31.35 F
New York, US
January 14, 2025
PreetNama
ਖਾਸ-ਖਬਰਾਂ/Important News

ਤਜ਼ਰਬਾ ਬਾਜ਼ਾਰ ‘ਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾਂਦਾ: ਰਵੀ ਸ਼ਾਸਤਰੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਸਪੋਰਟ ਸਟਾਫ਼ ਦਾ ਪਹਿਲਾ ਵਰਗਾ ਰਹਿਣਾ ਹੀ ਟੀਮ ਵਿੱਚ ਨਿਰੰਤਰਤਾ ਲਿਆ ਸਕਦਾ ਹੈ । ਜਿਸ ਨਾਲ ਟੀਮ ਦੇ ਖਿਡਾਰੀਆਂ ਵਿੱਚ ਚੰਗਾ ਰੈਪੋ ਬਣਿਆ ਰਹੇਗਾ । ਇਸ ਮਾਮਲੇ ਵਿੱਚ ਭਾਰਤ ਦੇ ਸਾਬਕਾ ਆਲਰਾਊਂਡਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਖਿਡਾਰੀ ਅਤੇ ਪ੍ਰਸਾਰਕ ਦੇ ਰੂਪ ਵਿੱਚ ਬਹੁਤ ਸਾਰਾ ਤਜ਼ਰਬਾ ਹਾਸਿਲ ਕੀਤਾ ਹੈ ।ਇਸ ਮਾਮਲੇ ਵਿੱਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਜੱਜ ਕਰਨਾ ਪਸੰਦ ਨਹੀਂ ਕਰਦੇ, ਪਰ ਉਹ ਲਗਭਗ ਚਾਰ ਦਹਾਕਿਆਂ ਤੋਂ ਇਸ ਖੇਡ ਨਾਲ ਜੁੜੇ ਹੋਏ ਹਨ । ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੁੰਬਈ ਲਈ ਖੇਡਣਾ ਸ਼ੁਰੂ ਕੀਤਾ ਤਾਂ ਉਸ ਸਮੇ ਉਨ੍ਹਾਂ ਦੀ ਉਮਰ 17 ਸਾਲਾਂ ਦੀ ਸੀ । ਜਿਸ ਤੋਂ ਬਾਅਦ 18 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਦੇਸ਼ ਲਈ ਖੇਡਣਾ ਸ਼ੁਰੂ ਕੀਤਾ ਸੀ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਕ ਖਿਡਾਰੀ, ਬ੍ਰਾਡਕਾਸਟਰ ਕੋਚ ਜਾਂ ਟੀਮ ਨਿਰਦੇਸ਼ਕ ਦੇ ਤੌਰ ‘ਤੇ ਕਦੇ ਵੀ ਕਿਸੇ ਸੀਜ਼ਨ ਨੂੰ ਮਿਸ ਨਹੀਂ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਤਜਰਬਾ ਹੁੰਦਾ ਹੈ ਤਾਂ ਇਸ ਨਾਲ ਤੁਹਾਨੂੰ ਬਹੁਤ ਮਦਦ ਮਿਲਦੀ ਹੈ । ਉਨ੍ਹਾਂ ਕਿਹਾ ਕਿ ਤਜਰਬਾ ਬਾਜ਼ਾਰ ਵਿੱਚ ਵੇਚਿਆ ਜਾਂ ਖ਼ਰੀਦਿਆ ਨਹੀਂ ਜਾ ਸਕਦਾ, ਇਸ ਨੂੰ ਸਿਰਫ ਖੇਡ ਕੇ ਹਾਸਿਲ ਕੀਤਾ ਜਾ ਸਕਦਾ ਹੈ ।

Related posts

ਬੰਬ ਧਮਾਕਿਆਂ ਨੇ ਦਹਿਲਾਇਆ ਅਫਗਾਨੀਸਤਾਨ, ਹੁਣ ਤਕ 62 ਮੌਤਾਂ ਅਤੇ 100 ਤੋਂ ਜ਼ਿਆਦਾ ਜ਼ਖ਼ਮੀ

On Punjab

ਸੰਯੁਕਤ ਰਾਸ਼ਟਰ ਦੀਆਂ ਤਿੰਨ ਅਹਿਮ ਕਮੇਟੀਆਂ ‘ਚ ਮੈਂਬਰ ਬਣਿਆ ਭਾਰਤ

On Punjab

Corona Virus: ਚੀਨ ‘ਚ ਮੌਤ ਦਾ ਤਾਂਡਵ ਬਰਕਰਾਰ, 719 ਲੋਕਾਂ ਦੀ ਮੌਤ

On Punjab