PreetNama
ਸਿਹਤ/Health

ਜਾਣੋ ਸਰਦੀਆਂ ਵਿੱਚ ਗਾਜਰ ਖਾਣ ਦੇ ਅਦਭੁੱਤ ਫ਼ਾਇਦੇ

ਆਮ ਤੌਰ ‘ਤੇ ਧਰਤੀ ਹੇਠਾਂ ਪਾਏ ਜਾਣ ਵਾਲੇ ਸ਼ਲਗਮ, ਮੂਲੀ, ਗਾਜਰ ਆਦਿ ਕੰਦ-ਮੂਲ ਹੀ ਅਖਵਾਉਂਦੇ ਹਨ। ਗਾਜਰ ਦੀ ਵਿਸ਼ੇਸ਼ਤਾ ਇਹ ਹੈ ਕਿ ਕੰਦ-ਮੂਲ ਹੋਣ ਦੇ ਬਾਵਜੂਦ ਇਸ ਨੂੰ ਫਲਾਂ ਅਹਿਮੀਅਤ ਪ੍ਰਾਪਤ ਹੈ। ਗਾਜਰ ਦੀ ਵਰਤੋਂ ਮੁੱਖ ਤੌਰ ‘ਤੇ ਸਬਜ਼ੀ, ਜੂਸ, ਖੀਰ, ਆਚਾਰ, ਕਾਂਜੀ, ਪਰੌਂਠੇ, ਮੁਰੱਬਾ, ਸਲਾਦ ਤੇ ਹਲਵਾ ਆਦਿ ਬਣਾਉਣ ‘ਚ ਕੀਤੀ ਜਾਂਦੀ ਹੈ।
ਫ਼ਾਇਦੇ
ਗਾਜਰ ਮਨੁੱਖ ਲਈ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਜਿਸ ਵਿਅਕਤੀ ਦਾ ਦਿਲ ਤੇ ਦਿਮਾਗ਼ ਸਹੀ ਹੋਵੇ, ਉਸ ਦੇ ਜੀਵਨ ‘ਚ ਕੋਈ ਕਮੀ ਨਹੀਂ ਰਹਿੰਦੀ। ਗਾਜਰ ਦਿਲ ਤੇ ਦਿਮਾਗ਼ ਨੂੰ ਦਰੁਸਤ ਰੱਖਦੀ ਅਤੇ ਸਰੀਰਕ ਬਲ ਪ੍ਰਦਾਨ ਕਰਦੀ ਹੈ। ਗਾਜਰ ਬੁੱਧੀ ‘ਚ ਵਿਕਾਸ ਦਾ ਭੰਡਾਰ ਹੈ।
ਗਾਜਰ ਖਾਣ ਵਾਲੇ ਦਾ ਖ਼ੂਨ ਕਦੇ ਸਫ਼ੈਦ ਨਹੀਂ ਹੁੰਦਾ ਸਗੋਂ ਲਾਲ ਸੁਰਖ਼ ਹੁੰਦਾ ਹੈ। ਇਸ ਨਾਲ ਖ਼ੂਨ ਵਾਲੇ ਕਣ ਰਿਸ਼ਟ-ਪੁਸ਼ਟ ਹੁੰਦੇ ਹਨ। ਗਾਜਰ ਦਾ ਸਵਾਦ ਮਿੱਠਾ ਹੁੰਦਾ ਹੈ ਤੇ ਇਸ ‘ਚ ਚਾਂਦੀ ਤੱਤ ਦੀ ਪ੍ਰਧਾਨਤਾ ਹੁੰਦੀ ਹੈ।
– ਗਾਜਰ ਦੀ ਤਾਸੀਰ ਠੰਢੀ ਹੁੰਦੀ ਹੈ, ਇਸ ਲਈ ਇਹ ਦਿਲ ਅਤੇ ਸਰੀਰ ਨੂੰ ਠੰਢਕ ਪ੍ਰਦਾਨ ਕਰਦੀ ਹੈ।
ਵਿਟਾਮਿਨ-ਏ ਦਾ ਸਰੋਤ

ਗਾਜਰ ‘ਚ ਗਾਂ ਦੇ ਦੁੱਧ ਨਾਲੋਂ 20 ਗੁਣਾ ਜ਼ਿਆਦਾ ਵਿਟਾਮਿਨ-ਏ ਪਾਇਆ ਜਾਂਦਾ ਹੈ। ਗਾਜਰ ਨੂੰ ਆਯੁਰਵੇਦ-ਗ੍ਰੰਥਾਂ ਵਿਚ ਨੇਤਰਰੰਜਨੀ ਮੰਨਿਆ ਗਿਆ ਹੈ। ਇਸ ਵਿਚ ਕੈਰੋਟੀਨ ਤੱਤ ਦੀ ਪ੍ਰਧਾਨਤਾ ਹੁੰਦੀ ਹੈ। ਇਸ ਦੇ ਵਿਧੀਵਤ ਇਸਤੇਮਾਲ ਨਾਲ ਐਨਕ ਤਕ ਉਤਰ ਜਾਂਦੀ ਹੈ। ਇਹ ਅੱਖਾਂ ਦੀਆਂ ਪੁਤਲੀਆਂ ‘ਚ ਦੂਰਬੀਨ ਜਿਹੀ ਸ਼ਕਤੀ ਪੈਦਾ ਕਰ ਦਿੰਦੀ ਹੈ।
ਪਰਹੇਜ਼
ਗਾਜਰ ਨੂੰ ਕੱਟਣ ਤੋਂ ਪਹਿਲਾਂ ਜਿੰਨਾ ਮਰਜੀ ਧੋ ਲਵੋ, ਲੇਕਿਨ ਕੱਟਣ ਤੋਂ ਬਾਅਦ ਬਿਲਕੁਲ ਨਹੀਂ ਧੋਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਇਸ ਵਿਚਲੇ ਪੌਸ਼ਟਿਕ ਤੱਤ ਪਾਣੀ ‘ਚ ਵਹਿ ਜਾਂਦੇ ਹਨ। ਇਸ ਤੋਂ ਇਲਾਵਾ ਸਰਦੀ-ਜ਼ੁਕਾਮ, ਨਿਮੋਨੀਆ, ਵਾਯੂ ਤੇ ਸ਼ੀਤ ਪ੍ਰਧਾਨ ਰੋਗਾਂ ‘ਚ ਗਾਜਰ ਦੇ ਰਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜੇ ਵਿਧੀਵਤ ਤਰੀਕੇ ਨਾਲ ਗਾਜਰ ਦਾ ਇਸਤੇਮਾਲ ਕੀਤਾ ਜਾਵੇ ਤਾ ਇਹ ਨਿਮੋਨੀਆ ਤੇ ਗਠੀਆ ਵਰਗੇ ਰੋਗਾਂ ‘ਚ ਵੀ ਲਾਭਦਾਇਕ ਹੈ।

Related posts

XE ਵੇਰੀਐਂਟ ਦੇ ਖ਼ਤਰੇ ਦੌਰਾਨ ਬੱਚਿਆਂ ਲਈ ਇਸ Diet Chart ਨੂੰ ਕਰੋ ਫਾਲੋ ਤੇ ਵਧਾਓ ਇਮਿਊਨਿਟੀ

On Punjab

ਕਰੋਨਾ ਪੀੜਤ ਲੋਕਾਂ ਨੂੰ ਜੇਕਰ ਸਾਹ ਲੈਣ ‘ਚ ਮੁਸ਼ਕਿਲ ਆਉਂਦੀ ਹੈ ਤਾਂ ਇਹ ਕਸਰਤ ਉਹਨਾਂ ਲਈ ਹੋ ਸਕਦੀ ਹੈ ਫਾਇਦੇਮੰਦ

On Punjab

ਰੱਖਿਆ ਉਤਪਾਦਨ ਐਕਟ ਦੀ ਆੜ ‘ਚ US ਨੇ ਖੇਡੀ ਖੇਡ, ਵੈਕਸੀਨ ਲਈ ਕੱਚੇ ਮਾਲ ਦੀ ਸਪਲਾਈ ਰੋਕੀ, ਜਾਣੋ ਕੀ ਹੋਵੇਗਾ ਅਸਰ

On Punjab