75.94 F
New York, US
September 10, 2024
PreetNama
ਖਾਸ-ਖਬਰਾਂ/Important News

ਜਾ ਕੋ ਰਾਖੇ ਸਾਈਆ! ਪੂਰਾ ਜਹਾਜ਼ ਤਬਾਹ, ਫਿਰ ਵੀ ਬਚ ਗਿਆ ਜ਼ੁਬੈਰ, ਹੁਣ ਦੱਸੀ ਸਾਰੀ ਕਹਾਣੀ…

ਇਸਲਾਮਾਬਾਦ: ਪਾਕਿਸਤਾਨ ਇੰਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਹਾਦਸੇ ‘ਚ ਨੌਂ ਬੱਚਿਆਂ ਸਮੇਤ 97 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਪਰ ਇੱਕ ਯਾਤਰੀਮੁਹੰਮਦ ਜ਼ੁਬੈਰ ਬਚ ਗਿਆ। ਉਸ ਨੇ ਆਪਣੀ ਜ਼ੁਬਾਨੀ ਦੱਸਦਿਆਂ ਕਿਹਾ ਕਿ ਜਹਾਜ਼ ਨੇ ਉਡਾਣ ਇਕਦਮ ਸਹੀ ਭਰੀ ਸੀ, ਪਰ ਉਸ ਤੋਂ ਬਾਅਦ ਤਿੰਨ ਵਾਰ ਝਟਕੇ ਮਹਿਸੂਸ ਹੋਏ। ਫਿਰ ਪਾਈਲਟ ਨੇ ਜਹਾਜ਼ ਦੀ ਉਚਾਈ ਵਧਾ ਦਿੱਤੀ ਪਰ ਕੁਝ ਹੀ ਪਲਾਂ ‘ਚ ਹਾਦਸਾ ਵਾਪਰ ਗਿਆ। 24 ਸਾਲਾ ਜ਼ੁਬੈਰ ਉਨ੍ਹਾਂ ਯਾਤਰੀਆਂ ‘ਚ ਸ਼ਾਮਲ ਸੀ ਜੋ ਸ਼ੁੱਕਰਵਾਰ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ‘ਚ ਸਵਾਰ ਸਨ।

ਇਹ ਜਹਾਜ਼ ਲਾਹੌਰ ਤੋਂ ਉੱਡਿਆ ਸੀ ਤੇ ਕਰਾਚੀ ਦੀ ਮਾਡਲ ਕਲੋਨੀ ਨੇੜੇ ਜਿੰਨਾ ਗਾਰਡਨ ਇਲਾਕੇ ‘ਚ ਸ਼ੁੱਕਰਵਾਰ ਦੁਪਹਿਰ ਏਅਰਪੋਰਟ ‘ਤੇ ਉੱਤਰਣ ਤੋਂ ਸਿਰਫ਼ ਕੁਝ ਮਿੰਟ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ ਯਾਤਰੀਆਂ ਤੋਂ ਇਲਾਵਾ ਜ਼ਮੀਨ ‘ਤੇ ਵੀ 11 ਲੋਕ ਜ਼ਖ਼ਮੀ ਹੋਏ ਹਨ।

ਜ਼ੁਬੈਰ ਨੇ ਦੱਸਿਆ ਕਿ ਜਦੋਂ ਜਹਾਜ਼ ਜਿੰਨਾ ਅੰਤਰਾਰਸ਼ਟਰੀ ਏਅਰਪੋਰਟ ‘ਤੇ ਪਹੁੰਚ ਰਿਹਾ ਸੀ ਤਾਂ ਪਾਇਲਟ ਨੇ ਐਲਾਨ ਕੀਤਾ ਕਿ ਅਸੀਂ ਉੱਤਰਨ ਵਾਲੇ ਹਾਂ ਤੇ ਯਾਤਰੀ ਜਲਦੀ ਨਾਲ ਸੀਟ ਬੈਲਟ ਬੰਨ੍ਹ ਲਓ। ਇਸ ਦੌਰਾਨ ਹੀ ਤਿੰਨ ਝਟਕੇ ਲੱਗੇ। ਇਸ ਤੋਂ ਬਾਅਦ ਜਹਾਜ਼ ਏਅਰਪੋਰਟ ਦੀ ਹਵਾਈ ਪੱਟੀ ‘ਤੇ ਆ ਗਿਆ ਤੇ ਕੁਝ ਪਲਾਂ ਬਾਅਦ ਪਤਾ ਨਹੀਂ ਕੀ ਹੋਇਆ ਕਿ ਪਾਇਲਟ ਨੇ ਜ਼ਮੀਨ ਤੋਂ ਜਹਾਜ਼ ਦੀ ਉਚਾਈ ਵਧਾ ਦਿੱਤੀ।

ਪਾਇਲਟ ਨੇ ਜਹਾਜ਼ 10-15 ਮਿੰਟ ਉਡਾਇਆ ਤੇ ਫਿਰ ਐਲਾਨ ਕੀਤਾ ਕਿ ਜਹਾਜ਼ ਉੱਤਰਨ ਵਾਲਾ ਹੈ। ਇਸ ਤੋਂ ਬਾਅਦ ਜਹਾਜ਼ ਜਿਵੇਂ ਹੀ ਏਅਰਪੋਰਟ ‘ਤੇ ਉੱਤਰਨ ਲੱਗਾ ਤਾਂ ਹਾਦਸਾ ਹੋ ਗਿਆ। ਉਹ ਦੱਸਦੇ ਨੇ ਕਿ ਜਦੋਂ ਮੇਰੀਆਂ ਅੱਖਾਂ ਖੁੱਲ੍ਹੀਆਂ ਤਾਂ ਚਾਰੇ ਪਾਸੇ ਹਨ੍ਹੇਰਾ ਸੀ, ਰੋਣ ਦੀਆਂ ਆਵਾਜ਼ਾਂ ਸੁਣੀਆਂ। ਮੈਂ ਇਕ ਪਾਸੇ ਰੌਸ਼ਨੀ ਦੇਖੀ ਤੇ ਸੀਟ ਬੈਲਟ ਖੋਲ੍ਹ ਕੇ ਉੱਧਰ ਜਾਣ ਦੀ ਯਤਨ ਕੀਤਾ। ਚਾਰੇ ਪਾਸੇ ਅੱਗ ਹੀ ਅੱਗ ਸੀ ਹੋਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ।

Related posts

ਜੰਗ ਵੱਲ ਵਧ ਰਹੀ ਦੁਨੀਆ, ਹੁਣ ਦੱਖਣੀ ਕੋਰੀਆ ਦੀ ਉੱਤਰੀ ਕੋਰੀਆ ਨੂੰ ਦਿੱਤੀ ਧਮਕੀ

On Punjab

ਜਸਟਿਨ ਟਰੂਡੋ 157 ਸੀਟਾਂ ਜਿੱਤ ਬਣੇ ਕੈਨੇਡਾ ਦੇ ਕਿੰਗ

On Punjab

ਜਲੰਧਰ ਦੀ ਜਸਬੀਰ ਬਣੀ ਯੂਕੇ ਕੈਬਿਨਟ ਦੀ ਮੈਂਬਰ

On Punjab