63.64 F
New York, US
September 25, 2020
PreetNama
ਰਾਜਨੀਤੀ/Politics

ਦਿੱਲੀ ‘ਚ ਕੇਜਰੀਵਾਲ ਦੀ ਸ਼ਾਨਦਾਰ ਜਿੱਤ ਪਿੱਛੇ ਜਾਣੋ ਕਿਹੜੀ ਸੀ ਉਨ੍ਹਾਂ ਦੀ ਗੁਪਤ ਟੀਮ

ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਅਰਵਿੰਦ ਕੇਜਰੀਵਾਲ ਸਣੇ ਉਨ੍ਹਾਂ ਦੇ ਕਈ ਨੇਤਾਵਾਂ ਦੀ ਭੂਮਿਕਾ ਹੈ। ਪਰ, ਉਨ੍ਹਾਂ ਮਜ਼ਬੂਤ ਬਣਾਉਂਦੀ ਹੈ ਇਕ ਟੀਮ। ਡਿਜੀਟਲ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਪਾਰਟੀ ਦੇ ਵਾਲੰਟੀਅਰਸ ਨੂੰ ਸੰਭਾਲਣ ਦਾ ਇਕ ਟੀਮ ਕਰਦੀ ਹੈ। ਆਓ ਜਾਣਦੇ ਹਾਂ ਇਸ ਟੀਮ ‘ਚ ਕੌਣ-ਕੌਣ ਹਨ

ਪ੍ਰਿਥਵੀ ਰੇੱਡੀ-
ਬੇਂਗਲੁਰੂ ਦੇ ਬਿਜ਼ਨੈੱਸਮੈਨ ਪ੍ਰਿਥਵੀ ਰੇੱਡੀ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਦੌਰਾਨ ਕੋਰਕਮੇਟੀ ਦਾ ਹਿੱਸਾ ਰਹੇ। ਪਾਰਟੀ ਦੇ ਫਾਊੱਡਰ ਮੈਂਬਰ ਪ੍ਰਿਥਵੀ ਪਾਰਟੀ ਲਈ ਕ੍ਰਾਊਡ ਫੰਡਿੰਗ ‘ਤੇ ਵੀ ਪੂਰੀ ਨਜ਼ਰ ਰਖਦੇ ਹਨ। ਵਾਲੰਟੀਅਰਸ ਦੀ ਟੀਮ ਨੂੰ ਵੀ ਰੇੱਡੀ ਲੀਡ ਕਰਦੇ ਹਨ। ਚੋਣਾਂ ਦੌਰਾਨ ਉਨ੍ਹਾਂ ਨੇ ਇਕ ਕੈਂਪੇਨ ਦੇ ਨਾਲ ਆਪਣੇ ਵਾਲੰਟੀਅਰ ਦੀ ਮਦਦ ਨਾਲ ਨੁੱਕੜ ਨਾਟਕ, ਫਲੈਸ਼ ਮੌਬ, ਮਿਊਜ਼ੀਕਲ ਨਾਲਜਨਤਾ ਨੂੰ ਪਾਰਟੀ ਨਾਲ ਜੋੜਿਆ।
ਪ੍ਰੀਤੀ ਸ਼ਰਮਾ ਮੇਨਨ
ਆਮ ਆਦਮੀ ਪਾਰਟੀ ਦੀ ਨੈਸ਼ਨਲ ਐਗਜ਼ੇਕਿਊਟਿਵ ਮੈਂਬਰ ਅਤੇ ਨੈਸ਼ਨਲ ਬੁਲਾਰਨ ਹਨ। ਮੁੰਬਈ ਦੀ ਪੜੀਤੀ ਨੇ ਪਾਰਟੀ ਦੀਆਂ ਕਈ ਨਵੀਆਂ ਜ਼ਿੰਮੇਵਾਰੀਆਂ ਨਿਭਾਈਆੰ ਹਨ, ਚਾਹੇ ਉਹ ਦੇਸ਼ ਦੇ ਬਾਹਰ ਵਿੰਗ ਬਣਾਉਣਾ ਹੋਵੇ ਜਾਂ ਫੰਡ ਵਧਾਉਣਾ ਜਾਂ ਸੋਸ਼ਲ ਮੀਡੀਆ ਸੰਭਾਲਣਾ। ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਨਾਲ ਉਨ੍ਹਾਂ ਨੇ ਪਾਰਟੀ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਈ ਸੀਨੀਅਰ ਨੇਤਾਵਾਂ ਅਤੇ ਕਾਂਟੜੈਕਟਰਸ ਦੇ ਭ੍ਰਿਸ਼ਟਾਚਾਰ ਨੂੰ ਖੋਲ੍ਹਿਆ।
ਕਪਿਲ ਭਾਰਦਵਾਜ
ਆਮ ਆਦਮੀ ਪਾਰਟੀ ਲਈ ਕਪਿਲ ਭਾਰਦਵਾਜ ਲੰਬੇ ਸਮੇਂ ਦੇ ਨਾਲ ਪਾਰਟੀ ਆਪ੍ਰੇਸ਼ਨ, ਮੀਡੀਆ ਪੀ.ਆਰ., ਪਬਲੀਸਿਟੀ ‘ਤੇ ਕੰਮ ਕਰ ਰਹੇ ਹਨ। ਚੋਣਾਂ ਦੇ ਮੈਨੇਜਮੈਂਟ ਤੋਂ ਲੈ ਕੇ ਉਨ੍ਹਾਂ ਨੇ ਦਿੱਲੀ ਤੋਂ ਇਲਾਵਾ ਨੈਸ਼ਨਲ ਲੈਵਲ ‘ਤੇ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਯੂ. ਐੱਸ ਤੋਂ ਗ੍ਰੈਜੂਏਟ ਕਪਿਲ ਨੇ ਚੋਣਾਂ ‘ਚ ਬੂਥ ਮੈਨੇਮੈਂਟ, ਸਟਾਰ ਕੈਂਪਨੇਰਸ ਦੇ ਸ਼ੈਡਿਊਲ ‘ਤੇ ਕੰਮ ਕਰਨ ਤੋਂ ਲੈ ਕੇ ਵਿਰੋਧੀਆਂ ਦੀ ਹਰਚਾਲ ‘ਤੇ ਵੀ ਨਜ਼ਰ ਰਖੀ।
ਜਾਸਮੀਨ ਸ਼ਾਹ
ਚੋਣਾਂ ਦੇ ਦੌਰਾਨ ਮੀਡੀਆ ਨਾਲ ਜੁੜੇ ਮਾਮਲਿਆਂ ਤੋਂ ਇਲਾਵਾ ਜਾਸਮੀਨ ਮੇਨਿਫੇਸਟੋ ਕਮੇਟੀ ਦੇ ਵੀ ਮੈਂਬਰ ਰਹੇ। ਉਹ ‘ਆਪ’ ਸਰਕਾਰ ਦੀ ਡਾਇਲਾਗ ਐਂਡ ਡਿਵੈਲਪਮੈਂਟ ਕਮਿਸ਼ਨ ਦੇ ਵਾਈਸ ਚੇਅਰਪਰਸਨ ਵੀ ਹਨ। ਉਨ੍ਹਾਂ ਨੇ ਸਰਕਾਰ ਦੀ ਕਈ ਪਾਲਿਸੀ ਨੂੰ ਵੀ ਡਿਜ਼ਾਈਨ ਕੀਤਾ ਹੈ। ਆਈ. ਆਈ.ਟੀ. ਮਦ੍ਰਾਸ ਤੋਂ ਬੀ.-ਟੈਕ- ਐੱਮ ਟੈਕ ਡਿਗਰੀ ਲੈਣ ਤੋਂ ਬਾਅਦ ਜਾਸਮੀਨ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਵੀ ਡਿਗਰੀ ਲਈ। ਇਸ ਤੋਂ ਬਾਅਦ 12 ਸਾਲ ਪ੍ਰਾਈਵੇਟ ਅਤੇ ਨਾਨ ਪ੍ਰਾਫਿਟ ਸੈਕਟਰ ‘ਚ ਕੰਮ ਕਰਕੇ ਉਹ 2016 ‘ਚ ‘ਆਪ’ ਨਾਲ ਜੁ਼ੜੇ।
ਹਿਤੇਸ਼ ਪਰਦੇਸ਼ੀ
ਡਿਜੀਟਲ ਕੰਟੈਂਟ ਇੰਡਸਟ੍ਰੀ ਦੇ ਹਿਤੇਸ਼ ਨੇ ਸਮਾਜ ਲਈ ਕੁਝ ਕਰਨ ਦੀ ਸੋਚੀ ਅਤੇ ‘ਆਪ’ ਲਈ ਡਿਜੀਟਲ ਕੈਂਪੇਨ ਸ਼ੁਰੂ ਕੀਤਾ। ਹਿਤੇਸ਼ ਦੇ ਮਜ਼ੇਦਾਰ ਕੰਟੈਂਟ ਨੇ ਪਾਰੀਟ ਦੇ ਕੈਂਪੇਨ ਨੂੰ ਮਜ਼ੇਦਾਰ ਬਣਾਇਆ। ਚੋਣਾਂ ਦੌਰਾਨ ਉਨ੍ਹਾਂ ਦਾ ਕੈਂਪੇਨ ਕਾਫੀ ਪੰਸਦ ਕੀਤਾ ਗਿਆ। ਚੋਣਾਂ ਲਈ ਉਨ੍ਹਾਂ ਨੇ ਆਇਡੀਆ ਦੇਣਦੇ ਨਾਲ-ਨਾਲ ਕੰਟੈਂਟ ਰਾਈਟਿੰਗ ਤੋਂ ਲੈ ਕੇ ਐਡੀਚਿੰਗ ‘ਤੇ ਕੰਮ ਕੀਤਾ। ਹਿਤੇਸ਼ ਪਹਿਲਾਂ ਏ. ਆਈ. ਬੀ. ‘ਚ ਮੀਮ ਬਣਾਉਂਦੇ ਸਨ ਅਤੇ ਫਿਲਟਰ ਕਾਪੀ ‘ਚ ਮੀਡੀਆ ਟੀਮ ਦੇ ਹੈੱਡ ਸਨ।

ਆਸ਼ਵਤੀ ਮੁਰਲੀਧਰਨ
2009 ਤੋਂ ਅਰਵਿੰਦ ਕੇਜਰੀਵਾਲ ਦੇ ਆਰ.ਟੀ.ਆਈ. ਅੰਦੋਲਨ ਦੀ ਖਾਸ ਮੈਂਬਰ ਰਹੀ ਆਸ਼ਵਤੀ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਦੀ ਵੀ ਫਾਊਂਡਿੰਗ ਮੈਂਬਰ ਰਹੀ। ਚੋਣਾਂ ਦੌਰਾਨ ਸੀ. ਐੱਮ ਕੇਜਰੀਵਾਲ ਦੇ ਟਾਊਨਹਾਲ ਪ੍ਰਗਰਾਮ ਉਨ੍ਹਾਂ ਨੇ ਹੀ ਪੂਰੇ ਮੈਨੇਜਮੈਂਟ ਦੇ ਨਾਲ ਨਿਭਾਏ। ਮਾਸ ਕਮਿਊਨੀਕੇਸ਼ਨ ਦੀ ਸਟੂਡੈਂਟ ਰਹੀ ਆਸ਼ਵਨੀ ਨੇ ਪਿਛਲੀਆਂ ਦੋ ਚੋਣਾਂ ਵਾਂਗ ਇਸ ਵਾਰ ਵੀ ਵਾਲੰਟੀਅਰ ਮੈਨੇਜਮੈਂਟ ਦੇ ਨਾਲ-ਨਾਲ ਪਬਲਿਕ ਮੀਟਿੰਗਾਂ ਦੀ ਵੀ ਨਿਗਰਾਨੀ ਕੀਤੀ।

Related posts

ਕੈਪਟਨ ਦਾ ਸੋਨੀ ਨੂੰ ਸਿੱਧੂ ਨਾਲੋਂ ਵੀ ਵੱਡਾ ਝਟਕਾ, ਆਖਰ ਆ ਹੀ ਗਿਆ ਜ਼ੁਬਾਨ ‘ਤੇ ਦਰਦ

On Punjab

ਵਿੱਤ ਮੰਤਰੀ ਨਿਰਮਲਾ ਨੇ ਨਹੀਂ ਮੰਨੀ ਪਤੀ ਦੀ ਸਲਾਹ, ਡਾ. ਮਨਮੋਹਨ ਸਿੰਘ ਤੇ ਰਘੁਰਾਮ ਦੀ ਅਲੋਚਨਾ

On Punjab

ਓਮ ਪ੍ਰਕਾਸ਼ ਚੌਟਾਲਾ ਨੂੰ 3 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ…

On Punjab