PreetNama
ਖਬਰਾਂ/News

ਚੋਣਾਂ ਹੋਣ ਤੋਂ ਪਹਿਲੋਂ ਹੋ ਗਈਆਂ ਸਰਬਸੰਮਤੀਆਂ

ਅੱਜ ਪਿੰਡ ਬਾਹਰ ਵਾਲੀ ਅਤੇ ਬਸਤੀ ਗਰੀਬ ਸਿੰਘ ਵਾਲੀ ਵਿਖੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ ਦੇ ਵਲੋਂ ਸਰਬਸੰਮਤੀਆਂ ਕਰਵਾਈਆਂ ਗਈਆਂ। ਇਸ ਮੌਕੇ ਪਿੰਡ ਬਾਹਰ ਵਾਲੀ ਦਾ ਮੇਹਰ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁੱਣਿਆ ਗਿਆ ਅਤੇ ਬਸਤੀ ਗਰੀਬ ਸਿੰਘ ਵਾਲੀ ਦਾ ਕਾਂਗਰਸੀ ਆਗੂ ਹਰਭਜਨ ਸਿੰਘ ਸਭਰਾ ਦੇ ਵੱਡੇ ਭਰਾ ਪੂਰਨ ਸਿੰਘ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ। ਦੱਸ ਦਈਏ ਕਿ ਇਨ੍ਹਾਂ ਸਰਪੰਚਾਂ ਦੇ ਵਲੋਂ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਪੰਚਾਇਤ ਮੈਂਬਰ ਨਿਰਮਲ ਸਿੰਘ ਬਿੱਲਾ, ਲਖਵਿੰਦਰ ਸਿੰਘ  ਜੱਲੋਕਾ, ਸੁਖਦੇਵ ਸਿੰਘ ਅੰਬਾ, ਸੁਖਵਿੰਦਰ ਸਿੰਘ ਡੱਲੇਕਾ, ਕੁਲਵੰਤ ਸਿੰਘ ਆਦਿ ਨੂੰ ਚੁਣਿਆ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਥੇਦਾਰ ਨਿੰਦਰ ਸਿੰਘ, ਬਾਪੂ ਗੁਰਬਚਨ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਗਿੱਲ, ਅਰਜਨ ਸਿੰਘ ਸਭਰਾ, ਹੀਰਾ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਹਰਬੰਤ ਸਿੰਘ, ਦਰਸ਼ਨ ਸਿੰਘ ਫੌਜੀ, ਜਥੇਦਾਰ ਧਰਮ ਸਿੰਘ ਭਾਵੜੇ ਵਾਲੇ, ਡਾਕਟਰ ਦਿਲਜੀਤ ਸਿੰਘ ਸੰਧੂ ਆਦਿ ਨੇ ਨਵੀਆਂ ਚੁਣੀਆਂ ਪੰਚਾਇਤ ਨੂੰ ਵਧਾਈ ਦਿੱਤੀ।

Related posts

ਸੋਸ਼ਲ ਮੀਡੀਆ ਪੋਸਟ ਪਾਉਣੀ ਪਈ ਮਹਿੰਗੀ, ਪੇਜ ਐਡਮਿਨ ਵਿਰੁੱਧ ਐਫਆਈਆਰ ਦਰਜ

On Punjab

ਅਯੁੱਧਿਆ: ਦਲਿਤ ਲੜਕੀ ਦੇ ਕਤਲ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

On Punjab

ਜਰਮਨੀ: ਤੇਜ਼ ਰਫ਼ਤਾਰ ਕਾਰ ਭੀੜ ’ਤੇ ਚੜ੍ਹਾਉਣ ਕਾਰਨ 5 ਹਲਾਕ

On Punjab