PreetNama
ਫਿਲਮ-ਸੰਸਾਰ/Filmy

ਕਰਨ ਜੌਹਰ ਦੀ 90s ਥੀਮ ਪਾਰਟੀ ਵਿੱਚ ਜਾਨਵੀ ਦਾ ਜਲਵਾ , ਚਾਂਦਨੀ ਬਣ ਲੁੱਟੀ ਮਹਿਫਿਲ

Janhvi Karan Iconic Bollywood: ਜਾਨਵੀ ਕਪੂਰ ਆਪਣੇ ਲੁਕਸ ਦੇ ਕਾਰਨ ਤੋਂ ਹਮੇਸ਼ਾ ਲਾਈਮਲਾਈਟ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਜਿੰਮ ਲੁਕਸ ਜਾਂ ਫਿਰ ਪਾਰਟੀ ਲੁਕਸ ਪਰ ਸਾੜੀ ਪਾਏ ਜਾਨਵੀ ਦੀ ਗੱਲ ਹੀ ਕੁੱਝ ਹੋਰ ਹੁੰਦੀ ਹੈ।

ਜਾਨਵੀ ਜਦੋਂ ਵੀ ਸਾੜੀ ਕੈਰੀ ਕਰਦੀ ਹੈ ਲੋਕਾਂ ਨੂੰ ਉਸ ਵਿੱਚ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਦੀ ਪਰਛਾਈ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਡਾਇਰੈਕਟਰ ਕਰਨ ਜੌਹਰ ਦੀ 90s ਥੀਮ ਪਾਰਟੀ ਵਿੱਚ ਵੀ ਜਾਨਵੀ ਸਾੜੀ ਪਾ ਕੇ ਪਹੁੰਚੀ।

ਦਰਅਸਲ, ਇਹ ਪਾਰਟੀ ਬਾਲੀਵੁਡ ਦੇ 90 ਦੇ ਦਹਾਕੇ ਦੇ ਥੀਮ ਤੇ ਬੇਸਡ ਸੀ। ਪਾਰਟੀ ਵਿੱਚ ਸਿਤਾਰੇ ਅੱਲਗ-ਅੱਲਗ ਫਿਲਮੀ ਕੈਰੇਕਟਰਜ਼ ਦੇ ਲੁਕ ਵਿੱਚ ਪਹੁੰਚੇ ਸਨ।

ਇਸ ਵਿੱਚ ਜਾਨਵੀ ਨੇ ਚਾਂਦਨੀ ਦੇ ਕੈਰੇਕਟਰ ਦਾ ਲੁਕ ਕੈਰੀ ਕੀਤਾ ਹੋਇਆ ਸੀ। ਇਹ ਕੈਰੇਕਟਰ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਨੇ ਨਿਭਾਇਆ ਸੀ।

ਯੈਲੋ ਸਾੜੀ, ਹੱਥਾਂ ਵਿੱਚ ਚੂੜੀਆਂ ਅਤੇ ਖੁੱਲ੍ਹੇ ਵਾਲ ਵਿੱਚ ਜਾਨਵੀ ਆਪਣੀ ਮਾਂ ਸ਼੍ਰੀਦੇਵੀ ਤੋਂ ਘੱਟ ਨਹੀਂ ਲੱਗ ਰਹੀ ਸੀ।

ਹਾਲਾਂਕਿ ਇਸ ਤੋਂ ਪਹਿਲਾਂ ਵੀ ਜਾਨਵੀ ਕਈ ਵਾਰ ਸਾੜੀ ਵਿੱਚ ਨਜ਼ਰ ਆ ਚੁੱਕੀ ਹੈ ਪਰ ਹਰ ਵਾਰ ਉਹ ਸ਼੍ਰੀਦੇਵੀ ਦੇ ਲੁਕ ਵਿੱਚ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ।

ਇਸ ਪਾਰਟੀ ਵਿੱਚ ਕਰਨ ਜੌਹਰ ਕੁਛ ਕੁਛ ਹੋਤਾ ਹੈ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਕੈਰੇਕਟਰ ਰਾਹੁਲ ਦੇ ਲੁਕ ਵਿੱਚ ਪਹੁੰਚੀ। ਉੱਥੇ ਹੀ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਫਿਲਮ ਵਿੱਚ ਰਾਣੀ ਮੁਖਰਜੀ ਦੇ ਕੈਰੇਕਟਰ ਟੀਨਾ ਦਾ ਲੁਕ ਕੈਰੀ ਕੀਤਾ।

ਕਰਨ ਅਤੇ ਗੌਰੀ ਦੀ ਇੱਕ ਤਸਵੀਰ ਵਿੱਚ ਸ਼ਾਹਰੁਖ ਖਾਨ ਵੀ ਪਿੱਛਲੇ ਸਿਰ ਫੜੇ ਹੋਏ ਨਜ਼ਰ ਆਏ। ਇਸ ਤਸਵੀਰ ਨੂੰ ਦੇਖ ਕਿਸ ਤਰ੍ਹਾਂ ਕਿੰਗ ਖਾਨ ਨੇ ਫੋਟੋਬਾਂਬ ਕੀਤਾ ਹੈ।

ਕਰਨ ਨੇ ਵੀ ਇੰਸਟਾਗ੍ਰਾਮ ਸਟੋਰੀ ਤੇ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਾਹੁਲ ਦੇ ਲੁਕ ਵਿੱਚ ਕਰਨ ਕਦੇ ਗਿਟਾਰ ਫੜੇ ਹੋਏ ਤਾਂ ਕਦੇ ਬਾਸਕਟਬਾਲ ਫੜੇ ਹੋਏ ਨਜ਼ਰ ਆਏ।

ਅਦਾਕਾਰਾ ਨੇਹਾ ਧੂਪੀਆ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਫਿਲਮ ਵਿੱਚ ਕਾਜੋਲ ਦੇ ਸਿਮਰਨ ਵਾਲੇ ਲੁਕ ਵਿੱਚ ਨਜ਼ਰ ਆਈ। ਪੈਰਟ ਗ੍ਰੀਨ ਕਲਰ ਦੇ ਟ੍ਰੈਡਿਸ਼ਨਲ ਆਊਟਫਿਟ ਵਿੱਚ ਉਹ ਖੂਬਸੂਰਤ ਨਜ਼ਰ ਆਈ।

ਉੱਥੇ ਹੀ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਅੰਗਦ ਬੇਦੀ ਫਿਲਮ ਵਿੱਚ ਸ਼ਾਹਰੁਖ ਦੇ ਰਾਜ ਵਾਲੇ ਲੁਕ ਵਿੱਚ ਦਿਖਾਈ ਦਿੱਤੇ।ਦੋਵੇਂ ਇੱਕ ਦੂਜੇ ਦੇ ਨਾਲ ਪਰਫੈਕਟ ਕਪਲ ਲੱਗ ਰਹੇ ਸਨ।

Related posts

ਕੋਰੋਨਾ ਵਾਇਰਸ ਕਾਰਨ ਅਦਾਕਾਰਾ ਮੰਦਿਰਾ ਬੇਦੀ ਨੂੰ ਆਇਆ ਅਟੈਕ

On Punjab

ਫਿਰ ਆਏਗਾ ‘ਜੱਗਾ ਜੱਟ’, ਦਿਲ ਨੂੰ ਛੂਹ ਲੈਣ ਵਾਲੀ ਪੰਜਾਬ ਦੇ ‘ਰੌਬਿਨਹੁੱਡ’ ਦੀ ਕਹਾਣੀ

On Punjab

Ejaz Khan ਨੇ ਸਾਰਿਆਂ ਸਾਹਮਣੇ ਪਵਿੱਤਰਾ ਪੂਨੀਆ ਨੂੰ ਉਸਦੇ ਜਨਮ-ਦਿਨ ’ਤੇ ਕੀਤੀ Kiss, ਵੀਡੀਓ ਹੋ ਰਹੀ ਵਾਇਰਲ

On Punjab