Deepika visits-siddhi vinayak: ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ 10 ਜਨਵਰੀ ਨੂੰ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਹੈ।ਇਸ ਫਿਲਮ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਅਤੇ ਨਾਰਾਜਗੀ ਦੋਵੇਂ ਹਨ।
ਅਜਿਹੇ ਵਿੱਚ ਦੀਪਿਕਾ ਮੁੰਬਈ ਦੇ ਸਿੱਧੀਵਿਨਾਇਕ ਮੰਦਿਰ ਵਿੱਚ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਣ ਦੇ ਲਈ ਪਹੁੰਚੀ।ਸ਼ੁਕਰਵਾਰ ਸਵੇਰੇ ਦੀਪਿਕਾ ਪਾਦੁਕੋਣ ਨੇ ਗਣਪਤੀ ਬੱਪਾ ਦੇ ਦਰਸ਼ਨ ਕੀਤੇ। ਦੱਸ ਦੇਈਏ ਕਿ ਦੀਪਿਕਾ ਆਪਣੇ ਜੀਵਣ ਦੇ ਖਾਸ ਮੌਕਿਆਂ ਤੇ ਸਿੱਧੀਵਿਨਾਇਕ ਮੰਦਿਰ ਦਰਸ਼ਨ ਕਰਨ ਨੂੰ ਆਉਂਦੀ ਹੈ।
ਗਣਪਤੀ ਬੱਪਾ ਦੇ ਦਰਸ਼ਨ ਤੋਂ ਬਾਅਦ ਦੀਪਿਕਾ ਨੇ ਘਰ ਵੱਲ ਰੁਖ ਕੀਤਾ। ਦੱਸ ਦੇਈਏ ਕਿ ਫਿਲਮ ਛਪਾਕ, ਦੀਪਿਕਾ ਪਾਦੁਕੋਣ ਦੇ ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਹੈ।
ਕ੍ਰੀਮ ਕਲਰ ਦੇ ਖੂਬਸੂਰਤ ਸੂਟ ਅਤੇ ਬ੍ਰਾਊਨ ਜੂਤੀਆਂ ਅਤੇ ਕੰਨਾਂ ਵਿੱਚ ਮੈਚਿੰਗ ਭਾਰੀ ਝੁਮਕੇ ਲਟਕਣੇ ਪਾਏ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਤੋਂ ਬਾਅਦ ਦੀਪਿਕਾ ਨੇ ਸਾਲ ਭਰ ਤੋਂ ਜਿਆਦਾ ਦਾ ਬ੍ਰੇਕ ਲਿਆ, ਉਨ੍ਹਾਂ ਦਾ ਵਿਆਹ ਨਵੰਬਰ 2018 ਨੂੰ ਰਣਵੀਰ ਸਿੰਘ ਨਾਲ ਹੋਇਆ ਸੀ।
ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਚਰਚਾ ਵਿੱਚ ਉਦੋਂ ਆਈ ਜਦੋਂ ਉਹ ਦਿੱਲੀ ਦੇ JNU ਦੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੀ।
ਦੀਪਿਕਾ ਨੇ ਉੱਥੇ 10 ਮਿੰਟ ਦਾ ਸਾਈਲੈਂਟ ਹੋ ਕੇ ਪ੍ਰੋਟੈਸਟ ਵਿੱਚ ਹਿੱਸਾ ਲਿਆ।
ਇਸ ਤੋਂ ਬਾਅਦ ਛਪਾਕ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਤੂਫਾਨ ਆ ਗਿਆ ਅਤੇ ਲੋਕ ਇਸ ਨੂੰ ਬਾਇਕੋਟ ਕਰਨ ਦੀ ਗੱਲ ਕਹਿਣ ਲੱਗੇ।