ਸਿੱਖਿਆ, ਟ੍ਰੈਫਿਕ ਸੂਝ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਲਈ ਬਣਾਈ ਗਈ ਮੋਢੀ ਸੰਸਥਾ ਮਯੰਕ ਫਾਊਂਡੇਸ਼ਨ ਵੱਲੋਂ ਤੀਜੇ ਅਤੇ ਆਖਰੀ ਪੜਾਅ ਵਿੱਚ ਸੱਤ ਨੰਬਰ ਚੁੰਗੀ ਫਿਰੋਜ਼ਪੁਰ ਛਾਉਣੀ ਵਿਖੇ ਇੱਕ ਹਜ਼ਾਰ ਰਿਫ਼ਲੈਕਟਰ ਲਗਾਏ ਗਏ। ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਕੁਲਦੀਪ ਕੁਮਾਰ ਅਤੇ ਉਨਾਂ ਦੀ ਟੀਮ ਦੀ ਅਗਵਾਈ ਵਿੱਚ ਧੁੰਦ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਦੁਰਘਟਨਾਵਾਂ ਤੋਂ ਬਚਣ ਲਈ ਹਲਕੇ ਤੇ ਭਾਰੀ ਵਾਹਨਾਂ ਉੱਤੇ ਰਿਫਲੈਕਟਰ ਲਗਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਯੰਕ ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁੱਧ ਗੁਪਤਾ ਅਤੇ ਡਾ.ਤਨਜੀਤ ਬੇਦੀ ਨੇ ਜਾਣਕਾਰੀ ਦਿੱਤੀ ਕਿ ਮਯੰਕ ਫਾਊਂਡੇਸ਼ਨ ਵੱਲੋਂ ਜੋ ਟਰੈਫਿਕ ਜਾਗਰੂਕਤਾ ਦਾ ਬੀੜਾ ਚੁੱਕਿਆ ਗਿਆ ਹੈ ਇਹ ਉਸੇ ਮੁਹਿੰਮ ਦੀ ਇੱਕ ਕੜੀ ਹੈ । ਉਹਨਾਂ ਦੱਸਿਆ ਕਿ ਅੱਜ ਧੁੰਦ ਕਾਰਨ ਹੋ ਰਹੇ ਵਾਹਨਾਂ ਦੇ ਐਕਸੀਡੈਂਟ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਇਸ ਲਈ ਮਯੰਕ ਫਾਊਂਡੇਸ਼ਨ ਵੱਲੋਂ ਲਗਾਤਾਰ ਲੋਕਾਂ ਨੂੰ ਵਾਹਨ ਹੌਲੀ ਅਤੇ ਸੂਝ ਨਾਲ ਚਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਹ ਜਾਗਰੂਕਤਾ ਮੁਹਿੰਮ ਪੰਜਾਬ ਪੁਲਿਸ ਨਾਲ ਮਿਲ ਕੇ ਚਲਾਈ ਗਈ ।ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਇਸ ਮੁਹਿੰਮ ਦੇ ਤੀਜੇ ਪੜਾਅ ਵਿੱਚ ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ , ਉਹਨਾ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਵਾਜਾਈ ਦੇ ਨਿਯਮਾਂ ਦੀ ਪਾਲਨਾ ਕਰਕੇ ਨਾਂ ਸਿਰਫ ਅਸੀਂ ਖ਼ੁਦ ਬਲਕਿ ਦੂਜਿਆਂ ਨੂੰ ਵੀ ਸੁਰੱਖਿਅਤ ਕਰਦੇ ਹਾਂ । ਰਿਸ ਮੌਕੇ ਡਾ ਗਜਲਪਰੀਤ , ਰਾਜੇਸ਼ ਮਹਿਤਾ, ,ਰਿੰਕੂ ਗਰੋਵਰ, , ਬਲਬੀਰ ਬਾਠ, ਰਿਸ਼ੀ ਸ਼ਰਮਾ, ਪਰਮਿੰਦਰ ਹਾਂਡਾ, ਮਨਦੀਪ ਸਿੰਘ ਨੰਢਾ , ਵਰਿੰਦਰ ਚੋਧਰੀ ,ਸੰਦੀਪ ਸਹਿਗਲ, ਐਡਵੋਕੇਟ ਕਰਨ ਪੁਗਲ,ਰੋਹਿਤ ਗਰਗ, ਡਾ ਗਜ਼ਲਪ੍ਰੀਤ ਸਿੰਘ, ਰਾਕੇਸ਼ ਕੁਮਾਰ, ਦੀਪਕ ਗਰੋਵਰ ,ਯੋਗੇਸ਼ ਤਲਵਾਰ ,ਵਿਪੁਲ ਗੋਇਲ , ਵਿਕਰਮ ਸ਼ਰਮਾ , ਦੀਪਕ ਨੰਦਾ , ਨਿਤਿਨ ਜੇਤਲੀ , ਸੂਰਜ ਮਹਿਤਾ ,ਰੁਪਿੰਦਰ ,ਦਿਨੇਸ਼ ਸੋਈ, ਅਨਿਲ ਪ੍ਰਭਾਕਰ, ਦਵਿੰਦਰ ਨਾਥ, ਅਕਸ਼ ਕੁਮਾਰ, ਗਗਨਦੀਪ ,ਅਸ਼ੋਕ ਸ਼ਰਮਾ , ਮਾਨਿਕ ਸੌਈ ਅਤੇ ਕਮਲ ਸ਼ਰਮਾ ਆਦਿ ਹਾਜ਼ਰ ਸਨ