PreetNama
ਖਬਰਾਂ/News

ਡਿਪਟੀ ਕਮਿਸ਼ਨਰ ਫ਼ਿਰੋਜਪੁਰ ਵੱਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦਾ ਕੈਲੰਡਰ ਜਾਰੀ

ਡਿਪਟੀ ਕਮਿਸ਼ਨਰ ਸ.ਬਲਵਿੰਦਰ ਸਿੰਘ ਧਾਲੀਵਾਲ ਅਤੇ ਸ.ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜਨ:) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਫ਼ਿਰੋਜ਼ਪੁਰ ਦਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਸਾਲ,-2019 ਦਾ ਕੈਲੰਡਰ ਜਾਰੀ ਕੀਤਾ ਅਤੇ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਤਿਆਰ ਕੀਤੇ ਕੈਲੰਡਰ ਦੀ ਸ਼ਲਾਘਾ ਵੀ ਕੀਤੀ। ਕੈਲੰਡਰ ਵਿਚ ਪੰਜਾਬ ਸਰਕਾਰ ਦੀਆਂ ਗਜ਼ਟਿਡ ਛੁੱਟੀਆਂ, ਰਾਖਵੀਂਆਂ ਛੁੱਟੀਆਂ ਤੋਂ ਇਲਾਵਾ ਸੰਗਰਾਂਦ, ਪੂਰਨਮਾਸ਼ੀ, ਦਸਵੀਂ ਅਤੇ ਮੱਸਿਆ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ।
ਕੈਲੰਡਰ ਜਾਰੀ ਕਰਨ ਮੌਕੇ ਖ਼ਜ਼ਾਨਾ ਅਫ਼ਸਰ ਸ.ਸੁਬੇਗ ਸਿੰਘ, ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ  ਸ੍ਰੀ ਮਨੋਹਰ ਲਾਲ ਡੀ.ਸੀ.ਦਫ਼ਤਰ, ਚੇਅਰਮੈਨ ਸ.ਪਰਮਜੀਤ ਸਿੰਘ ਗਿੱਲ ਲੋਕ ਨਿਰਮਾਣ ਵਿਭਾਗ, ਜਨਰਲ ਸਕੱਤਰ ਸ.ਪਿੱਪਲ ਸਿੰਘ  ਸਹਿਕਾਰਤਾ ਵਿਭਾਗ, ਵਿੱਤ ਸਕੱਤਰ ਸ੍ਰੀ ਪ੍ਰਦੀਪ ਵਿਨਾਇਕ ਭੂਮੀ ਰੱਖਿਆ ਵਿਭਾਗ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਆਬਕਾਰੀ ਵਿਭਾਗ, ਜਸਮੀਤ ਸਿੰਘ ਸਿੰਚਾਈ ਵਿਭਾਗ, ਦੀਪਕ ਲੂੰਬਾ ਕਮਿਸ਼ਨਰ ਦਫ਼ਤਰ,ਦਿਨੇਸ਼ ਖੁਰਾਨਾ ਸਿੱਖਿਆ ਵਿਭਾਗ, ਪ੍ਰੈੱਸ ਸਕੱਤਰ ਸ੍ਰੀ ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ,ਆਡੀਟਰ ਹਰਪ੍ਰੀਤ ਦੁੱਗਲ ਖ਼ਜ਼ਾਨਾ ਦਫ਼ਤਰ,ਵਿਪਨ ਸ਼ਰਮਾ ਸਿਹਤ ਵਿਭਾਗ,ਸੀ੍ਰਮਤੀ ਪ੍ਰੇਮ ਕੁਮਾਰੀ, ਰਜਨੀਸ਼ ਕੁਮਾਰ ਡੀ.ਸੀ.ਦਫ਼ਤਰ ਸਮੇਤ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।

Related posts

ਸ੍ਰੀਨਗਰ ’ਚ ਪਾਰਾ ਮਨਫ਼ੀ ਛੇ ਡਿਗਰੀ ਤੱਕ ਡਿੱਗਿਆ

On Punjab

ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਨਗਰ ਕੀਰਤਨ

On Punjab

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

On Punjab