PreetNama
ਸਮਾਜ/Social

ਖੁਸ਼ਖ਼ਬਰੀ! ਆਉਂਦੇ ਦਿਨਾਂ ‘ਚ ਹੋਵੇਗੀ ਮਾਨਸੂਨ ਦੀ ਛਹਿਬਰ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਹਾਲੇ ਵੀ ਤੇਜ਼ ਗਰਮੀ ਦੀ ਮਾਰ ਝੱਲ ਰਹੇ ਹਨ। ਲੋਕਾਂ ਨੂੰ ਇੱਥੇ ਮਾਨਸੂਨ ਦੀ ਬਾਰਸ਼ ਦੀ ਬੇਸਬਰੀ ਨਾਲ ਉਡੀਕ ਹੈ। ਮੌਸਮ ਵਿਭਾਗ ਮੁਤਾਬਕ ਇਹ ਸਿਲਸਿਲਾ ਆਉਂਦੇ ਦਿਨਾਂ ਤਕ ਚੱਲਦਾ ਰਹੇਗਾ ਪਰ ਆਉਂਦੇ ਦਿਨੀਂ ਕੁਝ ਰਾਹਤ ਮਿਲਣ ਦੀ ਆਸ ਹੈ।

ਮੌਸਮ ਵਿਭਾਗ ਮੁਤਾਬਕ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਤਿੰਨ ਜੁਲਾਈ ਤਕ ਮਾਨਸੂਨ ਦਸਤਕ ਦੇ ਸਕਦਾ ਹੈ। ਐਤਵਾਰ ਨੂੰ ਦਿੱਲੀ ਦਾ ਪਾਰਾ 43 ਡਿਗਰੀ ਤਕ ਚੜ੍ਹ ਸਕਦਾ ਹੈ। ਦਿੱਲੀ ਸਮੇਤ ਕਈ ਸੂਬਿਆਂ ਵਿੱਚ ਮਾਨਸੂਨ ਇੱਕ ਹਫ਼ਤੇ ਦੀ ਦੇਰੀ ਨਾਲ ਆਉਣ ਦੇ ਆਸਾਰ ਹਨ। ਜੇਕਰ ਅਜਿਹਾ ਹੋਇਆ ਤਾਂ ਦਿੱਲੀ ਵਿੱਚ ਪਿਛਲੇ ਇੱਕ ਦਹਾਕੇ ਵਿੱਚੋਂ ਪੰਜਵੀਂ ਵਾਰ ਅਜਿਹਾ ਹੋਵੇਗਾ। ਇਸ ਤੋਂ ਪਹਿਲਾਂ ਸਾਲ 2011 ਤੇ 2012 ਵਿੱਚ ਮਾਨਸੂਨ ਦੇ ਆਉਣ ਵਿੱਚ ਸਭ ਤੋਂ ਵੱਧ ਦੇਰੀ ਹੋਈ ਸੀ।

ਇਸ ਤੋਂ ਦੋ ਦਿਨ ਬਾਅਦ ਮਾਨਸੂਨ ਪੰਜਾਬ ਤੇ ਫਿਰ ਸੱਤ ਜੁਲਾਈ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਸਤਕ ਦੇਵੇਗਾ। ਇਸ ਦੌਰਾਨ ਮਾਨਸੂਨ ਹਵਾਵਾਂ ਹਨੇਰੀ ਦੇ ਰੂਪ ਵਿੱਚ ਵਗਣਗੀਆਂ ਤੇ ਜ਼ੋਰਦਾਰ ਮੀਂਹ ਵਰਸਾਉਣਗੀਆਂ।

Related posts

ਹੁਣ ਆਸਾਨ ਨਹੀਂ ਹੋਵੇਗੀ ਕਰਵਾਉਣੀ ਰਜਿਸਟਰੀ

On Punjab

ਧੀਆਂ ਦਾ ਜਨਮ

Pritpal Kaur

ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ

On Punjab