28.27 F
New York, US
January 14, 2025
PreetNama
ਖਾਸ-ਖਬਰਾਂ/Important News

ਕੱਲ੍ਹ ਭਾਰਤ ਆਉਣਗੇ ਪ੍ਰਿੰਸ ਚਾਰਲਸ, ਰਾਸ਼ਟਰਪਤੀ ਨਾਲ ਮੁਲਾਕਾਤ

ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦੋ ਦਿਨੀਂ ਯਾਤਰਾ ‘ਤੇ ਬੁੱਧਵਾਰ ਨੂੰ ਭਾਰਤ ਆਉਣਗੇ। ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ। ਇਸ ‘ਚ ਜਲਵਾਯੂ ਤੇ ਸਥਾਈ ਵਿੱਤੀ ਵਿਵਸਥਾਵਾਂ ਜਿਹੇ ਮੁੱਦਿਆਂ ‘ਤੇ ਵੀ ਚਰਚਾ ਹੋਵੇਗੀ। ਇਸ ਤੋਂ ਇਲਾਵਾ ਉਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਗੁਰਦੁਆਰੇ ਵੀ ਜਾਣਗੇ।

ਇਸ ਯਾਤਰਾ ਨਾਲ ਬ੍ਰਿਟਨ-ਭਾਰਤ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਬੈਠਕ ‘ਚ ਵਿਕਾਸ ਤੇ ਜਲਵਾਯੂ ਬਦਲਾਅ ਵਰਗੀਆਂ ਗਲੋਬਲ ਚੁਣੌਤੀਆਂ ‘ਤੇ ਧਿਆਨ ਦਿੱਤਾ ਜਾਵੇਗਾ। ਬਿਆਨ ‘ਚ ਕਿਹਾ ਗਿਆ ਕਿ ਪ੍ਰਿੰਸ ਚਾਰਲਸ, ਕੋਵਿੰਦ ਨਾਲ ਦੋ ਪੱਖੀ ਬੈਠਕ ਕਰਨਗੇ ਤੇ ਇਸ ਦੇ ਨਾਲ ਹੀ ਰਾਜਧਾਨੀ ‘ਚ ਵੱਖ-ਵੱਖ ਸਮਾਗਮਾਂ ‘ਚ ਸ਼ਾਮਲ ਹੋਣਗੇ। ਆਪਣੀ ਯਾਤਰਾ ਦੌਰਾਨ, ਚਾਰਲਸ ਸਮਾਜਿਕ ਵਿਕਾਸ ਦੇ ਖੇਤਰ ‘ਚ ਆਪਣੇ ਯੋਗਦਾਨ ਲਈ ਇੱਕ ਭਾਰਤੀ ਨੂੰ ਕਾਮਨਵੈਲਥ ‘ਪੁਆਇੰਟਸ ਆਫ਼ ਲਾਈਟ’ ਦਾ ਐਵਾਰਡ ਦੇਣਗੇ।

ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਪ੍ਰਿੰਸ ਚਾਰਲਸ ਯੁਨਾਈਟਿਡ ਕਿੰਗਡਮ ਤੇ ਭਾਰਤ ‘ਚ ਚੰਗੇ ਸਬੰਧਾਂ ਲਈ ਸੰਯੁਕਤ ਬਲ ਦੇ ਤੌਰ ‘ਤੇ ਸਾਮੂਹਿਕ ਕਾਰਜ ਨਿਰਮਾਣ ਤੇ ਭਾਰਤ ਮੌਸਮ ਵਿਭਾਗ ਨਾਲ ਵਾਤਾਵਰਨ ਬਦਲਾਅ ਦੇ ਪ੍ਰਭਾਵਾਂ ਨਾਲ ਨਜਿੱਠਣ ਦੇ ਤਰੀਕਿਆਂ ‘ਤੇ ਚਰਚਾ ‘ਚ ਹਿੱਸਾ ਲੈਣਗੇ।

Related posts

”ਬਲੈਕ ਲਿਵਜ਼ ਮੈਟਰ” ਰੈਲੀ ‘ਚ ਸ਼ਾਮਲ ਹੋਏ ਟਰੂਡੋ, 9 ਮਿੰਟ ਗੋਡਿਆਂ ਭਾਰ ਬੈਠੇ

On Punjab

ਬਰਤਾਨੀਆ ‘ਚ ਓਮੀਕ੍ਰੋਨ ਦਾ ਕਹਿਰ, ਇਕ ਦਿਨ ’ਚ ਕੋਰੋਨਾ ਦੇ 1,83,037 ਮਾਮਲੇ ਆਏ ਸਾਹਮਣੇ, ਬੇਹਾਲ ਹੋਏ ਰੂਸ ਤੇ ਅਮਰੀਕਾ, ਜਾਣੋ ਬਾਕੀ ਮੁਲਕਾਂ ਦਾ ਹਾਲ

On Punjab

ਪਰਿਵਾਰ ਸਮੇਤ ਤਾਜ ਮਹਿਲ ਨੂੰ ਦੇਖਣ ਪਹੁੰਚੇ: ਟਰੰਪ

On Punjab