78.22 F
New York, US
July 25, 2024
PreetNama
ਸਮਾਜ/Social

ਨੌਕਰੀ ਜਾਣ ਤੋਂ ਬਾਅਦ ਵੀ 2 ਸਾਲ ਤੱਕ ਖਾਤੇ ‘ਚ ਆਉਣਗੇ ਪੈਸੇ !

Atal Bimit Vyakti Kalyan Yojana: ਚੰਡੀਗੜ੍ਹ: ਪ੍ਰਾਈਵੇਟ ਨੌਕਰੀਆਂ ਕਰਨ ਵਾਲਿਆਂ ਨੂੰ ਹਰ ਦਿਨ ਇਹੀ ਚਿੰਤਾ ਰਹਿੰਦੀ ਹੈ ਕਿ ਕਿਤੇ ਉਨ੍ਹਾਂ ਦੀ ਨੌਕਰੀ ਨਾ ਚਲੀ ਜਾਵੇ । ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਲਈ ਵੱਡੀ ਰਾਹਤ ਵਾਲੀ ਖਬਰ ਹੈ । ਜੇ ਤੁਹਾਡੀ ਨੌਕਰੀ ਜਾਂਦੀ ਹੈ ਤਾਂ ਮੋਦੀ ਸਰਕਾਰ ਤੁਹਾਨੂੰ ਦੋ ਸਾਲ ਯਾਨੀ ਕਿ 24 ਮਹੀਨਿਆਂ ਲਈ ਪੈਸੇ ਦੇਵੇਗੀ ।

ਦਰਅਸਲ, ਇੰਪਲਾਇਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ (ESIC) ‘ਅਟਲ ਬੀਮਿਤ ਵਿਅਕਤੀ ਕਲਿਆਣ ਸਕੀਮ’ ਅਧੀਨ ਨੌਕਰੀ ਚਲੀ ਜਾਣ ‘ਤੇ ਕਰਮਚਾਰੀ ਨੂੰ ਵਿੱਤੀ ਸਹਾਇਤਾ ਦਿੰਦੀ ਹੈ । ਇਸ ਸਬੰਧੀ ESIC ਵੱਲੋਂ ਟਵੀਟ ਕਰਕੇ ਦੱਸਿਆ ਗਿਆ ਹੈ । ESIC ਨੇ ਆਪਣੇ ਟਵੀਟ ਵਿੱਚ ਕਿਹਾ ਕਿ ਰੁਜ਼ਗਾਰ ਛੱਡਣ ਦਾ ਅਰਥ ਆਮਦਨੀ ਦਾ ਨੁਕਸਾਨ ਨਹੀਂ ਹੁੰਦਾ । ਜ਼ਿਕਰਯੋਗ ਹੈ ਕਿ ESIC ਰੁਜ਼ਗਾਰ ਦੇ ਗੈਰ-ਰੁਜ਼ਗਾਰ ਦੇ ਘਾਟੇ ਜਾਂ ਰੁਜ਼ਗਾਰ ਦੀ ਸੱਟ ਲੱਗਣ ਕਾਰਨ ਸਥਾਈ ਅਪਾਹਜਤਾ ਦੀ ਸਥਿਤੀ ਵਿੱਚ ਦੋ ਸਾਲ ਦੀ ਮਿਆਦ ਲਈ ਨਗਦ ਰਾਸ਼ੀ ਅਦਾ ਕਰਦੀ ਹੈ ।

ਇਸ ਸਕੀਮ ਦਾ ਲਾਭ ਲੈਣ ਲਈ ਕਰਮਚਾਰੀਆਂ ਨੂੰ ਇਸ ਦੇ ਲਈ ਅਪਲਾਈ ਕਰਨਾ ਪਵੇਗਾ । ਜੇਕਰ ਤੁਸੀਂ ਵੀ ਅਟਲ ਬੀਮਿਤ ਵਿਅਕਤੀ ਕਲਿਆਣ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ESIC ਦੀ ਵੈਬਸਾਈਟ ‘ਤੇ ਜਾ ਕੇ ਫਾਰਮ ਡਾਊਨਲੋਡ ਕਰਨਾ ਪਵੇਗਾ । ਜਿਸ ਨੂੰ ਬਾਅਦ ਵਿੱਚ ESIC ਦੀ ਕਿਸੇ ਵੀ ਸ਼ਾਖਾ ਵਿੱਚ ਜਮ੍ਹਾ ਕਰਵਾਉਣਾ ਪਵੇਗਾ ।

ਦੱਸ ਦੇਈਏ ਕਿ ਜਦੋਂ ਇਸ ਸਕੀਮ ਅਧੀਨ ਭਰੇ ਹੋਏ ਫਾਰਮ ਜਮ੍ਹਾਂ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਫਾਰਮ ਦੇ ਨਾਲ 20 ਰੁਪਏ ਦੇ ਨਾਨ-ਜੁਡੀਸ਼ੀਅਲ ਪੇਪਰ ‘ਤੇ ਨੋਟਰੀ ਤੋਂ ਹਲਫਨਾਮਾ ਲੈਣਾ ਹੋਵੇਗਾ । ਜਿਸ ਵਿੱਚ AB-1 ਤੋਂ AB-4 ਤੱਕ ਫਾਰਮ ਜਮ੍ਹਾ ਕੀਤੇ ਜਾਣਗੇ । ਇਸ ਯੋਜਨਾ ਨਾਲ ਸਬੰਧਤ ਵਧੇਰੇ ਜਾਣਕਾਰੀ ਲਈ ESIC ਦੀ ਅਧਿਕਾਰਤ ਵੈੱਬਸਾਈਟ www.esic.nic.in ‘ਤੇ ਜਾਣਾ ਪਵੇਗਾ ।

Related posts

ਚੀਨੀ ਸੋਸ਼ਲ ਮੀਡੀਆ ਦੀ ਸ਼ਰਾਰਤ, ਮੋਦੀ ਤੇ ਵਿਦੇਸ਼ ਮੰਤਰਾਲੇ ਦੇ ਬਿਆਨਾਂ ‘ਤੇ ਐਕਸ਼ਨ

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur

ਮਹਾਂਰਾਸ਼ਟਰ ਮਾਮਲਾ: ਸੁਪਰੀਮ ਕੋਰਟ ਕੱਲ੍ਹ ਸਵੇਰੇ 10.30 ਵਜੇ ਸੁਣਾਏਗਾ ਫੈਸਲਾ

On Punjab