ਆਪਣੀ ਕਮਜ਼ੋਰੀ ਜਾਂ ਸਮੱਸਿਆ ਨੂੰ ਥੋੜ੍ਹੇ ਸਮੇਂ ਲਈ ਭੁੱਲ ਜਾਣ ਦੇ ਮਕਸਦ ਨਾਲ ਜਾਂ ਝੂਠੀ ਮਾਨਸਿਕ ਸੰਤੁਸ਼ਟੀ ਲਈ ਕਿਸੇ ਨਸ਼ੀਲੇ ਪਦਾਰਥ ਦਾ ਸਰੀਰ ’ਤੇ ਕੀਤਾ ਇਸਤੇਮਾਲ ਨਸ਼ਾ ਅਖਵਾਉਂਦਾ ਹੈ। ਨਸ਼ਾ ਕਰਨ ਵਾਲੇ ਮਰੀਜ਼ ਮਾਨਸਿਕ ਰੋਗੀ ਵੀ ਹੁੰਦੇ ਹਨ ਕਿਉਂਕਿ ਨਸ਼ਾ ਸਰੀਰਕ ਜ਼ਰੂਰਤ ਤੋਂ ਕਿਤੇ ਜ਼ਿਆਦਾ ਮਾਨਸਿਕ ਜ਼ਰੂਰਤ ਬਣ ਜਾਂਦਾ ਹੈ। ਅਜਿਹੇ ਮਰੀਜ਼ ਦਾ ਪਤਾ ਲਗਦਿਆਂ ਹੀ ਤੁਰੰਤ ਇਲਾਜ ਕਰਵਾਇਆ ਜਾਣਾ ਬੇਹੱਦ ਜ਼ਰੂਰੀ ਹੈ। ਅੱਜ-ਕੱਲ੍ਹ ਇਹ ਇਲਾਜ ਸਰਕਾਰੀ ਸਿਹਤ ਕੇਦਰਾਂ ’ਚ ਖੋਲ੍ਹੇ ਗਏ ਨਸ਼ਾ-ਮੁਕਤੀ ਕੇਂਦਰਾਂ ਜਾਂ ਓਟ ਸੈਂਟਰਾਂ ’ਤੇ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਕਿੰਨੇ ਤਰ੍ਹਾਂ ਦੇ ਹਨ ਨਸ਼ੇ
ਨਸ਼ੇ ਨੂੰ ਮਰੀਜ਼ ਆਪਣੀ ਮਰਜ਼ੀ ਅਨੁਸਾਰ ਵੱਖ-ਵੱਖ ਤਰੀਕੇ ਨਾਲ ਇਸਤੇਮਾਲ ਕਰਦੇ ਹਨ। ਇਨ੍ਹਾਂ ’ਚ ਪੀਣ ਵਾਲੇ ਨਸ਼ੇ, ਖਾਣ, ਸੁੰਘਣ, ਚਬਾਉਣ, ਚੂਸਣ, ਇੰਜੈਕਟ ਕਰਨ, ਚਮੜੀ ’ਤੇ ਲਗਾਉਣ ਅਤੇ ਧੂੰਏਂ ਵਾਲੇ ਨਸ਼ੇ ਆਦਿ ਸ਼ਾਮਲ ਹਨ।
ਕੀ ਆਉਂਦੀਆਂ ਹਨ ਸਮੱਸਿਆਵਾਂਸਰੀਰਕ ਰੋਗ : ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ, ਜੀਭ ਦਾ ਕੈਂਸਰ, ਲਿਵਰ ਦਾ ਕੈਂਸਰ, ਅੰਤੜੀ ਰੋਗ, ਗੁਰਦਿਆਂ ਸਬੰਧੀ ਰੋਗ, ਦਿਲ ਦੀਆਂ ਬਿਮਾਰੀਆਂ, ਅਧਰੰਗ, ਹਾਰਟ ਅਟੈਕ, ਹਾਈ ਬਲੱਡ ਪ੍ਰੈਸ਼ਰ, ਨਿਪੁੰਸਕਤਾ ਜਾਂ ਬੱਚਾ ਪੈਦਾ ਕਰਨ ਦੀ ਸ਼ਕਤੀ ਖ਼ਤਮ ਹੋਣਾ, ਕਾਲਾ ਪੀਲੀਆ, ਐੱਚਆਈਵੀ/ਏਡਜ਼, ਸ਼ੱਕਰ ਰੋਗ, ਔਰਤਾਂ ’ਚ ਬਾਂਝਪਾਨ, ਅੰਨਾਪਣ ਜਾਂ ਨਜ਼ਰ ਮਰ ਜਾਣਾ, ਕਬਜ਼, ਨਸਾਂ ਵਿਚ ਬਲੌਕਜ਼, ਖ਼ੂਨ ’ਚ ਥੱਕੇ ਜੰਮਣਾ ਆਦਿ ਬਿਮਾਰੀਆਂ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਮਾਨਸਿਕ ਰੋਗ: ਪਾਲਗਪਨ, ਕੋਮਾਂ ’ਚ ਜਾਣਾ, ਸੋਚਣ ਸ਼ਕਤੀ ਦਾ ਖ਼ਤਮ ਹੋਣਾ, ਲੜਾਈ-ਝਗੜੇ ਵਾਲੀ ਪ੍ਰਵਿਰਤੀ ਜਾਂ ਸੁਭਾਅ ’ਚ ਚਿੜਚਿੜਾਪਨ ਤੇ ਦਿਮਾਗ਼ੀ ਦੌਰੇ ਪੈਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।