਲ ਜਮ੍ਹਾਂ ਰਕਮ ਦੀ ਵਰਤੋਂ ਦੀ ਆਗਿਆ, ਭਾਰਤ ‘ਚ ਕਾਨੂੰਨੀ ਫੀਸ ਦਾ ਕਰਨਾ ਸੀ ਭੁਗਤਾਨ

On Punjab