48.24 F
New York, US
March 29, 2024
PreetNama
ਖੇਡ-ਜਗਤ/Sports News

ਪਹਿਲੀ ਵਾਰ ਨਿਊਜ਼ੀਲੈਂਡ ‘ਚ T20 ਖੇਡੇਗਾ ਇਹ ਭਾਰਤੀ ਖਿਡਾਰੀ

India vs New Zealand: ਆਸਟ੍ਰੇਲੀਆ ਤੋਂ ਵਨਡੇ ਸੀਰੀਜ਼ ਜਿੱਤਣ ਤੋਂ ਬਾਅਦ ਭਾਰੀ ਟੀਮ ਦੇ ਹੌਂਸਲੇ ਬੁਲੰਦ ਹਨ । ਆਸਟ੍ਰੇਲੀਆ ਸੀਰੀਜ਼ ਤੋਂ ਬਾਅਦ ਹੁਣ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ ‘ਤੇ ਹੈ, ਜਿੱਥੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ । ਆਸਟ੍ਰੇਲੀਆ ਖਿਲਾਫ਼ ਖੇਡੀ ਗਈ ਸੀਰੀਜ਼ ਵਿੱਚ ਸ਼ਿਖਰ ਧਵਨ ਨੂੰ ਮੋਢੇ ਦੀ ਸੱਟ ਕਾਰਨ ਜ਼ਖਮੀ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਟੀ -20 ਅਤੇ ਵਨਡੇ ਦੋਵਾਂ ਟੀਮਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ । ਉਥੇ ਹੀ ਦੂਜੇ ਪਾਸੇ ਟੈਸਟ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਵੀ ਜ਼ਖਮੀ ਹੋ ਗਏ ਹਨ, ਜਿਸ ਕਾਰਨ ਉਹ ਵੀ ਇਸ ਦੌਰੇ ਤੋਂ ਬਾਹਰ ਹਨ ।

ਆਸਟ੍ਰੇਲੀਆ ਖਿਲਾਫ਼ ਜ਼ਖਮੀ ਹੋਏ ਸ਼ਿਖਰ ਧਵਨ ਦੀ ਜਗ੍ਹਾ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀ -20 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਦੇ ਨਾਲ ਹੀ ਪ੍ਰਿਥਵੀ ਸ਼ਾਹ ਨੂੰ ਵਨਡੇ ਟੀਮ ਵਿੱਚ ਜਗ੍ਹਾ ਮਿਲੀ ਹੈ । ਫਿਲਹਾਲ ਬੋਰਡ ਵੱਲੋਂ ਨਿਊਜ਼ੀਲੈਂਡ ਦੌਰੇ ਲਈ ਟੈਸਟ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ । ਦੂਜੇ ਪਾਸੇ ਨਿਊਜ਼ੀਲੈਂਡ ਦੀ ਤੇਜ਼ ਗੇਂਦਬਾਜ਼ੀ ਵੀ ਸੱਟਾਂ ਤੋਂ ਪ੍ਰੇਸ਼ਾਨ ਹੈ । ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਅਤੇ ਲੋਕੀ ਫਰਗੂਸਨ ਹਾਲੇ ਆਸਟ੍ਰੇਲੀਆ ਖ਼ਿਲਾਫ਼ ਟੈਸਟ ਦੌਰੇ ਦੌਰਾਨ ਸੱਟਾਂ ਤੋਂ ਬਾਅਦ ਠੀਕ ਨਹੀਂ ਹੋਏ ਹਨ ।

ਦਰਅਸਲ, ਇਸ ਦੌਰੇ ਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਹੋਣੀ ਹੈ । ਜਿਸਦਾ ਪਹਿਲਾ ਮੈਚ ਆਕਲੈਂਡ ਵਿੱਚ 24 ਜਨਵਰੀ ਨੂੰ ਖੇਡਿਆ ਜਾਵੇਗਾ । ਇਸ ਸੀਰੀਜ਼ ਲਈ ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿੱਚ ਹਨ. ਉਹ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ ‘ਪਲੇਅਰ ਆਫ ਦਿ ਸੀਰੀਜ਼’ ਸੀ। ਹੁਣ ਉਨ੍ਹਾਂ ਕੋਲ ਟੀ-20 ਇੰਟਰਨੈਸ਼ਨਲ ਵਿੱਚ ਵੱਡੀ ਪ੍ਰਾਪਤੀ ਹਾਸਿਲ ਕਰਨ ਦਾ ਮੌਕਾ ਹੈ ।

ਦੱਸ ਦੇਈਏ ਕਿ ਵਿਰਾਟ ਕੋਹਲੀ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਟੀ-20 ਕੌਮਾਂਤਰੀ ਮੈਚ ਖੇਡੇਗਾ । ਉਸਨੇ ਨਿਊਜ਼ੀਲੈਂਡ ਖਿਲਾਫ਼ 5 ਟੀ-20 ਮੈਚ ਖੇਡੇ ਹਨ, ਪਰ ਸਾਰੇ ਘਰੇਲੂ ਮੈਦਾਨ ‘ਤੇ ਖੇਡੇ ਹਨ । ਵਿਰਾਟ ਨੇ ਇਨ੍ਹਾਂ ਪੰਜ ਟੀ-20 ਵਿੱਚ 49.25 ਦੀ ਔਸਤ ਨਾਲ 197 ਦੌੜਾਂ ਬਣਾਈਆਂ ਹਨ ।

Related posts

ਸਾਨੂੰ ਬਿਨਾਂ ਦਰਸ਼ਕਾਂ ਦੇ ਮੁਕਾਬਲੇ ਕਰਵਾਉਣ ਦੀ ਬਣਾਉਣੀ ਪਏਗੀ ਯੋਜਨਾ : ਕੇਂਦਰੀ ਖੇਡ ਮੰਤਰੀ

On Punjab

ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਤੋੜਿਆ ਰਿਕਾਰਡ, ਓਲੰਪਿਕ ਲਈ ਕੀਤਾ ਕੁਆਲੀਫਾਈ

On Punjab

ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾ

On Punjab