PreetNama
ਖੇਡ-ਜਗਤ/Sports News

ਖੇਡ ਰਤਨ ਤੋਂ ਖੁੰਝੇ ਹਰਭਜਨ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗੀ ਜਾਂਚ

ਚੰਡੀਗੜ੍ਹਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਤੇ ਗੇਂਦਬਾਜ਼ ਹਰਭਜਨ ਸਿੰਘ ਦਾ ਨਾਂ ਖੇਡ ਰਤਨ ਐਵਾਰਡ ਦੀ ਲਿਸਟ ਵਿੱਚ ਨਾ ਆਉਣ ਮਗਰੋਂ ਮਾਮਲਾ ਗਰਮਾ ਗਿਆ ਹੈ। ਪਿਛਲੇ ਦਿਨੀਂ ਖ਼ਬਰਾਂ ਆਈਆਂ ਸੀ ਕਿ ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਹੁਣ ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੂੰ ਬੇਨਤੀ ਕੀਤੀ ਹੈ ਕਿ ਉਸ ਦੀ ਨਾਮਜ਼ਦਗੀ ‘ਚ ਦੇਰੀ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ।

ਹਰਭਜਨ ਸਿੰਘ ਨੇ ਪੰਜਾਬ ਦੇ ਖੇਡ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਇਸ ਗੱਲ਼ ਦਾ ਪਤਾ ਲਾਇਆ ਜਾਵੇ ਕਿ ਉਨ੍ਹਾਂ ਦੀ ਨਾਮਜ਼ਦਗੀ ਦੇਰੀ ਨਾਲ ਕਿਉਂ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕਰਵਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ।

ਦਰਅਸਲ ਕੇਂਦਰੀ ਖੇਡ ਮੰਤਰਾਲੇ ਨੇ ਖੇਡ ਰਤਨ ਐਵਾਰਡ ਲਈ ਹਰਭਜਨ ਸਿੰਘ ਦਾ ਨਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦਾ ਨਾਂ ਸੂਬਾ ਸਰਕਾਰ ਨੇ ਪ੍ਰਸਤਾਵਿਤ ਕੀਤਾ ਸੀਪਰ ਕੇਂਦਰ ਨੇ ਇਨ੍ਹਾਂ ਦੇ ਨਾਂਵਾਂ ਤੇ ਮੋਹਰ ਨਹੀਂ ਲਾਈ। ਕੇਂਦਰੀ ਖੇਡ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਾਂ ਭੇਜਣ ਵਿੱਚ ਕਾਫੀ ਦੇਰੀ ਹੋਈ ਹੈ।

ਹਰਭਜਨ ਸਿੰਘ ਕੌਮਾਂਤਰੀ ਕ੍ਰਿਕੇਟ ਵਿੱਚ 707 ਵਿਕਟਾਂ ਹਾਸਲ ਕੀਤੀਆਂ ਹਨ। ਫਿਰਕੀ ਗੇਂਦਬਾਜ਼ ਨੇ 103 ਟੈਸਟ, 236 ਇੱਕ ਦਿਨਾ ਤੇ 28 ਟੀ-20 ਮੈਚਾਂ ਦੌਰਾਨ ਇੰਨੀਆਂ ਵਿਕਟਾਂ ਹਾਸਲ ਕੀਤੀਆਂ। ਹਰਭਜਨ ਨੇ ਟੈਸਟ ਕ੍ਰਿਕੇਟ ਵਿੱਚ ਕੁੱਲ 2,224 ਦੌੜਾਂ ਬਣਾਈਆਂ ਤੇ 417 ਵਿਕਟਾਂ ਵੀ ਹਾਸਲ ਕੀਤੀਆਂ।

ਇੱਕ ਦਿਨਾ ਮੈਚਾਂ ਵਿੱਚ ਵੀ ਉਨ੍ਹਾਂ 1237 ਦੌੜਾਂ ਬਣਾਈਆਂ ਤੇ 269 ਵਿਕਟਾਂ ਵੀ ਲਈਆਂ। ਟੀ-20 ਵਿੱਚ ਉਨ੍ਹਾਂ 21 ਵਿਕਟਾਂ ਹਾਸਲ ਕੀਤੀਆਂ ਹਨ। ਹਰਭਜਨ ਨੇ ਆਖਰੀ ਕੌਮਾਂਤਰੀ ਮੁਕਾਬਲਾ ਸਾਲ 2016 ਵਿੱਚ ਖੇਡਿਆ ਸੀ।

Related posts

ਗੋਲਡਨ ਗਰਲ ਅਵਨੀ ਲੇਖਰਾ ਨੇ ਰਚਿਆ ਇਤਿਹਾਸ,ਟੋਕੀਓ ਪੈਰਾਓਲੰਪਿਕ ‘ਚ ਜਿੱਤਿਆ ਦੂਜਾ ਮੈਡਲ

On Punjab

Road Safety World Series: ਸਹਿਵਾਗ ਦੀ ਧਮਾਕੇਦਾਰ ਪਾਰੀ, WI Legends ਨੂੰ 7 ਵਿਕਟਾਂ ਨਾਲ ਹਰਾਇਆ

On Punjab

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ ‘ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

On Punjab