80.69 F
New York, US
July 13, 2020
PreetNama
ਫਿਲਮ-ਸੰਸਾਰ/Filmy

ਕੇਬੀਸੀ-11 ਦੇ ਚੌਥੇ ਕਰੋੜਪਤੀ ਬਣੇ ਬਿਹਾਰ ਦੇ ਅਜੀਤ, ਇਸ ਸਵਾਲ ਕਰਕੇ ਰਹਿ ਗਏ 7 ਕਰੋੜ ਤੋਂ

amitabh crorepati ajit kbc: ਕੌਣ ਬਣੇਗਾ ਕਰੋੜਪਤੀ ਦੇ 11ਵੇਂ ਸੀਜਨ ਵਿੱਚ ਹੁਣ ਚੌਥਾ ਕਰੋੜਪਤੀ ਮਿਲ ਗਿਆ ਹੈ। ਜੀ ਹਾਂ ਬਿਹਾਰ ਦੇ ਗਯਾ ਜਿਲ੍ਹੇ ਦੇ ਰਹਿਣ ਵਾਲੇ ਅਜੀਤ ਕੁਮਾਰ ਕੇਬੀਸੀ ਦੇ ਚੌਥੇ ਕਰੋੜਪਤੀ ਬਣ ਗਏ ਹਨ। ਅਜੀਬ ਕੁਮਾਰ ਕੇਬੀਸੀ ਵਿੱਚ ਆਉਣ ਦੇ ਲਈ 18 ਸਾਲ ਦੀ ਲੰਬੀ ਕੋਸ਼ਿਸ਼ਾਂ ਤੋਂ ਬਾਅਦ ਕੇਬੀਸੀ ਦੇ ਹੌਟ ਸੀਟ ਤੇ ਪਹੁੰਚੇ ਸਨ।

ਬੁਧਵਾਰ ਨੂੰ ਉਨ੍ਹਾਂ ਦੇ ਇੱਕ ਕਰੋੜ ਰੁਪਏ ਜਿੱਤਣ ਦਾ ਐਲਾਨ ਕੀਤਾ ਗਿਆ।ਇਸ ਦਾ ਐਲਾਨ ਨਾ ਕੇਵਲ ਅਜੀਤ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਲਕਿ ਪੂਰਾ ਕੋਇਲਾਂਚਲ ਮਾਣ ਮਹਿਸੂਸ ਕਰ ਰਿਹਾ ਹੈ। ਪੇਸ਼ੇ ਤੋਂ ਅਜੀਤ ਕੁਮਾਰ ਜੇਲ ਸੁਪਰੀਡੈਂਟ ਹਨ।ਕੇਬੀਸੀ ਕੁਈਜ ਗੇਮ ਦੀ ਸ਼ੁਰੂਆਤ ਤੋਂ ਲੈ ਕੇ ਆਖਿਰ ਤੱਕ ਅਜੀਤ ਬੇਹੱਦ ਸ਼ਾਨਦਾਰ ਤਰੀਕੇ ਨਾਲ ਖੇਡ ਖੇਲਿਆ ਪਰ ਉਹ ਇੱਕ ਕਰੋੜ ਦੇ ਸਵਾਲ ਤੋਂ ਬਾਅਦ 7 ਕਰੋੜ ਦੇ ਸਵਾਲ ਦਾ ਜਵਾਬ ਨਹੀਂ ਦੇ ਪਾਏ ਅਤੇ ਉਨ੍ਹਾਂ ਨੇ ਗੇਮ ਕੁਇਟ ਕਰ ਦਿੱਤਾ।

ਅਮਿਤਾਭ ਨੇ ਉਸ ਤੋਂ ਕ੍ਰਿਕਟ ਨਾਲ ਜੁੜਿਆ ਸਵਾਲ ਪੁੱਛਿਆ ਜਿਸਦਾ ਜਵਾਬ ਦੇਣ ਵਿੱਚ ਉਹ ਨਾਕਮਯਾਬ ਰਹੇ।
ਇਹ ਸੀ ਕੇਬੀਸੀ ਦੇ 7 ਕਰੋੜ ਦਾ ਸਵਾਲ
ਸਵਾਲ-ਇੱਕ ਹੀ ਦਿਨ ਵਿੱਚ ਦੋ ਅਲੱਗ-ਅੱਲਗ ਟੀ 20 ਅੰਤਰਰਾਸ਼ਟਰੀ ਮੈਚਾਂ ਵਿੱਚ ਦੋ ਹਾਲਫ ਸੈਨਚਰੀ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਕੌਣ ਹਨ?ਆਪਸ਼ਨ ਏ-ਨਵਰੋਜ ਮੰਗਲ, ਬੀ ਮੁਹੰਮਦ ਹਫੀਜ ਸੀ ਮੁਹੰਮਦ ਸ਼ਹਿਜਾਦ ਡੀ ਸ਼ਾਕਿਬ ਅਲ ਹਸਨ
ਸਹੀ ਜਵਾਬ ਸੀ-ਮੁਹੰਮਦ ਸ਼ਹਿਜਾਦਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਜੀਤ ਕੁਮਾਰ ਦੇ ਗਿਆਨ ਅਤੇ ਉਨ੍ਹਾਂ ਦੇ ਖੇਡ ਦੇ ਤਰੀਕੇ ਤੋਂ ਅਮਿਤਾਭ ਬੱਚਨ ਵੀ ਪ੍ਰਭਾਵਿਤ ਹਨ। ਅਮਿਤਾਭ ਉਨ੍ਹਾਂ ਨੂੰ ਕਹਿੰਦੇ ਹਨ ਕਿ ਤੁਸੀਂ ਬਹੁਤ ਵਧੀਆ ਢੰਗ ਨਾਲ ਖੇਡ ਰਹੇ ਹੋ ਨਾਲ ਹੀ ਉਹ ਬਾਕੀ ਪ੍ਰਤੀਭਾਗੀਆਂ ਨੂੰ ਅਜੀਤ ਕੁਮਾਰ ਤੋਂ ਪ੍ਰੇਰਨਾ ਲੈਣ ਨੂੰ ਕਹਿੰਦੇ ਹਨ। ਦੱਸ ਦੇਈਏ ਕਿ ਅਜੀਤ ਕੁਮਾਰ ਤੋਂ ਪਹਿਲਾਂ ਇਸ ਸੀਜਨ ਵਿੱਚ ਜਹਾਨਾਬਾਦ ਦੇ ਰਹਿਣ ਵਾਲੇ ਸਨੋਜ ਰਾਜ ਅਤੇ ਮਧੂਬਨੀ ਦੇ ਗੌਤਮ ਕੁਮਾਰ ਇੱਕ ਕਰੋੜ ਰੁਪਏ ਜਿੱਤ ਚੁੱਕੇ ਹਨ। ਕੇਬੀਸੀ ਦੇ ਹੁਣ ਤੱਕ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਬਿਹਾਰ ਦੇ ਦੋ ਲੋਕ ਇੱਕ ਕਰੋੜ ਰੁਪਏ ਜਿੱਤੇ ਹੋਣ। ਇਸ ਤੋਂ ਪਹਿਲਾਂ ਮੋਤਿਹਾਰੀ ਦੇ ਸੁਸ਼ੀਲ ਕੁਮਾਰ ਨੇ ਕੇਬੀਸੀ ਵਿੱਚ 5 ਕਰੋੜ ਰੁਪਏ ਜਿੱਤੇ ਸਨ।

Related posts

ਸ਼ਵੇਤਾ ਨੇ ਜ਼ਹਿਰੀਲੇ ਇਨਫੈਕਸ਼ਨ ਨਾਲ ਕੀਤੀ ਪਤੀ ਦੀ ਤੁਲਨਾ , ਵਿਵਾਦ ‘ਤੇ ਤੋੜੀ ਚੁੱਪੀ

On Punjab

ਸੁਸ਼ਾਂਤ ਦੀ ਮੌਤ ਮਗਰੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਕਈ ਲੋਕ ਨੇ ਪਰੇਸ਼ਾਨ, ਜਾਣੋ ਕੀ ਹੈ ਕਾਰਨ

On Punjab

ਮਾਧੁਰੀ ਦੀਕਸ਼ਿਤ ਨੇ ਘਰ ਨੂੰ ਬਣਾਇਆ ਜਿੰਮ,ਸ਼ੇਅਰ ਕੀਤਾ ਵਰਕਆਊਟ ਵੀਡਿੳ

On Punjab