40.08 F
New York, US
February 25, 2021
PreetNama
ਸਿਹਤ/Health

ਜਾਣੋ ਖੂਬਸੂਰਤੀ ਵਧਾਉਣ ‘ਚ ਕਿੰਝ ਮਦਦ ਕਰਦਾ ਹੈ ਗੁਲਾਬ ਜਲ

ਗਰਮੀ ਕਾਰਨ ਅੱਖਾਂ ‘ਚ ਹੋਣ ਵਾਲੀ ਜਲਨ, ਧੂੜ-ਮਿੱਟੀ ਅਤੇ ਅੱਖਾਂ ‘ਚ ਹੋਰ ਕਿਸੇ ਕਿਸਮ ਦੀ ਤਕਲੀਫ ਹੋਣ ‘ਤੇ ਗੁਲਾਬ ਜਲ ਨਾਲ ਅੱਖਾਂ ਧੋਣ ‘ਤੇ ਅਰਾਮ ਮਿਲਦਾ ਹੈ। ਅੰਧਰਾਤੇ ਦੀ ਸਮੱਸਿਆ ‘ਚ ਗੁਲਾਬ ਜਲ ਬੇਹੱਦ ਕਾਰਗਰ ਹੈ।ਗੁਲਾਬ ਜਲ ਨੂੰ ਲਗਾਉਣ ਨਾਲ ਝੁੱਰੜੀਆਂ ਆਉਣੀਆਂ ਘੱਟ ਹੋ ਜਾਂਦੀਆਂ ਹਨ। ਗੁਲਾਬ ਜਲ ਦੇ ਨਾਲ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਜੋ ਲੇਪ ਬਣਦਾ ਹੈ

ਉਹ ਅਪਣੇ ਚਿਹਰੇ ‘ਤੇ ਲਗਾਉਣ ਨਾਲ ਚਮੜੀ ਨੂੰ ਇਕ ਨਵੀਂ ਜਾਨ ਮਿਲ ਜਾਂਦੀ ਹੈ। ਸਿਰਦਰਦ ਹੋਣਾ ਆਮ ਗੱਲ ਹੈ, ਕਿਸੇ ਨੂੰ ਤੇਜ ਧੁੱਪ ਨਾਲ ਤਾਂ ਕਿਸੇ ਨੂੰ ਬੈਠੇ ਬੈਠੇ।ਗੁਲਾਬ ‘ਚ ਵਿਟਾਮਿਨ ਸੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਗੁਲਾਬ ਦੇ ਫੁੱਲ ਨਾਲ ਬਣਿਆ ਗੁਲਕੰਦ ਰੋਜ਼ਾਨਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਰੋਜ਼ਾਨਾ ਇਕ ਗੁਲਾਬ ਖਾਣ ਨਾਲ ਟੀ.ਬੀ. ਦੇ ਰੋਗ ‘ਚ ਅਰਾਮ ਮਿਲਦਾ ਹੈ।

ਗੁਲਾਬ ਦੀਆਂ ਪੱਤੀਆਂ ਨੂੰ ਗਲਿਸਰੀਨ ਪਾ ਕੇ ਪੀਸ ਲਓ। ਇਸ ਮਿਸ਼ਰਣ ਨੂੰ ਬੁੱਲ੍ਹਾਂ ‘ਤੇ ਲਗਾਓ। ਇਸ ਨਾਲ ਬੁੱਲ੍ਹ ਗੁਲਾਬੀ ਅਤੇ ਨਰਮ ਹੋ ਜਾਂਦੇ ਹਨ।ਇਨ੍ਹਾਂ ਦੋਨਾਂ ਹੀ ਪਹਿਲੂਆਂ ਵਿਚ ਗੁਲਾਬ ਜਲ ਤੁਹਾਨੂੰ ਸਿਰਦਰਦ ਤੋਂ ਨਜਾਤ ਦਿਵਾ ਸਕਦਾ ਹੈ। ਇਕ ਕੱਪੜੇ ਨੂੰ ਗੁਲਾਬ ਪਾਣੀ ਵਿਚ ਭਿਓਂ ਕੇ ਅਪਣੇ ਸਿਰ ‘ਤੇ 2 ਘੰਟੇ ਲਈ ਰੱਖ ਦਿਓ, 2 ਘੰਟੇ ਬਾਅਦ ਤੁਹਾਨੂੰ ਅਹਿਸਾਸ ਹੀ ਨਹੀਂ ਹੋਵੇਗਾ ਤੁਹਾਨੂੰ ਸਿਰ ਦਰਦ ਵੀ ਸੀ।ਭੋਜਨ ਬਣਾਉਂਦੇ ਸਮੇਂ ਅਕਸਰ ਵੇਖਿਆ ਗਿਆ ਹੈ ਕਿ ਹੱਥ ਜਾਂ ਪੈਰ ਜਲ ਜਾਂਦੇ ਹੈ ਜਿਸ ਦੇ ਨਾਲ ਜਲਨ ਮਹਿਸੂਸ ਹੁੰਦੀ ਹੈ।

ਉਸ ਜਲੀ ਹੋਈ ਚਮੜੀ ‘ਤੇ ਗੁਲਾਬ ਜਲ ਪਾਉਣ ਨਾਲ ਠੰਢਕ ਮਹਿਸੂਸ ਹੁੰਦੀ ਹੈ। ਗੁਲਾਬ ਜਲ ਦੀ 2 ਤੋਂ 3 ਬੂੰਦਾਂ ਅੱਖਾਂ ਵਿਚ ਪਾਉਣ ਨਾਲ ਅੱਖਾਂ ਨੂੰ ਸ਼ਾਂਤੀ ਅਤੇ ਜਲਨ ਤੋਂ ਛੁਟਕਾਰਾ ਮਿਲਦਾ ਹੈ।ਗੁਲਾਬ ਨੂੰ ਪੀਸ ਕੇ ਲੇਪ ਬਣਾ ਕੇ ਸਿਰ ‘ਤੇ ਲਗਾਉਣ ਨਾਲ ਚਹਿਰੇ ‘ਤੇ ਰੌਣਕ ਆਉਂਦੀ ਹੈ ਤੇ ਚਮੜੀ ਲਈ ਬੇਹੱਦ ਲਾਭਦਾਇਕ ਹੈ।ਅਰਜੁਨ ਦੇ ਰੁੱਖ ਦੀ ਛਿੱਲ ਅਤੇ ਦੇਸੀ ਗੁਲਾਬ ਮਿਲਾ ਕੇ ਪਾਣੀ ‘ਚ ਉਬਾਲ ਲਓ। ਇਹ ਕਾੜ੍ਹਾ ਪੀਣ ਨਾਲ ਦਿਲ ਸੰਬੰਧੀ ਬੀਮਾਰੀਆਂ ਦੂਰ ਰਹਿੰਦੀਆਂ ਹਨ।ਇਸ ਨਾਲ ਚੰਗੀ ਨੀਂਦ ਵੀ ਆਉਂਦੀ ਹੈ।

ਗੁਲਾਬ ਪਾਣੀ ਦੇ ਨੇਮੀ ਵਰਤੋ ਨਾਲ ਤੁਸੀਂ ਕਿੱਲ – ਮੁਹਾਂਸੇ ਤੋਂ ਛੁਟਕਾਰਾ ਪਾ ਸਕਦੇ ਹੋ। ਰਾਤ ਨੂੰ ਸੋਣ ਤੋਂ ਪਹਿਲਾਂ ਗੁਲਾਬ ਜਲ ਦੇ 2 – 3 ਚਮਚ ਲੈ ਕੇ ਸਿਰ ‘ਤੇ ਮਾਲਿਸ਼ ਕਰੋ। ਸਵੇਰੇ ਸ਼ੈਂਪੂ ਨਾਲ ਵਾਲਾਂ ਨੂੰ ਧੋਣ ਨਾਲ ਵਾਲ ਮੁਲਾਇਮ ਦੇ ਨਾਲ ਚਮਕਦਾਰ ਵੀ ਹੋ ਜਾਂਦੇ ਹਨ।ਗੁਲਾਬ ਜਲ ਦੇ ਨਾਲ ਨੀਂਬੂ ਦਾ ਰਸ ਮਿਲਾ ਕੇ ਜਾੜ ‘ਤੇ ਲਗਾਉਣ ਨਾਲ ਜਾੜ ਦਾ ਦਰਦ ਠੀਕ ਹੋ ਜਾਂਦਾ ਹੈ। ਘਰ ਦੇ ਬਾਹਰ ਤੇਜ ਧੁੱਪ ਹੋਵੇ ਤਾਂ ਗੁਲਾਬ ਜਲ ਦੀ ਕੁੱਝ ਬੂੰਦਾਂ ਅਪਣੇ ਸਰੀਰ ‘ਤੇ ਛਿੜਕ ਲਓ ਜਿਸ ਦੇ ਨਾਲ ਤੁਹਾਨੂੰ ਸਨਬਰਨ ਦੀ ਸਮੱਸਿਆ ਤੋਂ ਨਜਾਤ ਪਾ ਸਕਦੇ ਹਾਂ, ਕਿਉਂਕਿ ਗੁਲਾਬ ਜਲ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ।

ਅੱਖਾਂ ਦੇ ਹੇਠਾਂ ਕਾਲੇ – ਧੱਬੇ ਆ ਜਾਂਦੇ ਹਨ ਇਸ ਲਈ ਗੁਲਾਬ ਜਲ ਵਿਚ ਰੂੰ ਨੂੰ ਡਿਪ ਕਰਕੇ 10 ਮਿੰਟ ਧੱਬਿਆਂ ‘ਤੇ ਰੱਖਣ ਨਾਲ ਹੌਲੀ – ਹੌਲੀ ਧੱਬੇ ਹੱਟਣ ਲੱਗ ਜਾਂਦੇ ਹਨ। ਅੱਧਾ ਕਪ ਪਾਣੀ ਦੇ ਨਾਲ 2 ਤੋਂ 3 ਵੱਡੇ ਚਮਚ ਗੁਲਾਬ ਜਲ ਨਾਲ ਮਿਲਾ ਕੇ ਸਪ੍ਰੇ ਬੋਤਲ ਵਿਚ ਭਰ ਦਿਓ। ਸੋਣ ਤੋਂ ਪਹਿਲਾਂ ਅਪਣੇ ਕਮਰੇ ਵਿਚ ਛਿੜਕ ਦਿਓ। ਕਮਰਾ ਸੁਗੰਧਿਤ ਹੋਣ ਦੇ ਨਾਲ ਨਾਲ ਖੁਸ਼ਨੁਮਾ ਵੀ ਹੋ ਜਾਂਦਾ ਹੈ।ਗੁਲਾਬ ਦੇ ਫੁੱਲ ਦੀਆਂ ਪੱਤੀਆਂ ਖਾ ਕੇ ਮਸੂੜੇ ਅਤੇ ਦੰਦ ਮਜ਼ਬੂਤ ਹੁੰਦੇ ਹਨ। ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਪਾਇਰੀਆ ਰੋਗ ਤੋਂ ਵੀ ਛੁਟਕਾਰਾ ਮਿਲਦਾ ਹੈ।

Related posts

Health Tips: ਦਿਖਣਾ ਚਾਹੁੰਦੇ ਹੋ ਜ਼ਿਆਦਾ ਸਮੇਂ ਤੱਕ ਜਵਾਨ ਤਾਂ ਜਾਣ ਲਵੋ ਇਹ ਰਾਜ਼, ਉਮਰ ਵੀ ਹੋਵੇਗੀ ਲੰਬੀ

On Punjab

ਲੰਬੇ ਸਮੇਂ ਤੱਕ ਨਜ਼ਰ ਆਉਣਾ ਚਾਹੁੰਦੇ ਹੋ ਜਵਾਨ ਤਾਂ ਅਪਨਾਓ ਇਹ ਉਪਾਵ

On Punjab

ਭਾਰਤ ‘ਚ ਕੋਰੋਨਾ ਵਾਇਰਸ ਦੂਜੇ ਪੜਾਅ ‘ਤੇ, ਤੀਜੇ ਪੜਾਅ ‘ਤੇ ਪਹੁੰਚਿਆ ਤਾਂ ਸਥਿਤੀ ਹੋਵਗੀ ਬੇਹੱਦ ਗੰਭੀਰ

On Punjab
%d bloggers like this: