ਤੁਸੀਂ ਚਾਰਕੋਲ ਦੇ ਫਾਇਦਿਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ।ਇਹ ਨਾ ਸਿਰਫ ਤੁਹਾਡੀ ਚਮੜੀ ਦੀ ਸੁੰਦਤਰਾ ਨੂੰ ਵਧਾਉਂਦਾ ਹੈ, ਬਲਕਿ ਚਮਕਦਾ ਵੀ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਘਰ ‘ਚ ਤਿਆਰ ਕੀਤੇ ਗਏ ਵਿਸ਼ੇਸ਼ ਚਾਰਕੋਲ ਪੇਸਟ ਬਾਰੇ ਦੱਸਦੱਸ ਦੇਈਏ ਕਿ, ਕਾਲੇ ਰੰਗ ਦਾ ਇਹ ਪਾਊਡਰ ਤੁਹਾਡੀ ਚਮੜੀ ਨੂੰ ਡੀਟੌਕਸਿੰਗ ਕਰਨ ‘ਚ ਕਾਰਗਰ ਹੈ ਅਤੇ ਨਾਲ ਹੀ ਇਹ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ। ਤੁਹਾਡੀ ਚਮੜੀ ਜਿੰਨੀ ਸਾਫ ਹੈ, ਉੱਨੀ ਚਮਕ ਆਵੇਗੀ। ਚਾਰਕੋਲ ਦੀ ਵਰਤੋਂ ਨਾਲ ਚਿਹਰੇ ‘ਤੇ ਮੁਹਾਸੇ ਘੱਟ ਹੁੰਦੇ ਹਨ।
ਣ ਜਾ ਰਹੇ ਹਾਂ। ਜਿਸ ਨੂੰ ਤੁਸੀਂ ਅਸਾਨੀ ਨਾਲ ਤਿਆਰ ਕਰ ਸਕੋਗੇ, ਤੇ ਇਹ ਤੁਹਾਡੇ ਲਈ ਮਾਰਕੀਟ ਉਤਪਾਦਕਾਂ ਨਾਲੋਂ ਵਧੇਰੇ ਲਾਭਕਾਰੀ ਹੋਵੇਗਾ।ਇਹ ਸਾਡੀ ਚਮੜੀ ਤੋਂ ਵਧੇਰੇ ਤੇਲ ਸੋਖਦਾ ਹੈ, ਜਿਸ ਨਾਲ ਸਾਡੀ ਚਮੜੀ ਬਿਲਕੁਲ ਆਮ ਦਿਖਾਈ ਦਿੰਦੀ ਹੈ। ਇਹ ਸਾਡੀ ਚਮੜੀ ਨੂੰ ਜ਼ਹਿਰੀਲੇ ਤੱਤਾਂ ਅਤੇ ਕੈਮੀਕਲ ਤੋਂ ਬਚਾਉਂਦਾ ਹੈ, ਤੇ ਸਾਡੇ ਚਿਹਰੇ ਨੂੰ ਚਮਕਦਾਰ, ਸਾਫ ਬਣਾਉਂਦਾ ਹੈ।
ਚਾਰਕੋਲ ‘ਚ ਸੋਖਣ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਲਈ, ਇਸ ਦੀ ਵਰਤੋਂ ਕਰਨ ਤੋਂ ਬਾਅਦ, ਤੁਹਾਡਾ ਚਿਹਰਾ ਸਾਫ ਹੋ ਜਾਂਦਾ। ਇਹ ਚਮੜੀ ਦੀ ਸਾਰੀ ਮੈਲ, ਮਿੱਟੀ ਤੇ ਤੇਲ ਆਸਾਨੀ ਨਾਲ ਸੋਖ ਲੈਂਦਾ ਹੈ। ਜਿਸ ਤੋਂ ਬਾਅਦ ਤੁਹਾਡੀ ਚਮੜੀ ਬੇਦਾਗ ਅਤੇ ਚਿੱਟੀ ਹੋ ਜਾਂਦੀ ਹੈ।
ਪਾਊਡਰ ਬਣਾਉਣ ਦੀ ਵਿਧੀ
1/2 ਚਮਚ ਐਕਟਿਵੇਟਿਡ ਚਾਰਕੋਲ ਪਾ ਪਾਊਡਰ
1 ਚਮਚਾ ਮੁਲਤਾਨੀ ਮਿੱਟੀ
1 ਚਮਚਾ ਗੁਲਾਬ ਜਲ
1 ਚਮਚਾ ਦਹੀਂ
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ , ਜਦੋਂ ਇਹ ਪੇਸਟ ਬਣ ਜਾਂਦੀ ਹੈ, ਤਾਂ ਇਹ ਤੁਹਾਡੇ ਚਿਹਰੇ ‘ਤੇ ਫੇਸ ਮਾਸਕ ਦੀ ਤਰ੍ਹਾਂ ਲਗਾਓ , ਇਸ ਪੇਸਟ ਨੂੰ ਲਗਭਗ 15 ਮਿੰਟ ਲਈ ਲਗਾਓ ਅਤੇ ਫਿਰ ਇਸ ਨੂੰ ਪਾਣੀ ਨਾਲ ਧੋਅ ਲਓ।