65.84 F
New York, US
April 25, 2024
PreetNama
ਰਾਜਨੀਤੀ/Politics

ਦਿੱਲੀ ਵਿੱਚ ਸਿਰਫ ਵਾਈ-ਫਾਈ ਹੀ ਨਹੀਂ ਬਲਕਿ ਬੈਟਰੀ ਚਾਰਜਿੰਗ ਵੀ ਹੈ ਮੁਫਤ: ਕੇਜਰੀਵਾਲ

kejriwal attacks amit shah: ਦੇਸ਼ ਦੀ ਰਾਜਧਾਨੀ ਦਿੱਲੀ ‘ਚ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਪੂਰੇ ਸਿਖਰਾ ‘ਤੇ ਹੈ। ਰਾਜਧਾਨੀ ਦਿੱਲੀ ਵਿੱਚ ਰੈਲੀਆਂ ਤੋਂ ਇਲਾਵਾਂ ਸੋਸ਼ਲ ਮੀਡੀਆ ਵੀ ‘ਤੇ ਜੰਗ ਚੱਲ ਰਹੀ ਹੈ। ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਰੈਲੀ ਕਰਦੇ ਹੋਏ ‘ਆਮ ਆਦਮੀ ਪਾਰਟੀ ’ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਜਿਸ ਦਾ ਜਵਾਬ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਮੋਰਚਾ ਸੰਭਾਲ ਲਿਆ ਹੈ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਦਿੱਲੀ‘ ਚ ਮੁਫਤ ਵਾਈ-ਫਾਈ ਹੀ ਨਹੀਂ ਬਲਕਿ ਮੁਫਤ ਬੈਟਰੀ ਚਾਰਜਿੰਗ ਦਾ ਵੀ ਪ੍ਰਬੰਧ ਕੀਤਾ ਹੈ, ਕਿਉਂਕਿ ਉਨ੍ਹਾਂ ਦੀ ਸਰਕਾਰ 200 ਯੂਨਿਟ ਬਿਜਲੀ ਮੁਫਤ ਮੁਹੱਈਆ ਕਰਵਾ ਰਹੀ ਹੈ। ਕੇਜਰੀਵਾਲ ਨੇ ਸ਼ਾਹ ਦੇ ਉਸ ਬਿਆਨ ‘ਤੇ ਟਿੱਪਣੀ ਕੀਤੀ, ਜੋ ਉਨ੍ਹਾਂ ਨੇ ਵੀਰਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਦਿੱਤਾ ਸੀ। ਸ਼ਾਹ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਸ਼ਹਿਰ ਵਿਚ ਮੁਫਤ ਵਾਈ-ਫਾਈ ਦਾ ਵਾਅਦਾ ਕੀਤਾ ਸੀ, ਪਰ ਉਹ ਸਾਰੇ ਰਾਹ ਵਿੱਚ ਵਾਈ-ਫਾਈ ਦੀ ਭਾਲ ‘ਚ ਰਹੇ ਜਿਸ ਕਾਰਨ ਉਨ੍ਹਾਂ ਦੇ “ਮੋਬਾਈਲ ਬੈਟਰੀ ਖਤਮ ਹੋ ਗਈ, ਪਰ ਕੋਈ ਵੀ ਫਾਈ ਨਹੀਂ ਮਿਲਿਆ”।

ਇੰਨਾ ਹੀ ਨਹੀਂ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਬਾਰੇ ਵੀ ਸਵਾਲ ਕਰਦਿਆਂ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀਆਂ ਰੈਲੀਆਂ ਵਿੱਚ ਪੁੱਛਿਆ ਕਿ ਉਨ੍ਹਾਂ ਵਲੋਂ ਕਿੰਨੇ ਨਵੇਂ ਸਕੂਲ ਬਣਾਏ ਗਏ ਹਨ। ਸੀ.ਸੀ.ਟੀ.ਵੀ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਨੇ ਇਹ ਸਵਾਲ ਉਠਾਇਆ ਕਿ, “15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕਹੀ ਗਈ ਸੀ ਅਤੇ ਸਰਕਾਰ ਕੁਝ ਸੀ.ਸੀ.ਟੀ.ਵੀ ਕੈਮਰੇ ਲਗਾ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ।”

ਇਸ ਦੋਸ਼ ‘ਤੇ ਅਰਵਿੰਦ ਕੇਜਰੀਵਾਲ ਨੇ ਜਵਾਬ ਦਿੱਤਾ ਮੈਨੂੰ ਖੁਸ਼ੀ ਹੈ ਕਿ ਤੁਸੀਂ “ਕੁਝ ਸੀ.ਸੀ.ਟੀ.ਵੀ ਕੈਮਰੇ ਤਾ ਵੇਖੇ ਹਨ। ਕੁਝ ਦਿਨ ਪਹਿਲਾਂ ਤੁਸੀਂ ਕਿਹਾ ਸੀ ਕਿ ਇਕ ਵੀ ਕੈਮਰਾ ਨਹੀਂ ਲਗਾਇਆ, ਥੋੜਾ ਸਮਾਂ ਨਿਕਲਣ ਦਿਓ, ਤੁਹਾਨੂੰ ਸਕੂਲ ਵੀ ਦਿਖਾਏ ਜਾਣਗੇ ? ਕੇਜਰੀਵਾਲ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਕਿ ਦਿੱਲੀ ਦੇ ਲੋਕਾਂ ਨੇ ਰਾਜਨੀਤੀ ਬਦਲ ਦਿੱਤੀ ਹੈ, ਜਿਸ ਕਾਰਨ ਭਾਜਪਾ ਨੂੰ ਇਥੇ ਸੀ.ਸੀ.ਟੀ.ਵੀ, ਸਕੂਲ ਅਤੇ ਕੱਚੀਆਂ ਕਲੋਨੀਆਂ ‘ਤੇ ਵੋਟਾਂ ਮੰਗਣੀਆਂ ਪੈ ਰਹੀਆਂ ਹਨ।”

ਜਿਉਂ ਹੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ, ਦੋਵਾਂ ਧਿਰਾਂ ਦਰਮਿਆਨ ਸ਼ਬਦਾਂ ਦੀ ਲੜਾਈ ਤੇਜ਼ ਹੁੰਦੀ ਜਾ ਰਹੀ ਹੈ। ਜਿੱਥੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਕੀਤੇ ਵਾਅਦਿਆਂ ‘ਤੇ ਦਿੱਲੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਦਾ ਘਿਰਾਓ ਕਰ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਆਪਣਾ ਪੱਖ ਰੱਖਦੇ ਹੋਏ ਵਿਰੋਧੀ ਧਿਰ ‘ਤੇ ਵੀ ਹਮਲਾ ਕਰ ਰਹੀ ਹੈ।

Related posts

ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਨਾਂ ‘ਤੇ BJP ‘ਚ ਮੰਥਨ ਸ਼ੁਰੂ, ਨਾਗਾਲੈਂਡ-ਮੇਘਾਲਿਆ ‘ਚ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਵੀ ਚਰਚਾ

On Punjab

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਵਿੱਚ ਸੁਧਾਰ, ਏਮਜ਼ ਤੋਂ ਮਿਲੀ ਛੁੱਟੀ

On Punjab

ਮਨੀਸ਼ ਸਿਸੋਦੀਆ ਦਾ ਦਾਅਵਾ – ਮੈਨੂੰ ਸੁਨੇਹਾ ਆਇਐ,‘ਆਪ’ ਛੱਡ ਕੇ ਭਾਜਪਾ ’ਚ ਆ ਜਾਓ, ਬੰਦ ਕਰਵਾ ਦੇਵਾਂਗੇ ਸਾਰੇ ਸੀਬੀਆਈ-ਈਡੀ ਕੇਸ

On Punjab