45.79 F
New York, US
March 29, 2024
PreetNama
ਫਿਲਮ-ਸੰਸਾਰ/Filmy

ਕੀ ਇਨ੍ਹਾਂ ਚਾਰ ਮੁਕਾਬਲੇਬਾਜ਼ਾ ਕਾਰਨ ਬੰਦ ਹੋ ਜਾਵੇਗਾ ਕੇਬੀਸੀ 11?

KBC 11 closed four contests?: ਅਮਿਤਾਬ ਬੱਚਨ ਨੇ ਕੁਇਜ਼ ਸ਼ੋਅ ਕੌਣ ਬਣੇਗਾ ਕਰੋੜਪਤੀ’ ਦਾ ਸੀਜ਼ਨ-11 ਦਾ ਸਫ਼ਰ ਛੇਤੀ ਹੀ ਖ਼ਤਮ ਹੋਣ ਵਾਲਾ ਹੈ। 1 ਮਈ 2019 ਤੋਂ ਸ਼ੁਰੂ ਹੋਏ ਇਸ ਸ਼ੋਅ ਨੇ ਇਸ ਵਾਰ 4 ਕਰੋੜਪਤੀ ਦਿੱਤੇ ਹਨ। ਇਸ ਵਾਰ ਸੀਜ਼ਨ ‘ਚ ਕਈ ਲੋਕਾਂ ਨੇ ਲੱਖਾਂ-ਕਰੋੜਾਂ ਰੁਪਏ ਜਿੱਤੇ ਪਰ ਚਾਰ ਮੁਕਾਬਲੇਬਾਜ਼ ਅਜਿਹੇ ਰਹੇ, ਜਿਨ੍ਹਾਂ ਨੇ ਇਕ ਕਰੋੜ ਦੇ ਸਵਾਲ ਦਾ ਸਹੀ ਜਵਾਬ ਦਿੱਤਾ ਅਤੇ ਇਕ ਕਰੋੜ ਜਿੱਤ ਲਿਆ। ਇਕ ਕਰੋੜ ਤੱਕ ਪਹੁੰਚਣ ਵਾਲੇ ਮੁਕਾਬਲੇਬਾਜ਼ਾਂ ਦੀ ਲਿਸਟ ਤਾਂ ਬਹੁਤ ਹੀ ਲੰਬੀ ਹੈ ਪਰ ਸਿਰਫ ਚਾਰ ਲੋਕ ਹੀ ਇਸ ਸਵਾਲ ਦਾ ਸਹੀ ਜਵਾਬ ਦੇ ਸਕੇ ਹਨ।

ਦੱਸ ਦਈਏ ਕਿ ਖਾਸ ਗੱਲ ਇਹ ਹੈ ਕਿ ਇਹ ਸੀਜ਼ਨ ਅਜਿਹਾ ਹੈ, ਜਿਸ ‘ਚ ਚਾਰ ਲੋਕ ਕਰੋੜਪਤੀ ਬਣ ਸਕੇ ਹਨ। ਇਸ ਤੋਂ ਪਹਿਲਾਂ ਦੇ ਸੀਜ਼ਨ ‘ਚ ਚਾਰ ਤੋਂ ਘੱਟ ਲੋਕ ਹੀ ਕਰੋੜਪਤੀ ਬਣ ਸਕੇ ਸਨ। ਇਸ ਵਾਰ ਚਾਰ ਮੁਕਾਬਲੇਬਾਜ਼ਾਂ ਨੇ ਸਹੀ ਜਵਾਬ ਦੇ ਕੇ ਇਤਿਹਾਸ ਰਚ ਦਿੱਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸਣਯੋਗ ਹੈ ਕਿ ਇਸ ਵਾਰ ਕਰੋੜਪਤੀ ਸ਼ੋਅ ਵਿੱਚ ਪਿਛਲੇ ਕਈ ਸਾਲਾਂ ਬਾਅਦ ਤਬਦੀਲੀਆਂ ਕੀਤੀਆਂ ਗਈਆਂ ਸਨ। ਉਸੇ ਸਮੇਂ, ਅਮਿਤਾਬ ਬੱਚਨ ਖ਼ੁਦ ਸ਼ੋਅ ਨਾਲ ਜੁੜੇ ਹਰ ਅਪਡੇਟ ਤੋਂ ਲੈ ਕੇ ਆਫ਼ ਏਅਰ ਤੱਕ ਖੁੱਲ੍ਹ ਕੇ ਬੋਲਦੇ ਸਨ। ਚਾਰ ਕਰੋੜਪਤੀਆਂ ਦੀ ਵਜ੍ਹਾ ਨਾਲ ਇਹ ਸੀਜ਼ਨ ਹਾਲੇ ਤੱਕ ਦੇ ਸੀਜ਼ਨ ਦਾ ਸਭ ਤੋਂ ਖਾਸ ਬਣ ਗਿਆ ਹੈ।

ਦੱਸਣਯੋਗ ਹੈ ਕਿ ਇਸ ਵਾਰ ਬਿਹਾਰ ਦੇ ਰਹਿਣ ਵਾਲੇ ਸਰੋਜ ਰਾਜ, ਅਮਰਾਵਤੀ ਦੀ ਰਹਿਣ ਵਾਲੀ ਬਬੀਤਾ ਤਾਡੇ, ਪੱਛਮੀ ਬੰਗਾਲ ਦੇ ਰਹਿਣ ਵਾਲੇ ਗੌਤਮ ਝਾਅ ਤੇ ਝਾਰਖੰਡ ਦੇ ਰਹਿਣ ਵਾਲੇ ਅਜੀਤ ਕੁਮਾਰ ਨੇ ਇਕ ਕਰੋੜ ਰੁਪਏ ਜਿੱਤੇ ਹਨ। ਚਾਰੇ ਲੋਕ ਇਕ ਮੱਧ ਵਰਗੀ ਪਰਿਵਾਰ ‘ਚੋਂ ਹਨ, ਜਿਨ੍ਹਾਂ ‘ਚ ਬਬੀਤਾ ਤਾੜੇ ਇਕ ਸਕੂਲ ‘ਚ 1500 ਰੁਪਏ ਸੈਲਰੀ ਲੈ ਕੇ ਨੌਕਰੀ ਕਰਦੀ ਹੈ, ਉਥੇ ਸਰੋਜ ਰਾਜ ਇਕ ਕਿਸਾਨ ਪਰਿਵਾਰ ਨਾਲ ਸਬੰਧੀ ਰੱਖਦੀ ਹੈ। 7 ਕਰੋੜ ਦੇ ਸਵਾਲ ਦਾ ਕੋਈ ਨਹੀਂ ਦੇ ਸਕਿਆ ਜਵਾਬਚਾਰ ਮੁਕਾਬਲੇਬਾਜ਼ਾਂ ਨੇ ਇਕ ਕਰੋੜ ਰੁਪਏ ਜਿੱਤਣ ਤੋਂ ਬਾਅਦ 7 ਕਰੋੜ ਦੇ ਸਵਾਲ ਦਾ ਸਾਹਮਣਾ ਕੀਤਾ ਪਰ ਪੂਰੇ ਸੀਜ਼ਨ ‘ਚ ਇਕ ਵੀ ਮੁਕਾਬਲੇਬਾਜ਼ 7 ਕਰੋੜ ਦੇ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕਿਆ।

Related posts

ਹਾਲੀਵੁੱਡ ਫ਼ਿਲਮ ’ਚ ਕੰਮ ਕਰਨਗੇ ਡਿੰਪਲ ਕਪਾਡੀਆ

On Punjab

ਆਲੀਆ ਭੱਟ ਨੇ ਕਰਵਾਇਆ ਬਹੁਤ ਹੀ ਖੂਬਸੂਰਤ ਫੋਟੋਸ਼ੂਟ,ਵਾਇਰਲ ਹੋਈਆਂ ਤਸਵੀਰਾਂ

On Punjab

ਜਨਮਦਿਨ ਦੇ ਅਗਲੇ ਦਿਨ ਹੀ ਆਮਿਰ ਖਾਨ ਨੇ ਲਿਆ ਵੱਡਾ ਫੈਸਲਾ, ਕੀਤਾ ਸਭ ਨੂੰ ਹੈਰਾਨ

On Punjab