ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ , ਅਜਿਹੇ ‘ਚ ਦੂਰੋਂ ਦੂਰੋਂ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਤੋਰ ‘ਤੇ ਦਿੱਲੀ ਤੋਂ ਸਪੈਸ਼ਲ ਕਨੈਕਟੀਵਿਟੀ ਟਰੇਨ ” ਸਰਬਤ ਦਾ ਭੱਲਾ ਐਕਸਪ੍ਰੈਸ ” ਸ਼ੁਰੂ ਕੀਤੀ ਗਈ ਹੈ। ਨਵੀਂ ਦਿੱਲੀ ਤੋਂ ਲੋਹੀਆਂ ਰੇਲਵੇ ਸਟੇਸ਼ਨ ਤੱਕ ਸੁਪਰਫਾਸਟ ਇੰਟਰਸਿਟੀ ਟਰੇਨ ਚੱਲੇਗੀ।ਜਾਣਕਾਰੀ ਅਨੁਸਾਰ ਹੁਣ ਦਿੱਲੀ ਤੋਂ ਸ਼ਕੂਰਬਸਤੀ, ਬਹਾਦੁਰਗੜ੍ਹ, ਰੋਹਤਕ, ਜੀਂਦ, ਨਰਵਾਨਾ, ਜਾਖਲ, ਸੰਗਰੂਰ, ਧੁਰੀ, ਲੁਧਿਆਣਾ, ਮੋਗਾ, ਜਲੰਧਰ ਸਿਟੀ, ਸੁਲਤਾਪੁਰ ਲੋਧੀ ਤੋਂ ਅੱਗੇ ਲੋਹੀਆਂ ਨਾਲ ਖਾਸ ਤੋਰ ‘ਤੇ ਜੋੜੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਲੋਹੀਆਂ ਸਟੇਸ਼ਨ ਤੱਕ ਸੁਪਰਫਾਸਟ ਇੰਟਰਸਿਟੀ ਆਵੇਗੀ।ਅੱਜ ਤੋਂ ਸ਼ੁਰੂ ਹੋਈ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਵੱਲੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਗਈ। ਇਸ ਖਾਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਕੇਂਦਰੀ ਖਾਦ ਅਤੇ ਪ੍ਰੇਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ। ਖਾਸ ਤੋਰ ‘ਤੇ ਦੱਸ ਦੇਈਏ ਕਿ ਲੁਧਿਆਣਾ ਸ਼ਤਾਬਦੀ ਐਕਸਪ੍ਰੈਸ ਦਾ ਨਾਂ ‘ਚ ਵੀ ਬਦਲਾਅ ਕਰ ਦਿੱਤਾ ਗਿਆ ਹੈ , ਇਸ ਨੂੰ ਸਰਬਤ ਦਾ ਭੱਲਾ ਇੰਟਰਸਿਟੀ ਐਕਸਪ੍ਰੈਸ ਵਜੋਂ ਜਾਣਿਆ ਜਾਵੇਗਾ।