66.33 F
New York, US
November 6, 2024
PreetNama
ਸਿਹਤ/Health

ਚਿਹਰੇ ਦੀ ਵੱਧਦੀ ਚਰਬੀ ਤੋਂ ਛੁਟਕਾਰਾ ਦਿਵਾਉਣਗੇ ਇਹ ਘੇਰਲੂ ਨੁਸਖੇFACEBOOKTWITTERGOOGLE

ਜ਼ਿਆਦਾਤਰ ਮਾਮਲਿਆਂ ‘ਚ ਚਿਹਰੇ ਦੇ ਆਲੇ-ਦੁਆਲੇ ਜਮ੍ਹਾਂ ਵਾਧੂ ਚਰਬੀ ਸਰੀਰ ਦੇ ਬਾਕੀ ਹਿੱਸਿਆਂ ‘ਚ ਮੌਜੂਦ ਚਰਬੀ ਦਾ ਨਤੀਜਾ ਹੈ। ਜਦੋਂ ਚਰਬੀ ਤੁਹਾਡੇ ਚਿਹਰੇ ‘ਤੇ ਜਮ੍ਹਾਂ ਹੋ ਜਾਂਦੀ ਹੈ ਤਾਂ ਪੂਰਾ ਚਿਹਰਾ ਗੋਲਾਕਾਰ, ਭਰਿਆ ਹੋਇਆ ਤੇ ਸੁੱਜਿਆ ਜਾਪਦਾ ਹੈ। ਇਸ ਨੂੰ ਚਿਹਰੇ ਦੀ ਚਰਬੀ ਜਾਂ Face Fat ਕਿਹਾ ਜਾਂਦਾ ਹੈ। ਸਾਡੇ ਮਾਸ ਦੀਆਂ ਕਈ ਪਰਤਾਂ ਹੁੰਦੀਆਂ ਹਨ ਜਿਸ ਦੀ ਸ਼ੁਰੂਆਤ ਹੱਡੀਆਂ ਤੋਂ ਹੁੰਦੀ ਹੈ ਜਿਹੜੀਆਂ ਚਿਹਰੇ ਨੂੰ ਅਕਾਰ ਦਿੰਦੀਆਂ ਹਨ, ਉਸ ਤੋਂ ਬਾਅਦ ਮਾਸਪੇਸ਼ੀਆਂ ‘ਚ ਮੁੜ ਚਰਬੀ ਜਮ੍ਹਾਂ ਹੁੰਦੀ ਹੈ ਤੇ ਅਖੀਰ ‘ਤੇ ਉੱਪਰੀ ਪਰਤ ਚਮੜੀ ਹੁੰਦੀ ਹੈ। ਇਹ ਚਰਬੀ ਦੀ ਪਰਤ ਹੈ ਜਿੱਥੇ ਫੇਸ ਫੈਟ ਸਥਿਤ ਹੈ।
ਅਸਲ ਵਿਚ ਚਿਹਰੇ ‘ਤੇ ਅਲੱਗ-ਅਲੱਗ ਚਰਬੀ ਦੀਆਂ ਜੇਬ੍ਹਾਂ ਬਣੀਆਂ ਹੁੰਦੀਆਂ ਹਨ ਜਿੱਥੇ ਆਮ ਤੌਰ ‘ਤੇ ਚਰਬੀ ਦਾ ਨਿਰਮਾਣ ਹੁੰਦਾ ਹੈ। ਉਦਾਹਰਨ ਲਈ ਤੁਹਾਡੇ ਚਿਹਰੇ ਦੇ ਕਿਨਾਰੇ, ਗੱਲ੍ਹਾਂ, ਪਲਕਾਂ, ਜੌਲਾਇਨ, ਠੋਢੀ ਤੇ ਧੌਣ ਦੇ ਆਲੇ-ਦੁਆਲੇ। ਜੇਕਰ ਤੁਹਾਡੇ ਚਿਹਰੇ ਦੇ ਇਨ੍ਹਾਂ ਖੇਤਰਾਂ ‘ਤੇ ਹੌਲੀ-ਹੌਲੀ ਸਮੇਂ ਦੇ ਨਾਲ ਸੋਜ਼ਿਸ਼ ਆ ਗਈ ਹੈ ਤਾਂ ਇਹ ਤੁਹਾਡੇ ਚਿਹਰੇ ‘ਤੇ ਚਰਬੀ ਹੋਣ ਦੇ ਸੰਕੇਤ ਹਨ। ਹਾਲਾਂਕਿ, ਚਿਹਰੇ ਦੀ ਚਰਬੀ ਘਟਾਉਣ ਲਈ ਕੁਝ ਅਸਰਦਾਰ ਉਪਾਅ ਹਨ…

ਕਾਰਡੀਓ ਐਕਸਰਸਾਈਜ਼

ਕੁਝ ਅਧਿਐਨਾਂ ਦੇ ਨਤੀਜਿਆਂ ‘ਚ ਇਹ ਗੱਲ ਸਾਬਿਤ ਹੋਈ ਹੈ ਕਿ- ਹੌਲੀ, ਮੱਧਮ ਜਾਂ ਉੱਚ ਤੀਬਰਤਾ ਵਾਲੀ ਕਾਰਡੀਓ ਐਕਸਰਸਾਈਜ਼ ਨਾਲ ਫੈਟ ਬਰਨ ਕਰਨ ‘ਚ ਮਦਦ ਮਿਲਦੀ ਹੈ। ਕਈ ਵਾਰ ਉੱਚ ਤੀਬਰਤਾ ਵਾਲੇ ਕਾਰਡੀਓ ਵਰਕਆਊਟ ਕਰਨ ਨਾਲ ਜ਼ਿਆਦਾ ਫੈਟ ਬਰਨ ਕਰਨ ‘ਚ ਮਦਦ ਮਿਲਦੀ ਹੈ। ਹਾਲਾਂਕਿ ਇਨ੍ਹਾਂ ਅਧਿਐਨਾਂ ਨੇ ਚਿਹਰੇ ਦੀ ਚਰਬੀ ਘੱਟ ਹੋਣ ਨੂੰ ਸਿੱਧਾ ਨਹੀਂ ਮਾਪਿਆ, ਪਰ ਉਹ ਇਹ ਸੁਝਾਅ ਦਿੰਦੇ ਹਨ ਕਿ ਕਾਰਡੀਓ ਐਕਸਰਸਾਈਜ਼ ਫੈਟ ਬਰਨ ਕਰਨ ‘ਚ ਖਾਸ ਤੌਰ ‘ਤੇ ਅਸਰਦਾਰ ਹੈ।

ਫੇਸ਼ੀਅਲ ਐਕਸਰਸਾਈਜ਼

ਜਰਨਲ ਆਫ ਕਲੀਨੀਕਲ ਐਂਡ ਡਾਇਗਨੋਸਟਿਕ ਰਿਸਰਚ ਦੇ 2014 ਦੇ ਇਕ ਲੇਖ ਤੋਂ ਪਤਾ ਚੱਲਿਆ ਹੈ ਕਿ ਫੇਸ਼ੀਅਲ ਐਕਸਰਸਾਈਜ਼ ਜਾਂ ਚਿਹਰੇ ਦੇ ਕਸਰਤ ਕਰਨ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਤੇ ਟੋਨ ਕਰਨ ‘ਚ ਮਦਦ ਮਿਲ ਸਕਦੀ ਹੈ। ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਇਹ ਅਭਿਐਸ ਚਿਹਰੇ ਦੀ ਚਰਬੀ ਘਟਾਉਣ ‘ਚ ਵੀ ਮਦਦ ਕਰਦੇ ਹਨ। ਅਸਲ ਵਿਚ, ਕੋਈ ਅਧਿਐਨ ਨਹੀਂ ਹੈ ਜਿਹੜਾ ਚਿਹਰੇ ਦੀ ਕਸਰਤ ਤੇ ਚਿਹਰੇ ਦੀ ਚਰਬੀ ਦੇ ਨੁਕਸਾਨ ਵਿਚਕਾਰ ਸਹੀ ਸਬੰਧ ਦਿਖਾਉਂਦਾ ਹੋਵੇ।

. ਪਾਣੀ ਪੀਓ
ਭੋਜਨ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਣ ਨਾਲ ਵਿਅਕਤੀ ਫੁੱਲਰ ਮਹਿਸੂਸ ਕਰਦਾ ਹੈ। ਇਹ ਇਕ ਵਿਅਕਤੀ ਵਲੋਂ ਖਪਤ ਕੈਲਰੀ ਦੀ ਕੁੱਲ ਗਿਣਤੀ ਘਟਾਉਣ ‘ਚ ਮਦਦ ਕਰ ਸਕਦਾ ਹੈ। ਇਸ ਕਾਰਨ ਭੋਜਨ ਤੋਂ ਪਹਿਲਾਂ ਪਾਣੀ ਪੀਣ ਨਾਲ ਹੌਲੀ-ਹੌਲੀ ਭਾਰ ਘਟ ਸਕਦਾ ਹੈ। 2016 ‘ਚ ਹਾਈਡ੍ਰੇਸ਼ਨ ਤੇ ਵਜ਼ਨ ਘਟਾਉਣ ਦੀ ਸਮੀਖਿਆ ਅਨੁਸਾਰ ਪਾਣੀ ਦੀ ਖਪਤ ਵੀ ਲਾਈਪੋਲਿਸਿਸ ਨੂੰ ਹੱਲਾਸ਼ੇਰੀ ਦਿੰਦੀ ਹੈ। ਲਾਈਪੋਲਿਸਿਸ ਉਦੋਂ ਹੁੰਦਾ ਹੈ ਜਦੋਂ ਸਰੀਰ ਚਰਬੀ ਭੰਡਾਰ ਨੂੰ ਫੈਟੀ ਐਸਿਡ ‘ਚ ਤੋੜ ਦਿੰਦਾ ਹੈ ਜਿਸ ਨੂੰ ਊਰਜਾ ਦੇ ਰੂਪ ‘ਚ ਵਰਤ ਸਕਦਾ ਹੈ। ਇਸ ਚਰਬੀ ਦੇ ਭੰਡਾਰ ਦੀ ਵਰਤੋਂ ਵਜ਼ਨ ਘਟਾਉਣ ਲਈ ਅਹਿਮ ਹੈ।
. ਸਹੀ ਭੋਜਨ ਦਾ ਕਰੋ ਸੇਵਨ
ਪ੍ਰੋਸੈੱਸਡ ਫੂਡ ਤੇ ਰਿਫਾਈਂਡ ਕਾਰਬੋਹਾਈਡ੍ਰੇਟ ‘ਚ ਜ਼ਿਆਦਾ ਭੋਜਨ ਵਾਧੂ ਚਰਬੀ ਦਾ ਜੋਖ਼ਮ ਵਧਾਉਂਦਾ ਹੈ। ਪ੍ਰੋਸੈੱਸਡ ਫੂਡ ‘ਚ ਸੰਪੂਰਨ ਖ਼ੁਰਾਕੀ ਪਦਾਰਥਾਂ ਦੇ ਮੁਕਾਬਲੇ ਜ਼ਿਆਦਾ ਕੈਲਰੀ, ਲੂਣ ਤੇ ਖੰਡ ਹੁੰਦੀ ਹੈ। ਰਿਫਾਈਂਡ ਕਾਰਬੋਹਾਈਡ੍ਰੇਟ ਜ਼ਿਆਦਾ ਪ੍ਰੋਸੈੱਸਡ, ਅਨਾਜ ਆਧਾਰਤ ਖ਼ੁਰਾਕੀ ਪਦਾਰਥਾਂ ਦਾ ਇਕ ਸਮੂਹ ਹੈ। ਪ੍ਰੋਸੈਸਿੰਗ ਦੌਰਾਨ ਇਹ ਖ਼ੁਰਾਕੀ ਪਦਾਰਥ ਆਪਣੇ ਫਾਈਬਰ ਤੇ ਪੋਸ਼ਕ ਤੱਤ ਗੁਆ ਦਿੰਦੇ ਹਨ। ਨਤੀਜਾ ਇਨ੍ਹਾਂ ਵਿਚ ਸਿਰਫ਼ ਕੈਲਰੀ ਬੱਚਦੀ ਹੈ। ਰਿਫਾਈਂਡ ਕਾਰਬੋਹਾਈਡ੍ਰੇਟ ਬਲੱਡ ਸ਼ੂਗਰ ‘ਚ ਤੇਜ਼ੀ ਨਾਲ ਵਾਧੇ ਦਾ ਕਾਰਨ ਬਣਦੇ ਹਨ ਜਿਹੜੇ ਵਿਅਕਤੀ ਨੂੰ ਪੇਟ ਭਰਨ ਲਈ ਉਤਸ਼ਾਹਤ ਕਰਦੇ ਹਨ। ਐਕਸਰਸਾਈਜ਼ ਨਾਲ ਇਕ ਸਿਹਤਮੰਦ ਖ਼ੁਰਾਕ ਲੋਕਾਂ ਨੂੰ ਚਿਹਰੇ ਤੇ ਸਰੀਰ ‘ਚ ਵਾਧੂ ਚਰਬੀ ਖੋਰਣ ‘ਚ ਮਦਦ ਕਰ ਸਕਦੀ ਹੈ।

Related posts

ਦੁੱਧ ਦੀ ਕੁਲਫੀ

On Punjab

Magnesium : ਮਾਸਪੇਸ਼ੀਆਂ ਦਾ ਵਾਰ-ਵਾਰ Cramps ਹੋ ਸਕਦੈ ਮੈਗਨੀਸ਼ੀਅਮ ਦੀ ਕਮੀ ਦਾ ਸੰਕੇਤ, ਜਾਣੋ ਇਸ ਦੇ ਹੋਰ ਲੱਛਣ

On Punjab

ਵਰਕਆਊਟ ਕਰਨ ਤੋਂ ਬਾਅਦ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab