80.38 F
New York, US
May 30, 2020
PreetNama
ਸਿਹਤ/Health

ਜੇ ਰੋਜ਼ਾਨਾ ਖਾਂਦੇ ਹੋ ਬਦਾਮ ਤਾਂ ਹੋ ਸਕਦਾ ਵੱਡਾ ਨੁਕਸਾਨ

ਜੰਕਫੂਡ, ਜ਼ਿਆਦਾ ਤਲੇ-ਭੁੰਨੇ ਹੋਏ ਖਾਣੇ ਤੇ ਮਾਰਕੀਟ ਵਿੱਚ ਵਿਕਣ ਵਾਲੇ ਵੱਖ-ਵੱਖ ਸਾਫਟ ਡਰਿੰਕ ਕਾਰਨ, ਕੋਲੈਸਟ੍ਰੋਲ ਵਧਣ ਦੀ ਸਮੱਸਿਆ ਹਰ ਉਮਰ ਦੇ ਲੋਕਾਂ ਵਿੱਚ ਆਮ ਹੋ ਗਈ ਹੈ। ਕੋਲੈਸਟ੍ਰੋਲ ਦਾ ਪੱਧਰ ਵਧਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ।

ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰੋਜ਼ਾਨਾ ਕਸਰਤ ਦੇ ਨਾਲ ਬਦਾਮ ਨੂੰ ਨਿਯਮਤ ਰੂਪ ਵਿੱਚ ਖਾਣ ਤੇ ਇਸ ਦੇ ਨਾਲ ਸੰਤੁਲਿਤ ਖੁਰਾਕ ਖਾਣ ਦੀ ਆਦਤ ਪਾ ਲੈਂਦੇ ਹੋ, ਤਾਂ ਇਸ ਨਾਲ ਤੰਦਰੁਸਤ ਰਿਹਾ ਜਾ ਸਕਦਾ ਹੈ।

ਦੱਸ ਦੇਈਏ ਬਦਾਮਾਂ ਵਿੱਚ ਪ੍ਰੋਟੀਨ, ਦਿਲ ਲਈ ਜ਼ਰੂਰੀ ਚਰਬੀ, ਵਿਟਾਮਿਨ-ਏ, ਈ ਤੇ ਡੀ, ਰਿਬੋਫਲੇਵਿਨ, ਫਾਈਬਰ, ਕੈਲਸੀਅਮ ਵਰਤੇ ਬਹੁਤ ਸਾਰੇ ਖਣਿਜ ਹੁੰਦੇ ਹਨ। ਇਸ ਲਈ, ਰੋਜ਼ ਬਦਾਮ ਖਾਣਾ ਦਿਲ ਨਾਲ ਜੁੜੀਆਂ ਬਿਮਾਰੀਆਂ, ਹਾਈ ਬੀਪੀ, ਵਧੇਰੇ ਯੂਰਿਕ ਐਸਿਡ ਬਣਨ ਦੀ ਸਮੱਸਿਆ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਲਾਭਕਾਰੀ ਹੈ।

ਖੋਜ ਕਹਿੰਦੀਆਂ ਹਨ ਕਿ ਬਦਾਮ ਦਿਲ ਦਾ ਦੌਰਾ, ਕੋਰੋਨਰੀ ਦਿਲ ਦੀ ਬਿਮਾਰੀ, ਨਾੜੀਆਂ ਵਿਚ ਰੁਕਾਵਟ ਵਰਗੇ ਦਿਲ ਦੇ ਰੋਗ ਦੇ ਜੋਖਮ ਨੂੰ ਘਟਾਉਣ ਵਿੱਚ ਬਹੁਤ ਮਦਦਗਾਰ ਹੁੰਦੇ ਹਨ।

ਇਸ ਸਭ ਦੇ ਬਾਵਜੂਦ ਮੋਟੇ ਲੋਕਾਂ ਨੂੰ ਬਦਾਮ ਤੇ ਹੋਰ ਡ੍ਰਾਈ ਫਰੂਟ ਨਹੀਂ ਖਾਣੇ ਚਾਹੀਦੇ। ਮੰਨਿਆ ਜਾਂਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਭਾਰ ਵਧਦਾ ਹੈ। ਹਾਲਾਂਕਿ, ਕੋਈ ਵੀ ਇਸ ਨੂੰ ਸੀਮਤ ਮਾਤਰਾ ਵਿੱਚ ਖਾ ਸਕਦਾ ਹੈ।

ਛੋਟੇ ਬੱਚਿਆਂ ਨੂੰ 5 ਤੇ ਕਿਸ਼ੋਰਾਂ ਤੇ ਬਾਲਗਾਂ ਨੂੰ ਆਪਣੀ ਖੁਰਾਕ ਵਿੱਚ ਰੋਜ਼ਾਨਾ 10 ਤੋਂ 12 ਬਦਾਮ ਸ਼ਾਮਲ ਕਰਨੇ ਚਾਹੀਦੇ ਹਨ। ਮੋਟਾਪਾ, ਗੁਰਦੇ ਦੀਆਂ ਸਮੱਸਿਆਵਾਂ ਤੇ ਸ਼ੂਗਰ ਦੇ ਮਰੀਜ਼ਾਂ ਨੂੰ ਮਾਹਿਰ ਦੀ ਸਲਾਹ ਨਾਲ ਹੀ ਖੁਰਾਕ ਵਿੱਚ ਬਦਾਮ ਦੀ ਮਾਤਰਾ ਸ਼ਾਮਲ ਕਰਨੀ ਚਾਹੀਦੀ ਹੈ।

ਧਿਆਨ ਰਹੇ ਬਦਾਮ ਦੇ ਛਿਲਕੇ ਵਿੱਚ ਬਹੁਤ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ, ਇਹ ਵਿਟਾਮਿਨ ਬੀ ਦਾ ਇੱਕ ਬਿਹਤਰ ਸਰੋਤ ਹੈ।

ਕੁਝ ਲੋਕ ਬਦਾਮ ਨੂੰ ਗਰਮ ਮੰਨਦੇ ਹਨ ਤੇ ਇਸ ਨੂੰ ਭਿਉਂ ਕੇ ਤੇ ਛਿੱਲ ਕੇ ਖਾਂਦੇ ਹਨ। ਅਜਿਹੀ ਸਥਿਤੀ ਵਿੱਚ ਇਸਦਾ ਪੂਰਾ ਲਾਭ ਨਹੀਂ ਮਿਲਦਾ। ਇਸ ਲਈ ਬਦਾਮ ਨੂੰ ਬਿਨਾ ਭਿਉਂਏਂ ਹੀ ਖਾਓ।

Related posts

ਦਿਨ ‘ਚ ਸਿਰਫ਼ 15 ਮਿੰਟ ਦੀ ਕਸਰਤ ਕਰ ਸਕਦੀ ਹੈ ਤੁਹਾਡਾ ਭਾਰ ਘੱਟ…

On Punjab

ਜਾਣੋ ਗਰਮ ਪਾਣੀ ਪੀਣ ਦੇ ਫ਼ਾਇਦੇ

On Punjab

ਗਰਮ ਪਾਣੀ ਪੀਣ ਦੇ ਅਨੇਕਾਂ ਫਾਇਦੇ, ਵਜ਼ਨ ਦੇ ਨਾਲ-ਨਾਲ ਕਈ ਬਿਮਾਰੀਆਂ ਦਾ ਰਾਮਬਾਣ ਇਲਾਜ

On Punjab