PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਖਲਨਾਇਕ ਬਣੇ Shah Rukh Khan ਨੇ ਪੈਦਾ ਕੀਤਾ ‘ਡਰ’ ਦਾ ਮਾਹੌਲ, ‘ਬਾਦਸ਼ਾਹ ਦੇ ਅੱਗੇ ਖੌਫ਼ ਖਾਂਦੇ ਸੀ ਹੀਰੋ ਸ਼ਾਹਰੁਖ ਖ਼ਾਨ ਜਲਦ ਹੀ ਕਿੰਗ (King Movie) ‘ਚ ਨਜ਼ਰ ਆਉਣਗੇ। ਫਿਲਮ ‘ਚ ਉਹ ਸੁਹਾਨਾ ਖ਼ਾਨ ਨਾਲ ਦਿਖਾਈ ਦੇਣਗੇ, ਜਿਸ ਦਾ ਵੱਡੇ ਪਰਦੇ ‘ਤੇ ਡੈਬਿਊ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਅਭਿਨੇਤਾ ਇਸ ਫਿਲਮ ‘ਚ ਗੈਂਗਸਟਰ ਦੀ ਭੂਮਿਕਾ ਨਿਭਾਉਣਗੇ।

ਆਨਲਾਈਨ ਡੈਸਕ, ਨਵੀਂ ਦਿੱਲੀ : ‘ਫੌਜੀ’ ਬਣ ਕੇ ਅਦਾਕਾਰੀ ਦੀ ਦੁਨੀਆਂ ‘ਚ ਕਦਮ ਰੱਖਣ ਵਾਲੇ ਸ਼ਾਹਰੁਖ ਖ਼ਾਨ (Shah Rukh Khan) ਦੇਖਦੇ ਹੀ ਦੇਖਦੇ ਬਾਲੀਵੁੱਡ ਦੇ ਸੁਪਰਸਟਾਰ ਬਣ ਗਏ। ਕਦੇ ਛੋਟੇ ਪਰਦੇ ‘ਤੇ ਆਦਾਕਾਰੀ ਦਾ ਜਾਦੂ ਚਲਾਉਣ ਵਾਲੇ ਸ਼ਾਹਰੁਖ ਖਾਨ ਨੇ ਸਾਲ 1992 ‘ਚ ਫਿਲਮੀ ਦੁਨੀਆਂ ਵੱਲ ਰੁਖ ਕੀਤਾ ਤੇ ਪਹਿਲੀ ਹੀ ਫਿਲਮ ਨਾਲ ਉਸ ਨੇ ਧੂਮ ਮਚਾ ਦਿੱਤੀ ਸੀ।ਤਿੰਨ ਦਹਾਕਿਆਂ ਤੋਂ ਜ਼ਿਆਦਾ ਦੇ ਕਰੀਅਰ ‘ਚ ਸ਼ਾਹਰੁਖ ਖ਼ਾਨ ਨੇ ਹਿੱਟ, ਸੁਪਰਹਿੱਟ ਤੇ ਬਲਾਕਬਸਟਰ ਫਿਲਮਾਂ ਨਾਲ ਸਿਨੇਮਾਂ ਨੂੰ ਨਿਵਾਜਿਆ ਹੈ। ਉਹ ਕਦੇ ਰੋਮਾਂਟਿਕ ਹੀਰੋ ਬਣੇ ਤੇ ਕਦੇ ਐਕਸ਼ਨ ਕਰਦੇ ਹੋਏ ਨਜ਼ਰ ਆਏ। ਉਸ ਨੇ ਵੱਡੇ ਪਰਦੇ ‘ਤੇ ਖ਼ਲਨਾਇਕ ਦੀ ਭੂਮਿਕਾ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਕੁਝ ਫਿਲਮਾਂ ‘ਚ ਉਸ ਨੇ ਇੰਨ੍ਹੀ ਜ਼ਬਰਦਸਤ ਖ਼ਲਨਾਇਕੀ ਦਿਖਾਈ ਕਿ ਹੀਰੋ ਵੀ ਉਸ ਸਾਹਮਣੇ ਫਿੱਕੇ ਪੈ ਜਾਂਦੇ ਸੀ।

Baazigar –ਦੀਵਾਨਾ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਵਾਲੇ ਸ਼ਾਹਰੁਖ ਖਾਨ (Shah Rukh Khan) ਨੂੰ ਬਾਜ਼ੀਗਰ ‘ਚ ਐਂਟੀ ਹੀਰੋ ਦਾ ਰੋਲ ਮਿਲਿਆ ਸੀ। ਫਿਲਮ ‘ਚ ਸ਼ਿਲਪਾ ਸ਼ੈੱਟੀ ਤੇ ਕਾਜੋਲ ਲੀਡ ਰੋਲ ‘ਚ ਸੀ। ਇਸ ਫਿਲਮ ‘ਚ ਅਭਿਨੇਤਾ ਨੂੰ ਉਸ ਦੇ ਕਿਰਦਾਰ ਲਈ ਬਹੁਤ ਪਸੰਦ ਕੀਤਾ ਗਿਆ ਸੀ।

Darr –ਸਾਲ 1993 ‘ਚ ਰਿਲੀਜ਼ ਹੋਈ ਸ਼ਾਹਰੁਖ ਖ਼ਾਨ ਦੀ ਬਲਾਕਬਾਸਟਰ ਫਿਲਮ ਸੀ। ਉਸ ਸਮੇਂ ਅਭਿਨੇਤਾ ਨਵੇਂ-ਨਵੇਂ ਇੰਡਸਟਰੀ ‘ਚ ਆਏ ਸੀ ਤੇ ਕੋਈ ਵੀ ਕਲਾਕਾਰ ਸ਼ੁਰੂਆਤੀ ਕਰੀਅਰ ‘ਚ ਹੀ ਖ਼ਲਨਾਇਕ ਬਣਨ ਦੀ ਗ਼ਲਤੀ ਨਹੀਂ ਕਰਦਾ ਪਰ ਸ਼ਾਹਰੁਖ ਖ਼ਾਨ ਨੇ ਇਹ ਰਿਸਕ ਲਿਆ। ਇਸ ਫਿਲਮ ‘ਚ ਉਸ ਨੇ ਵਿਲਨ ਦੀ ਭੂਮਿਕਾ ਨਿਭਾਈ ਤੇ ਸੰਨੀ ਦਿਓਲ ਤੋਂ ਜ਼ਿਆਦਾ ਪਾਪੁਲੈਰਿਟੀ ਹਾਸਲ ਕੀਤੀ। ਫਿਲਮ ‘ਚ ਜੂਹੀ ਚਾਵਲਾ ਲੀਡ ਰੋਲ ‘ਚ ਸੀ।

Anjaam –ਸ਼ਾਹਰੁਖ ਖ਼ਾਨ ਸਾਲ 1994 ‘ਚ ਰਿਲੀਜ਼ ਫਿਲਮ ਅੰਜਾਮ ‘ਚ ਇਕ ਸਾਈਕੋ ਲਵਰ ਦੀ ਫਿਲਮ ‘ਚ ਬਹੁਤ ਪਸੰਦ ਕੀਤੇ ਗਏ ਸੀ। ਫਿਲਮ ਐਵਰੇਜ ਰਹੀ ਪਰ ਉਸ ਦੀ ਪਰਫਾਰਮੈਂਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਸ ਫਿਲਮ ‘ਚ ਮਾਧੁਰੀ ਦੀਕਸ਼ਿਤ ਲੀਡ ਰੋਲ ‘ਚ ਸੀ।

Don –ਅਮਿਤਾਭ ਬਚਨ ਤੋਂ ਬਾਅਦ ਜੋ ਸਿਤਾਰਾ ਬਾਲੀਵੁੱਡ ‘ਚ DON ਬਣ ਕੇ ਛਾਇਆ, ਉਹ ਸ਼ਾਹਰੁਖ ਖ਼ਾਨ ਸੀ। ਉਸ ਨੇ Don 2 ‘ਚ ਵੀ ਐਂਟਰੀ ਹੀਰੋ ਬਣ ਕੇ ਵੱਡੇ ਪਰਦੇ ‘ਤੇ ਅੱਗ ਲਾਈ ਹੈ। ਉਸ ਨੇ ਸਾਬਤ ਕੀਤਾ ਹੈ ਕਿ ਉਹ ਰੋਮਾਂਟਿਕ ਹੀਰੋ ਦੇ ਨਾਲ-ਨਾਲ ਡਰਾਉਣ ਵਾਲੇ ਵਿਲੇਨ ਵੀ ਬਣ ਸਕਦੇ ਹਨ। ਦੋਵੇਂ ਹੀ ਫਿਲਮਾਂ ਬਾਕਸ ਆਫਿਸ ‘ਤੇ ਹਿੱਟ ਰਹੀਆਂ ਸਨ।

Fan –2016 ‘ਚ ਆਈ ਫਿਲਮ ਫੈਨ ‘ਚ ਸ਼ਾਹਰੁਖ ਖ਼ਾਨ ਦਾ ਡਬਲ ਰੋਲ ਸੀ। ਇਕ ‘ਚ ਉਹ ਸਟਾਰ ਬਣੇ ਤੇ ਦੂਸਰਾ ਉਸ ਦਾ ਫੈਨ ਸੀ ।ਜੋ ਇਕ ਸਾਈਕੋ ਦੇ ਰੂਪ ‘ਚ ਦਿਖਾਇਆ ਗਿਆ ਸੀ। ਇਹ ਫਿਲਮ ਫਲਾਪ ਹੋਈ ਸੀ ਪਰ ਹਮੇਸ਼ਾਂ ਦੀ ਤਰ੍ਹਾਂ ਅਭਿਨੇਤਾ ਦੀ ਪਰਫਾਰਮੈਂਸ ਦੀ ਤਾਰੀਫ਼ ਹੋਈ।ਸ਼ਾਹਰੁਖ ਖ਼ਾਨ ਜਲਦ ਹੀ ਕਿੰਗ (King Movie) ‘ਚ ਨਜ਼ਰ ਆਉਣਗੇ। ਫਿਲਮ ‘ਚ ਉਹ ਸੁਹਾਨਾ ਖ਼ਾਨ ਨਾਲ ਦਿਖਾਈ ਦੇਣਗੇ, ਜਿਸ ਦਾ ਵੱਡੇ ਪਰਦੇ ‘ਤੇ ਡੈਬਿਊ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਅਭਿਨੇਤਾ ਇਸ ਫਿਲਮ ‘ਚ ਗੈਂਗਸਟਰ ਦੀ ਭੂਮਿਕਾ ਨਿਭਾਉਣਗੇ।

Related posts

Sushant Singh Rajput Drugs Case : ਨਾਰਕੋਟਿਕਸ ਬਿਊਰੋ ਨੇ ਡਰੱਗ ਪੇਡਲਰ ਹਰੀਸ਼ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ

On Punjab

ਸੰਜੇ ਕਪੂਰ ਦੀ ਬੇਟੀ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮਚਾਈ ਤਬਾਹੀ

On Punjab

Athiya Shetty ਤੇ ਕੇਐੱਲ ਰਾਹੁਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਸੁਨੀਲ ਸ਼ੈੱਟੀ ਦੇ ਫਾਰਮ ਹਾਊਸ ‘ਤੇ ਸ਼ੁਰੂ ਹੋਣਗੀਆਂ ਰਸਮਾਂ

On Punjab