48.63 F
New York, US
April 20, 2024
PreetNama
ਸਮਾਜ/Social

(ਗੱਲਾਂ ਦਾ ਚਸਕਾ)

(ਗੱਲਾਂ ਦਾ ਚਸਕਾ)
ਚੋਅ ਕੇ ਦੁੱਧ ਘਰਵਾਲੀ ਕਹਿੰਦੀ ਪਾਇਆ ਜਾ ਕੇ ਡੇਅਰੀ,
ਫਿਰ ਪੇਕੇ ਅਖੰਡ ਪਾਠ ਤੇ ਜਾਣਾ ਲਾਵੀਂ ਨਾ ਤੂੰ ਦੇਰੀ ।
ਦਿੱਤੀ ਲੱਤ ਸਾਈਕਲ ਨੂੰ, ਤਾਰਾ ਬਾਘੀਆਂ ਪਾਉਦਾ ਜਾਵੇ,
ਯਾਰ ਲੰਗੋਟੀਆ ਫਤਿਹ ਬੁਲਾਉਂਦਾ ਘੁੱਦਾ ਤੁਰਿਆ ਆਵੇ।
ਬਾਈ ਤਾਰਿਆ ਹਾਲ ਕੀ ਤੇਰਾ,ਕਹਿ ਕੇ ਭੁੰਜੇ ਈ ਬਹਿ ਗਿਆ
ਤਾਰਾ ਵੀ ਸਭ ਭੁੱਲ ਭੁਲਾ ਕੇ ਗੱਲਾਂ ਦੇ ਵਿੱਚ ਵਹਿ ਗਿਆ।
ਕਿੰਨਾਂ ਦੇ ਘਰ ਕੀ ਹੈ ਚਲਦਾ,ਜਾਣ ਪਿਟਾਰੇ ਖੋਲ੍ਹੀ ,
ਵਾਰੋ ਵਾਰੀ ਲੋਕਾਂ ਦੇ ਉਹ ਪੋਤੜੇ ਜਾਣ ਫਰੋਲੀ ।
ਚੰਗਾ ਮੈਂ ਹੁਣ ਚੱਲਦਾਂ,ਕਿਸੇ ਤੋਂ ਆਪਾ ਨੇ ਕੀ ਲੈਣਾਂ,
ਸਰਪੰਚ ਕੇ ਮੱਥਾ ਟੇਕ ਕੇ ਆਉਣਾ ਭੋਗ ਉਨ੍ਹਾ ਦੇ ਪੈਣਾਂ।
ਭੋਗ ਤੋਂ ਆਇਆ ਯਾਦ, ਪੈ ਗਈ ਹੱਥਾਂ ਪੈਰਾਂ ਦੀ,
ਤਾਰੇ ਭਜਾਇਆ ਸਾਈਕਲ ਭਮੀਰੀ ਬਣਾ ਤੀ ਟਾਇਰਾਂ ਦੀ।
ਹਫਿਆ ਹੋਇਆ ਜਦ ਸੀ ਤਾਰਾ ਆਣ ਦਰਾਂ ਤੇ ਵੜਿਆ,
ਵਿਹੜੇ ਬੈਠੀ ਪਾਰੋ ਦਾ ਪਿਆ ਸੀ ਪਾਰਾ ਚੜਿਆ।
ਸਾਈਕਲ ਕੰਧ ਨਾਲ ਲਾਇਆ ਉਹਨੇ ਬਚਦੇ ਬਚਦੇ ਨੇ,
ਘਰੇ ਮਹਾਂਭਾਰਤ ਕਰਵਾਤਾ ਉਏ ਗੱਲਾਂ ਦੇ ਚਸਕੇ ਨੇ।
(ਰਣਧੀਰ ਸਿੰਘ ਮਾਹਲਾ 9592966716)

Related posts

ਰੋਮ ਦੇ ਭਾਰਤੀ ਦੂਤਘਰ ‘ਚ ਖ਼ਾਲਿਸਤਾਨੀਆਂ ਵੱਲੋਂ ਭੰਨਤੋੜ

On Punjab

ਲੋਕਤੰਤਰ ਦੀ ਲੜਾਈ : ਮਿਆਂਮਾਰ ‘ਚ ਮੁਜਾਹਰਾਕਾਰੀਆਂ ‘ਤੇ ਗੋਲ਼ੀਬਾਰੀ ‘ਚ ਪੰਜ ਦੀ ਮੌਤ

On Punjab

ਪਾਕਿਸਤਾਨ ਲਈ ਪਰਮਾਣੂ ਹਥਿਆਰ ਬਣਾਉਣ ਵਾਲੇ ਡਾ.ਅਬਦੁਲ ਕਾਦਿਰ ਖ਼ਾਨ ਦਾ ਦੇਹਾਂਤ

On Punjab