26.62 F
New York, US
January 17, 2025
PreetNama
ਫਿਲਮ-ਸੰਸਾਰ/Filmy

ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਿੱਧੂ ਮੂਸੇਵਾਲਾ

Sidhu moosewala darbar sahib: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਅੱਜ ਸ੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋਏ ਹਨ। ਉਹਨਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ ਜੋ ਕਿ ਇਕ ਤੋਂ ਇਕ ਸੁਪਰਹਿੱਟ ਰਹੇ ਹਨ ਅਤੇ ਦਰਸ਼ਕਾਂ ਵੱਲੋਂ ਸਾਰੇ ਹੀ ਗੀਤ ਨੂੰ ਭਰਾਵਾਂ ਹੁੰਗਾਰਾ ਮਿਲਿਆ ਹੈ।

ਉਹਨਾਂ ਦੇ ਕਈ ਗੀਤ ਜੋ ਕਿ ਟਰੇਂਡਿੰਗ ‘ਚ ਚੱਲ ਰਹੇ ਹਨ ਜਿਵੇ ਕਿ ‘ਧੱਕਾ’,ਡਾਲਰਾਂ ਵਾਂਗੂੰ ਨੀ ਨਾਮ ਸਾਡਾ ਚੱਲਦਾ ਆਦਿ। ਇਸ ਮੌਕੇ ਤੇ ਸਿੱਧੂ ਮੂਸੇ ਵਾਲਾ ਦੇ ਨਾਲ ਉਹਨਾਂ ਦੇ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਵੀ ਨਜ਼ਰ ਆਏ । ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਆਪਣੇ ਗੀਤਾਂ ਕਾਰਨ ਉਹ ਕਾਫੀ ਚਰਚਾ ‘ਚ ਰਹਿੰਦੇ ਹਨ।

ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਨਜ਼ਰ ਆ ਰਹੇ ਨੇ ਉਹ ਆਪਣੇ ਆਉਣ ਵਾਲੀ ਫ਼ਿਲਮ “ਯੈੱਸ ਆਈ ਐੱਮ ਸਟੂਡੈਂਟ” ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ ।ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ‘ਚ ਸਿੱਧੂ ਮੂਸੇਵਾਲਾ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਮੈਡੀ ਤੱਖਰ ਵੀ ਨਜ਼ਰ ਆਉਣ ਵਾਲੀ ਹੈ।

ਪਿੱਛੇ ਜਿਹੇ ਉਨ੍ਹਾਂ ਦਾ ਇੱਕ ਗੀਤ ਧੱਕਾ ਲੀਕ ਹੋ ਗਿਆ ਸੀ ਜਿਸ ‘ਚ ਸਿੱਧੂ ਮੂਸੇਵਾਲਾ ਦਾ ਸਾਥ ਅਫਸਾਨਾ ਖ਼ਾਨ ਨੇ ਦਿੱਤਾ ਸੀ ।ਪਰ ਉਹ ਰਿਲੀਜ਼ ਤੋਂ ਪਹਿਲਾਂ ਹੀ ਸਰੋਤਿਆਂ ਦੀ ਜ਼ੁਬਾਨ ‘ਤੇ ਚੜ੍ਹ ਚੁੱਕਿਆ ਹੈ ।ਇਸ ਗੀਤ ਦਾ ਵੀਡੀਓ ਆਉਣਾ ਅਜੇ ਬਾਕੀ ਹੈ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਨੇ ਇਸ ਗੀਤ ਦਾ ਇੱਕ ਪੋਸਟਰ ਸਾਂਝਾ ਕਰਕੇ ਦੱਸਿਆ ਸੀ ਕਿ ਉਹ ਜਲਦ ਹੀ ਇਸ ਗੀਤ ਦਾ ਵੀਡੀਓ ਜਾਰੀ ਕਰਨ ਜਾ ਰਹੇ ਹਨ। ਦੱਸਣ ਯੋਗ ਹੈ ਕਿ ਵੱਖ ਵੱਖ ਗੀਤ ਨਾਲ ਸੰਗੀਤ ਜਗਤ ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਗਾਤਾਰ ਤਰੱਕੀਆਂ ਦੀਆ ਬੁਲੰਦੀਆ ਨੂੰ ਛੂ ਰਹੇ ਹਨ।

Related posts

Sidharth ਦੇ ਆਖਰੀ ਗਾਣੇ ‘Adhura’ ਦਾ ਪੋਸਟਰ ਰਿਲੀਜ਼, ਸ਼ਹਿਨਾਜ਼ ਨਾਲ ਦਿਖੀ Chemistry

On Punjab

ਰਮਜਾਨ ਦੇ ਮਹੀਨੇ ਵਿੱਚ ਸਲਮਾਨ ਖਾਨ ਨੇ ਕੀਤੀ ਨੇਕ ਸ਼ੁਰੂਆਤ, ਲੋਕ ਦੇ ਰਹੇ ਦਿਲ ਤੋਂ ਦੁਆਵਾਂ

On Punjab

ਰਾਖੀ ਸਾਵੰਤ ਵਿਰੁੱਧ ਬਠਿੰਡਾ ਦੀ ਅਦਾਲਤ ‘ਚ ਮਾਮਲਾ ਦਰਜ

On Punjab