Chris Gayle Bids Emotional Goodbye: ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਕਾਫ਼ੀ ਸਮੇਂ ਤੋਂ ਖਰਾਬ ਪ੍ਰਦਰਸ਼ਨ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਹਨ । ਗੇਲ ਨੇ ਦੱਸਿਆ ਕਿ ਉਸ ਨੇ ਦੱਖਣੀ ਅਫਰੀਕਾ ਵਿੱਚ ਖੇਡੀ ਜਾ ਰਹੀ ਮਜਾਂਸੀ ਟੀ-20 ਲੀਗ ਤੋਂ ਵਿਦਾਈ ਲੈ ਲਈ ਹੈ । ਦਰਅਸਲ, ਮਜਾਂਸੀ ਸੁਪਰ ਲੀਗ ਵਿੱਚ ਗੇਲ ਜੋਜੀ ਸਟਾਰਸ ਵੱਲੋਂ ਖੇਡਦੇ ਹਨ. ਗੇਲ ਨੇ ਪਿਛਲੀ ਲੀਗ ਦੀ ਚੈਂਪੀਅਨ ਜੋਜੀ ਸਟਾਰਸ ਵੱਲੋਂ ਹੁਣ ਤੱਕ 6 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚੋਂ ਉਹ ਇਕ ਵੀ ਮੈਚ ਵਿੱਚ ਜਿੱਤ ਦਰਜ ਨਹੀਂ ਕਰ ਸਕੇ ।
ਮੀਡੀਆ ਨਾਲ ਗੱਲਬਾਤ ਦੌਰਾਨ ਗੇਲ ਨੇ ਦੱਸਿਆ ਕਿ ਟੀ-20 ਲੀਗ ਵਿੱਚ ਉਸ ਦੇ ਨਾਲ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ । ਇਸ ਤੋਂ ਇਲਾਵਾ ਗੇਲ ਨੇ ਕਿਹਾ ਕਿ ਉਸ ਨੂੰ ਹੁਣ ਤੱਕ ਕਿਸੇ ਵੀ ਲੀਗ ਵਿੱਚ ਸਨਮਾਨ ਨਹੀਂ ਮਿਲਿਆ । ਜ਼ਿਕਰਯੋਗ ਹੈ ਕਿ ਗੇਲ ਨੇ ਇਸ ਲੀਗ ਦੀਆਂ 6 ਪਾਰੀਆਂ ਵਿੱਚ 101 ਦੌੜਾਂ ਬਣਾਈਆਂ ।
ਦੱਸ ਦੇਈਏ ਕਿ ਗੇਲ ਨੇ ਐਤਵਾਰ ਨੂੰ ਇਸ ਟੂਰਨਾਮੈਂਟ ਦਾ ਆਖਰੀ ਮੁਕਾਬਲਾ ਖੇਡਿਆ ਸੀ, ਜਿਸ ਵਿੱਚ ਉਸ ਨੇ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਇਸ ਸਬੰਧ ਵਿੱਚ ਗੇਲ ਨੇ ਕਿਹਾ ਕਿ ਜਦੋਂ ਇਕ ਜਾਂ ਦੋ ਮੈਚਾਂ ਵਿੱਚ ਉਸਦੇ ਬੱਲੇ ਤੋਂ ਦੌੜਾਂ ਨਹੀਂ ਨਿਕਲਦੀਆਂ ਤਾਂ ਉਹ ਅਚਾਨਕ ਹੀ ਟੀਮ ਲਈ ਬੋਝ ਬਣ ਜਾਂਦੇ ਹਨ । ਗੇਲ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਹ ਇਹ ਗੱਲ ਕਿਸੇ ਇਕ ਟੀਮ ਲਈ ਨਹੀਂ ਕਹਿ ਰਹੇ ਹਨ ।