ਕ੍ਰਿਪਟੋ ਧੋਖਾਧੜੀ: ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇੱਕ 38 ਸਾਲਾ ਵਿਅਕਤੀ ਨਾਲ ਠੱਗਾਂ ਦੇ ਇਕ ਗਰੋਹ ਨੇ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ’ਤੇ ਭਾਰੀ ਕਮਾਈ ਦਾ ਲਾਲਚ ਦੇ ਕੇ ਕਥਿਤ ਤੌਰ ‘ਤੇ 47.47 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੇ ਵਿਅਕਤੀ ਨੂੰ ਔਨਲਾਈਨ ਲੈਣ-ਦੇਣ ਰਾਹੀਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਨ ਲਈ ਵਰਗਲਾ ਲਿਆ। ਉਨ੍ਹਾਂ ਕਿਹਾ ਕਿ ਬਾਅਦ ਵਿਚ ਸ਼ਿਕਾਇਤਕਰਤਾ ਨੂੰ ਆਪਣੇ ਨਿਵੇਸ਼ ‘ਤੇ ਕੋਈ ਰਿਟਰਨ ਨਹੀਂ ਮਿਲੀ ਅਤੇ ਉਹ ਆਪਣੇ ਪੈਸੇ ਵੀ ਵਾਪਸ ਨਹੀਂ ਲੈ ਸਕਿਆ।
ਪੁਲੀਸ ਨੇ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ ਅਤੇ ਧੋਖਾਧੜੀ ਨਾਲ ਜੁੜੀ ਇੱਕ ਕੰਪਨੀ ਦੀ ਪਛਾਣ ਕੀਤੀ ਹੈ।
ਅਧਿਕਾਰੀ ਨੇ ਕਿਹਾ ਕਿ ਪੁਲੀਸ ਇਸ ਮਕਸਦ ਲਈ ਮੁਲਜ਼ਮਾਂ ਵੱਲੋਂ ਬੈਂਕ ਲੈਣ-ਦੇਣ ਲਈ ਵਰਤੇ ਗਏ ਖ਼ਾਤਿਆਂ ਅਤੇ ਮੋਬਾਈਲ ਤੇ ਵਟਸਐਪ ਨੰਬਰਾਂ ਦਾ ਪਤਾ ਲਗਾ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਅਸੀਂ ਦੋਸ਼ੀਆਂ ਦਾ ਪਤਾ ਲਗਾਉਣ ਲਈ ਲੀਡ ਇਕੱਠੇ ਕਰਨ ਅਤੇ ਡਿਜੀਟਲ ਫੁੱਟਪ੍ਰਿੰਟਸ ਦੀ ਪੁਸ਼ਟੀ ਕਰਨ ਦੇ ਕੰਮ ਵਿਚ ਜੁਟੇ ਹੋਏ ਹਾਂ।’’