28.27 F
New York, US
January 14, 2025
PreetNama
ਸਿਹਤ/Health

ਨਿੰਮ ਦੀ ਵਰਤੋਂ ਨਾਲ ਪਾਓ ਚਿਹਰੇ ਦੀ ਸਮੱਸਿਆਵਾਂ ਤੋ ਛੁਟਕਾਰਾ

ਤੁਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਕਈ ਤਰ੍ਹਾਂ ਦੇ ਸੁੰਦਰਤਾ ਉਤਪਾਦਾਂ ਦੀ ਵਰਤੋਂ ਵੀ ਕਰਦੇ ਹੋਵੋਗੇ… ਪਰ ਕੈਮੀਕਲ ਨਾਲ ਭਰਪੂਰ ਹੋਣ ਦੇ ਕਾਰਨ ਇਹ ਚਮੜੀ ਲਈ ਨੁਕਸਾਨਦੇਹ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਨਿੰਮ ਦੀ ਮਦਦ ਨਾਲ ਤੁਸੀਂ ਆਪਣੀ ਚਮੜੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੀ ਹੈ ਸਕਦੇ ਹੋ। ਨਿੰਮ ਸਾਨੂੰ ਇਨਫੈਕਸ਼ਨ ਵਾਲੇ ਕੀਟਾਣੂਆਂ ਤੋਂ ਬਚਾਉਦਾ ਹੈ। ਨਿੰਮ ‘ਚ ਐਂਟੀ-ਬੈਕਟੀਰੀਆ, ਐਂਟੀ-ਫੰਗਲ, ਐਂਟੀਪਰਾਇਟਿਵ, ਐਂਟੀ-ਓਕਸਡੈਂਟ ਤੇ ਐਂਟੀਪਰੋਟੋਜੋਅਲ ਦੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਜੋ ਖੂਨ ਸਾਫ਼ ਕਰਨ ‘ਚ ਮਦਦ ਕਰਦੀਆ ਨੇ ਜਿਸ ਨਾਲ ਚਿਹਰੇ ਦੀਆਂ ਸਮੱਸਿਆਵਾਂ ਤੋ ਅਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈਚਿਹਰੇ ‘ਤੇ ਆਵੇਗੀ ਤਾਜ਼ਗੀ: ਚਿਹਰੇ ਤੇ ਤਾਜ਼ਗੀ ਲਿਆਉਣ ਲਈ ਨਿੰਮ ਦੇ ਪੱਤਿਆ ਨੂੰ ਉਬਾਲੋ ਕੇ ਚੰਗੀ ਤਰ੍ਹਾਂ ਛਾਣ ਲਓ ਫਿਰ ਇਸ ਨੂੰ ਕੁਝ ਸਮੇ ਠੰਡਾ ਹੋਣ ਲਈ ਰੱਖ ਦਿਓ। ਠੰਡਾ ਹੋਣ ਤੋ ਬਾਅਦ ਇਸ ‘ਚ ਕਾਗਜੀ ਨਿੰਬੂ ਦਾ ਰਸ ਦੀਆਂ 3-4 ਬੂੰਦਾਂ, ਥੋੜਾ ਜਿਹਾ ਚੰਦਨ ਦਾ ਚੂਰਾ ਅਤੇ ਮੁਲਤਾਨੀ ਮਿਟੀ ਮਿਲਾਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਪੇਸਟ ਨੂੰ ਇਕ ਘੰਟੇ ਲਈ ਚਿਹਰੇ ‘ਤੇ ਲਗਾਓ, ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ‘ਤੇ ਤਾਜ਼ਗੀ ਆਵੇਗੀ।ਚਿਹਰੇ ਨੂੰ ਗੋਰਾ ਕਰਨ ਲਈ: ਚਿਹਰੇ ਦਾ ਸਾਫ ਕਰਨ ਲਈ ਨਿੰਮ ਅਤੇ ਪਪੀਤਾ ਫੇਸ ਮਾਸਕ ਬਣਾਓ। ਪਪੀਤਾ ਤੁਹਾਡੇ ਚਿਹਰੇ ਦੇ ਦਾਗ-ਧੱਬਿਆਂ ਨੂੰ ਮਿਟਾੳੇਣ ‘ਚ ਮਦਦ ਕਰਦੀ ਹੈ ਜਦੋਂ ਕਿ ਨਿੰਮ ਤੁਹਾਨੂੰ ਫਿਨਸੀਆਂ ਤੋਂ ਛੁਟਕਾਰਾ ਪਾਉਣ ਵਿਚ ਸਹਾਇਤਾ ਕਰਦਾ ਹੈ। ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਗੋਰੇ ਦੇ ਨਾਲ ਨਾਲ ਚਮਕਦਾਰ ਵੀ ਬਣਾਉਂਦਾ ਹੈਨਿੰਮ ਅਤੇ ਪਪੀਤਾ ਫੇਸ ਮਾਸਕ ਬਣਾਉਣ ਲਈ 7-8 ਨਿੰਮ ਦੇ ਪੱਤੇ ਲਓ ਅਤੇ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਲਓ। ਇਸ ਪੇਸਟ ‘ਚ ½ ਕੱਪ ਪੱਕਿਆ ਪਪੀਤਾ ਚੰਗੀ ਤਰ੍ਹਾਂ ਪੀਸ ਕੇ ਮਿਲਾਓ। ਇਸ ਨੂੰ ਆਪਣੇ ਸਾਰੇ ਚਿਹਰੇ ‘ਤੇ ਲਗਾਓ। ਇਸ ਨੂੰ ਕੁਝ ਮਿੰਟਾਂ ਲਈ ਮਾਲਸ਼ ਕਰੋ ਅਤੇ ਫਿਰ ਇਸ ਨੂੰ ਸੁੱਕਣ ਲਈ ਛੱਡ ਦਿਓ। ਜਦੋ ਪੇਸਟ ਚੰਗੀ ਤਰ੍ਹਾਂ ਸੁੱਕ ਜਾਵੇ ਤਾ ਚਿਹਰੇ ਨੂੰ ਧੋ ਲਓ । ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਗੋਰੇ ਅਤੇ ਚਮਕਦਾਰ ਬਣਾਉਂਦਾ ਹੈ।ਇਸ ਤੋ ਇਲਾਵਾ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਜਿਹਾ ਕਰਨ ਨਾਲ ਧੁੱਪ ਕਾਰਨ ਝੁਲਸੀ ਹੋਈ ਚਿਹੇਰੇ ਦੀ ਚਮੜੀ ਨੂੰ ਰਾਹਤ ਮਿਲੇਗੀ। ਝੁਲਸੀ ਚਮੜੀ ਨੂੰ ਠੀਕ ਕਰਨ ਲਈ ਘੱਟੋ-ਘੱਟ 4-5 ਦਿਨਾਂ ਹਰ ਰੋਹ ਨਿੰਮ ਦੇ ਪੱਤਿਆਂ ਦਾ ਲੇਪ ਲਗਾਓ।

Related posts

ਜਾਣੋ ਭਿੰਡੀ ਦੇ ਫਾਇਦਿਆਂ ਬਾਰੇ

On Punjab

How To Boost Brain : ਜੇਕਰ ਤੁਸੀਂ ਆਪਣੀ ਯਾਦਸ਼ਕਤੀ ਵਧਾਉਣਾ ਤੇ ਦਿਮਾਗ ਤੇਜ਼ ਕਰਨਾ ਚਾਹੁੰਦੇ ਹੋ ਤਾਂ ਫਾਲੋ ਕਰੋ ਇਹ ਆਸਾਨ ਟਿਪਸ

On Punjab

Amazing Health Benefits of Barley: ਸੱਤੂ ਹੈ ਜਿਥੇ ਤੰਦਰੁਸਤੀ ਹੈ ਉਥੇ, ਇਨ੍ਹਾਂ ਬਿਮਾਰੀਆਂ ’ਚ ਹੈ ਰਾਮਬਾਣ

On Punjab