PreetNama
ਸਮਾਜ/Social

ਨਾਸਾ ਨੂੰ ਚੰਦਰਯਾਨ-2 ਦੀਆਂ ਮਿਲੀਆਂ ਅਹਿਮ ਤਸਵੀਰਾਂ, ਫਿਰ ਜਾਗੀਆਂ ਉਮੀਦਾਂ

ਨਵੀਂ ਦਿੱਲੀ: ਵੀਰਵਾਰ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਵਿਦਵਾਨਾਂ ਅਤੇ ਏਜੰਸੀ ਮਾਹਰਾਂ ਦੀ ਇੱਕ ਰਾਸ਼ਟਰੀ ਪੱਧਰੀ ਕਮੇਟੀ ਚੰਦਰਯਾਨ-2 ਮਿਸ਼ਨ ਵਿੱਚ ਚੰਦਰਮਾ ਦੀ ਸਤਹ ’ਤੇ ਸਾਫਟ-ਲੈਂਡਿੰਗ ਕਰਨ ਤੋਂ ਪਹਿਲਾਂ ਲੈਂਡਰ ਨਾਲ ਸੰਪਰਕ ਟੁੱਟਣ ਦੇ ਕਾਰਨਾਂ ਦਾ ਅਧਿਐਨ ਕਰ ਰਹੀ ਹੈ ।ਇਸਰੋ ਨੇ ਦੱਸਿਆ ਕਿ ਭਾਰਤ ਦੇ ਦੂਜੇ ਚੰਦਰ ਮਿਸ਼ਨ ਦਾ ਆਰਬਿਟਰ ਕੀਤੇ ਗਏ ਵਿਗਿਆਨਕ ਪ੍ਰਯੋਗਾਂ ਨੂੰ ਤਸੱਲੀਬਖ਼ਸ਼ ਢੰਗ ਨਾਲ ਕਰ ਰਿਹਾ ਹੈ ਤੇ ਇਸ ਦੇ ਸਾਰੇ ਪੇਲੋਡ ਦਾ ਕੰਮ ਤਸੱਲੀਬਖ਼ਸ਼ ਹੈ । ਇਸ ਸਬੰਧੀ ਜਾਣਕਰੀ ਦਿੰਦਿਆਂ ਇਸਰੋ ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਕਿ ਆਰਬਿਟਰ ਦੇ ਸਾਰੇ ਪੇਲੋਡ ਚੱਲ ਰਹੇ ਹਨ । ਉਨ੍ਹਾਂ ਦੱਸਿਆ ਕਿ ਆਰਬਿਟਰ ਇਸਦੇ ਸ਼ੁਰੂਆਤੀ ਟੈਸਟ ਪੂਰੀ ਤਰ੍ਹਾਂ ਸਫਲ ਰਹੇ ਹਨ ।ਦਰਅਸਲ, ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਚੰਦਰਮਾ ‘ਤੇ ਸਾਫਟ ਲੈਂਡਿੰਗ ਨਾ ਹੋਣ ਤੋਂ ਬਾਅਦ ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਵੀ ਖਤਮ ਹੋ ਰਹੀਆਂ ਹਨ, ਪਰ ਨਾਸਾ ਦੀ ਇਕ ਕੋਸ਼ਿਸ਼ ਨੇ ਫਿਰ ਤੋਂ ਇਕ ਆਸ ਜਗਾ ਦਿੱਤੀ ਹੈ । ਮਿਲੀ ਜਾਣਕਰੀ ਵਿੱਚ ਪਤਾ ਲੱਗਿਆ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਚੰਦਰਮਾ ਆਰਬਿਟਰ ਤੋਂ ਚੰਦਰਮਾ ਦੇ ਉਸ ਹਿੱਸੇ ਦੀਆਂ ਤਸਵੀਰਾਂ ਖਿੱਚੀਆਂ ਹਨ, ਜਿੱਥੇ ਲੈਂਡਰ ਨੇ ਸਾਫਟ ਲੈਂਡਿੰਗ ਦੀ ਕੋਸ਼ਿਸ਼ ਕੀਤੀ ਸੀ । ਫਿਲਹਾਲ ਇਨ੍ਹਾਂ ਤਸਵੀਰਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ।ਦੱਸ ਦੇਈਏ ਕਿ 7 ਸਤੰਬਰ ਨੂੰ ਚੰਦਰਯਾਨ-2 ਦੇ ਰੋਵਰ ਪ੍ਰੱਗਿਆਨ ਤੋਂ ਲੈਂਡਰ ਵਿਕਰਮ ਨੂੰ ਚੰਦਰਮਾ ਦੀ ਸਤਹ ‘ਤੇ ਇਕ ਸਾਫਟ-ਲੈਂਡਿੰਗ ਕਰਨੀ ਸੀ, ਪਰ ਆਖਰੀ ਪੜਾਅ ਵਿੱਚ ਚੰਦਰਮਾ ਦੀ ਸਤਹ ਤੋਂ ਸਿਰਫ 2.1 ਕਿਲੋਮੀਟਰ ‘ਤੇ ਇਸਦਾ ਇਸਰੋ ਨਾਲ ਸੰਪਰਕ ਟੁੱਟ ਗਿਆ । ਸੰਪਰਕ ਟੁੱਟਣ ਤੋਂ ਬਾਅਦ ਲਗਾਤਾਰ ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਵਿੱਚ ਸਫਲਤਾ ਮਿਲਦੀ ਨਹੀਂ ਦਿਖਾਈ ਦੇ ਰਹੀ ।

Related posts

ਦਿੱਲੀ ਹਾਈ ਕੋਰਟ ਵੱਲੋਂ ਇੰਜਨੀਅਰ ਰਾਸ਼ਿਦ ਨੂੰ ਚਾਰ ਲੱਖ ਰੁਪਏ ਜਮ੍ਹਾਂ ਕਰਾਉਣ ਦੇ ਨਿਰਦੇਸ਼

On Punjab

ਲਾਈਵ ਰਿਪੋਰਟਿੰਗ ਦੌਰਾਨ ਹੋਇਆ ਕੁਝ ਅਜਿਹਾ ਕਿ ਹੱਸ-ਹੱਸ ਦੂਹਰੇ ਹੋਏ ਐਂਕਰ

On Punjab

‘I only hope’: Jayasurya reacts to sexual harassment allegations His post garners significant attention, with many fans extending their best wishes to the actor

On Punjab