37.11 F
New York, US
February 26, 2021
PreetNama
ਰਾਜਨੀਤੀ/Politics

ਦਿੱਲੀ ’ਚ ਕਿਸਾਨ ਆਗੂਆਂ ਦੇ ਨਾਲ ਸੀਐੱਮ ਕੇਜਰੀਵਾਲ ਦੀ ਬੈਠਕ ਖ਼ਤਮ, ਖੇਤੀ ਕਾਨੂੰਨਾਂ ਦੀਆਂ ਖ਼ਾਮੀਆਂ ’ਤੇ ਹੋਈ ਚਰਚਾ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨਸਭਾ ’ਚ ਕਿਸਾਨ ਨੇਤਾਵਾਂ ਦੇ ਨਾਲ ਬੈਠਕ ਕੀਤੀ, ਇਸ ਬੈਠਕ ’ਚ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਨਾਲ ਸਬੰਧਿਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਖੇਤੀ ਕਾਨੂੰਨਾਂ ਦੀਆਂ ਖ਼ਾਮੀਆਂ ‘ਤੇ ਗੱਲਬਾਤ ਕੀਤੀ ਗਈ। ਮੀਟਿੰਗ ’ਚ ਸਪੀਕਰ ਰਾਮਨਿਵਾਸ ਗੋਇਲ ਅਤੇ ਸੀਨੀਅਰ ਆਪ ਨੇਤਾ ਸੰਜੇ ਸਿੰਘ ਵੀ ਮੌਜੂਦ ਰਹੇ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਆਮ ਆਦਮੀ ਪਾਰਟੀ ਲਗਾਤਾਰ ਮੁਖਰ ਰਹੀ। ਜਿਸ ਦਿਨ ਤੋਂ ਕਿਸਾਨ ਦਿੱਲੀ ਪਹੁੰਚੇ ਹਨ, ਉਸੀ ਦਿਨ ਤੋਂ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਸੁਵਿਧਾਵਾਂ ਉਪਲੱਬਧ ਕਰਵਾ ਰਹੀ ਹੈ। ਇਸ ਮੌਕੇ ਬੈਠਕ ’ਚ ਹਿੰਸਾ ਲੈਣ ਲਈ ਕਿਸਾਨ ਨੇਤਾ ਵਿਧਾਨਸਭਾ ਪਹੁੰਚੇ ਸਨ। ਦਰਅਸਲ, ਆਮ ਆਦਮੀ ਪਾਰਟੀ ਦੇ ਮੁਖੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਸੰਭਾਲਣ ’ਚ ਜੁਟੇ ਹਨ। ਕਿਸਾਨ ਅੰਦੋਲਨ ਦਾ ਉਹ ਲਗਾਤਾਰ ਸਮਰਥਨ ਕਰ ਰਹੇ ਹਨ।
ਹੁਣ ਦਿੱਲੀ ’ਚ ਸੱਤਾਸੀਨ ਆਮ ਆਦਮੀ ਪਾਰਟੀ ਸਰਕਾਰ ਦੇ ਮੁਖੀਆ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ ਐਤਵਾਰ ਨੂੰ ਦਿੱਲੀ ਵਿਧਾਨਸਭਾ ’ਚ ਲੰਚ ਦੇਣਗੇ, ਕਿਸਾਨ ਨੇਤਾਵਾਂ ਨਾਲ ਲੰਚ ’ਤੇ ਚਰਚਾ ਕਰਨਗੇ।ਇਹ ਚਰਚਾ ਤਿੰਨਾਂ ਖੇਤੀ ਕਾਨੂੰਨਾਂ ਨਾਲ ਸਬੰਧਿਤ ਖ਼ਾਮੀਆਂ ’ਤੇ ਹੋਵੇਗੀ। ਇਸ ’ਚ ਸਾਰੇ ਵੱਡੇ ਕਿਸਾਨ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸ਼ਿਰਕਤ ਕਰਨਗੇ।ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਆਮ ਆਦਮੀ ਪਾਰਟੀ ਲਗਾਤਾਰ ਮੁਖਰ ਰਹੀ। ਜਿਸ ਦਿਨ ਤੋਂ ਕਿਸਾਨ ਦਿੱਲੀ ਪਹੁੰਚੇ ਹਨ, ਉਸੀ ਦਿਨ ਤੋਂ ਦਿੱਲੀ ਸਰਕਾਰ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਸੁਵਿਧਾਵਾਂ ਉਪਲੱਬਧ ਕਰਵਾ ਰਹੀ ਹੈ। ਇਥੋਂ ਤਕ ਕਿ ਕੇਜਰੀਵਾਲ ਨੇ ਕੇਂਦਰ ਨਾਲ ਪੰਗਾ ਲੈਂਦੇ ਹੋਏ ਪਹਿਲਾਂ ਕਿਸਾਨਾਂ ਲਈ ਸਟੇਡੀਅਮਾਂ ’ਚ ਜੇਲ੍ਹ ਬਣਾਉਣ ਤੋਂ ਇਨਕਾਰ ਕਰ ਦਿੱਤਾ।

Related posts

ਚੋਣਾਂ ਲੜਨ ਲਈ ਕੇਜਰੀਵਾਲ ਕੋਲ ਮੁੱਕੇ ਫੰਡ, ਚੰਦਾ ਲੈ ਕੇ ਚੱਲੇਗਾ ਗੁਜ਼ਾਰਾ

On Punjab

Mayawati ਨੇ ਬੀਐੱਸਪੀ ਦੇ 7 ਬਾਗੀ ਵਿਧਾਇਕਾਂ ਨੂੰ ਕੱਢਿਆ, ਬੋਲੀ ਸਪਾ ਨੂੰ ਹਰਾਉਣ ਲਈ ਬੀਜੇਪੀ ਨਾਲ ਜਾਣ ਨੂੰ ਤਿਆਰ

On Punjab

ਜੀਂਦ ‘ਚ ਹੋਈ ਭੁਪਿੰਦਰ ਸਿੰਘ ਹੁੱਡਾ ਦੀ ਰੈਲੀ, ਮੋਦੀ ਸਰਕਾਰ ‘ਤੇ ਜੰਮ ਕੇ ਬਰਸੇ

On Punjab
%d bloggers like this: