PreetNama
ਖੇਡ-ਜਗਤ/Sports News

ਪਾਕਿਸਤਾਨ ਕ੍ਰਿਕਟ ਬੋਰਡ ਨੂੰ ਝਟਕਾ, ਖੋਹੀ Asia Cup 2020 ਦੀ ਮੇਜ਼ਬਾਨੀ

Asia cup 2020: ਪਾਕਿਸਤਾਨ ਕ੍ਰਿਕਟ ਲਈ ਇੱਕ ਬੁੜੀ ਖਬਰ ਸਾਹਮਣੇ ਆਈ ਹੈ. ਜਿਸ ਵਿੱਚ ਸਤੰਬਰ 2020 ਵਿੱਚ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਤੋਂ ਮੇਜ਼ਬਾਨੀ ਦੇ ਅਧਿਕਾਰ ਖੋਹ ਲਏ ਗਏ ਹਨ । ਇਸ ਦੀ ਸਭ ਤੋਂ ਵੱਡੀ ਵਜ੍ਹਾ ਭਾਰਤ ਵੱਲੋਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰਨਾ ਹੈ । ਪਾਕਿਸਤਾਨ ਕ੍ਰਿਕਟ ਬੋਰਡ ਲਈ ਇਹ ਖਬਰ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਪਹਿਲਾਂ ਤੋਂ ਹੀ ਮੰਦਹਾਲੀ ਦੀ ਕਗਾਰ ‘ਤੇ ਖੜ੍ਹਾ ਹੈ । ਸਤੰਬਰ 2020 ਵਿੱਚ ਹੋਣ ਵਾਲੇ ਏਸ਼ੀਆ ਕੱਪ ਟੂਰਨਾਮੈਂਟ ਦੀ ਮੇਜ਼ਬਾਨੀ ਪਹਿਲਾਂ ਪਾਕਿਸਤਾਨ ਨੂੰ ਦਿੱਤੀ ਗਈ ਸੀ, ਜੋ ਕਿ ਹੁਣ ਖੋਹ ਲਈ ਗਈ ਹੈ । ਸੂਤਰਾਂ ਅਨੁਸਾਰ ਹੁਣ ਇਹ ਟੂਰਨਾਮੈਂਟ ਦੁਬਈ, ਬੰਗਲਾਦੇਸ਼ ਜਾਂ ਸ਼੍ਰੀਲੰਕਾ ਵਿੱਚ ਖੇਡਿਆ ਜਾ ਸਕਦਾ ਹੈ ।

ਦੱਸ ਦੇਈਏ ਕਿ ਇਸ ਵਾਰ ਏਸ਼ੀਆ ਕੱਪ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ, ਤਾਂ ਜੋ ਵਿਸ਼ਵ ਕੱਪ ਟੀ-20 ਲਈ ਤਿਆਰੀ ਕੀਤੀ ਜਾ ਸਕੇ । ਜਿਸਦੀ ਮੇਜ਼ਬਾਨੀ ਪਹਿਲੀ ਵਾਰ ਆਸਟ੍ਰੇਲੀਆ ਨੂੰ ਮਿਲੀ ਹੈ । ਇਸ ਤੋਂ ਪਹਿਲਾਂ ਸਾਲ 2008 ਵਿੱਚ ਪਾਕਿਸਤਾਨ ਵਿੱਚ ਏਸ਼ੀਆ ਕੱਪ ਖੇਡਿਆ ਗਿਆ ਸੀ । ਜਿਸ ਤੋਂ ਬਾਅਦ ਕਦੀ ਵੀ ਪਾਕਿਸਤਾਨ ਵਿੱਚ ਏਸ਼ੀਆ ਕੱਪ ਨਹੀਂ ਖੇਡਿਆ ਗਿਆ । ਭਾਰਤ ਦੋ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕਰ ਚੁੱਕਿਆ ਹੈ ।

Related posts

ਪਹਿਲੀ ਵਾਰ ਫ਼ੌਜ ਦੀ ਮਹਿਲਾ ਅਧਿਕਾਰੀ ਬਣੀ ਨਿਰਮਾਣ ਯੂਨਿਟ ਦੀ ਹੈੱਡ, BRO ਨੇ ਸੌਂਪੀ ਜ਼ਿੰਮੇਵਾਰੀ

On Punjab

7ਵੀਂ ਵਾਰ ਸੈਮੀਫਾਈਨਲਜ਼ ‘ਚ ਪਹੁੰਚਿਆ ਭਾਰਤ, ਜਾਣੋ- ਕਿਵੇਂ ਰਿਹਾ ਪਿਛਲੇ ਛੇ ਮੁਕਾਬਲਿਆਂ ਦੌਰਾਨ ਦਮਖਮ

On Punjab

ਪੰਜਾਬ ਮੁੜ ਸੰਤਾਪ ਦੇ ਰਾਹ ਤੇ…..

On Punjab