63.64 F
New York, US
September 25, 2020
PreetNama
ਫਿਲਮ-ਸੰਸਾਰ/Filmy

ਜਾਣੋ ਕਿੰਨੇ ਸਾਲਾ ਦੇ ਹੋਏ ਪੰਜਾਬੀ ਸਿੰਗਰ ਜੱਸ ਮਾਣਕ,ਸ਼ੇਅਰ ਕੀਤੀਆਂ ਤਸਵੀਰਾਂ

happy-birthday-jass-manak : ਪੰਜਾਬੀ ਸੁਪਰਸਟਾਰ ਗਾਇਕ ਜੱਸ ਮਾਣਕ ਜਿਹਨਾਂ ਦੀ ਛੋਟੀ ਹੀ ਉਮਰ ਵਿੱਚ ਕਾਫੀ ਫੈਨ ਫਲੋਈਂਗ ਹੈ ਤੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਪੰਜਾਬੀ ਸਿੰਗਰ ਜੱਸ ਮਾਣਕ ਅੱਜ ਆਪਣਾ 21 ਵਾਂ ਮਨ੍ਹਾ ਰਹੇ ਹਨ। ਉਹਨਾਂ ਦੇ ਦੋਸਤਾ ਨੇ ਇਸ ਦਿਨ ਨੂੰ ਖਾਸ ਬਨਾਉਣ ਲਈ ਜੱਸ ਮਾਣਕ ਨੂੰ ਸਰਪ੍ਰਾਈਜ਼ ਪਾਰਟੀ ਦਿੱਤੀ। ਜੱਸ ਦੇ ਦੋਸਤ ਉਹਨਾਂ ਲਈ ਦੋ ਕੇਕ ਲੈ ਕੇ ਆਏ ਸਨ। ਆਪਣੇ ਕੇਕ ਦੀਆ ਤਸਵੀਰਾ ਜੱਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਾਂਝੀਆਂ ਕੀਤੀਆਂ ਹਨ।

. ਅਤੇ ਨਾਲ ਹੀ ਕੈਪਸ਼ਨ ਵਿਚ ਲਿਖਿਆ “ਹੈਪੀ ਬਰਥ ਡੇਅ ਯੂ ਮੀ” ਹੁਣ 21 ਸਾਲਾਂ ਦਾ ਹੋ ਗਿਆ। ਇਸ ਪੋਸਟ ਦੇ ਨਾਲ ਹੀ ਉਹਨਾਂ ਨੇ ਆਪਣੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ ਵੀਡੀਓ ਵਿਚ ਤੁਸੀ ਦੇਖ ਸਕਦੇ ਹੋ ਕਿ ਉਹਨਾਂ ਦੇ ਦੋਸਤਾ ਨੇ ਉਹਨਾਂ ਨੂੰ ਕਿਵੇਂ ਕੇਕ ਨਾਲ ਲਬੇੜਿਆ ਹੈ। ਉਹਨਾਂ ਦੀਆ ਇਸ ਤਸਵੀਰਾ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ ਨੂੰ ਇਕ ਘੰਟੇ ਵਿਚ ਹੀ ਇਕ ਲੱਖ ਤੋਂ ਵੱਧ ਲਾਇਕਸ ਮਿਲ ਚੁੱੱਕੇ ਹਨ। ਅਤੇ ਉਹਨਾਂ ਦੇ ਚਾਹੁਨ ਵਾਲੇ ਉਹਨਾਂ ਨੂੰ ਲਗਾਤਾਰ ਕਮੈਂਟਸ ਰਾਹੀਂ ਜਨਮ ਦਿਨ ਦੀਆ ਵਧਾਇਆ ਦੇ ਰਹੇ ਹਨ।

ਜੱਸ ਮਾਣਕ ਨੇ ਆਪਣੇ ਰੋਮਾਂਟਿਕ ਤੇ ਚੱਕਵੀਂ ਬੀਟ ਵਾਲੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਹਿਮ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਪਰਾਡਾ, ਲਹਿੰਗਾ, ਸੂਟ ਪੰਜਾਬੀ, ਗਰਲਫ੍ਰੈਂਡ, ਵਿਆਹ ਵਰਗੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਹਾਲ ਹੀ ‘ਚ ਜੱਸ ਮਾਣਕ ਆਪਣੇ ਨਵੇਂ ਗੀਤ ‘ਤੇਰਾ ਮੇਰਾ ਵਿਆਹ’ ਦੇ ਆਡੀਓ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ।

ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।ਜੱਸ ਮਾਣਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿਤੇ ਹਨ ਜੋ ਕਿ ਸਾਰੇ ਹੀ ਹੁਣ ਤਕ ਸੁਪਰਹਿੱਟ ਰਹੇ ਹਨ ਅਤੇ ਦਰਸ਼ਕ ਵਲੋਂ ਸਾਰੇ ਹੀ ਗੀਤਾਂ ਨੂੰ ਭਰਵਾ ਹੁੰਗਾਰਾ ਮਿਲਿਆ ਹੈ ਹਾਲ ਹੀ ਵਿਚ ਉਹਨਾਂ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਜ਼ਬਰਦਸਤ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।

Related posts

ਰੀਆ ਨੇ ਸੁਸ਼ਾਂਤ ਦੀ ਭੈਣ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਇਹ ਹੈ ਮਾਮਲਾ

On Punjab

ਬਾਲੀਵੁੱਡ ਰਾਉਂਡ ਅਪ: ਪੜ੍ਹੋ ਬਾਲੀਵੁੱਡ ਦੀਆਂ 10 ਵੱਡੀਆਂ ਖਬਰਾਂ

On Punjab

ਨਾਨੀ ਬਣਨ ਵਾਲੀ ਹੈ ਅਦਾਕਾਰਾ ਰਵੀਨਾ ਟੰਡਨ, ਬੇਟੀ ਲਈ ਰੱਖੀ ਪਾਰਟੀ

On Punjab