PreetNama
ਫਿਲਮ-ਸੰਸਾਰ/Filmy

ਕਪਿਲ ਦੀ ਨੰਨ੍ਹੀ ਬੇਟੀ ਨੂੰ ਮਿਲਣ ਪਹੁੰਚੀ ਰਿੱਚਾ ਸ਼ਰਮਾ , ਸ਼ੇਅਰ ਕੀਤੀਆਂ ਕਿਊਟ ਤਸਵੀਰਾਂ

Richa arrive to Kapil’s daughter: ਬਾਲੀਵੁਡ ਦੀ ਮਸ਼ਹੂਰ ਸਿੰਗਰ ਰਿੱਚਾ ਸ਼ਰਮਾ ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਆਪਣਾ ਭਰਾ ਮੰਨਦੀ ਹੈ ਅਤੇ ਉਨ੍ਹਾਂ ਦੇ ਨਾਲ ਸਪੈਸ਼ਲ ਬਾਂਡ ਵੀ ਸ਼ੇਅਰ ਕਰਦੀ ਹੈ।ਹਾਲ ਹੀ ਵਿੱਚ ਰਿੱਚਾ ਸ਼ਰਮਾ ਕਪਿਲ ਅਤੇ ਗਿੰਨੀ ਚਤਰਥ ਦੀ ਲਿਟਿਲ ਏਂਜਲ ਅਨਾਇਰਾ ਸ਼ਰਮਾ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੀ।ਰਿੱਚਾ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਪਿਲ ਅਤੇ ਗਿੰਨੀ ਨਾਲ ਉਨ੍ਹਾਂ ਦੀ ਨੰਨ੍ਹੀ ਬੇਟੀ ਦੇ ਨਾਲ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਰਿੱਚਾ ਸ਼ਰਮਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ‘ ਆਖਿਰ ਆਪਣੀ ਲਿਟਿਲ ਏਂਜਲ ਅਨਾਇਰਾ ਨਾਲ ਮਿਲੀ। ਲਿਟਿਲ ਡਾਲ ਨੂੰ ਬਹੁਤ ਸਾਰੀਆਂ ਦੁਆਵਾਂ ।ਭਰਾ ਅਤੇ ਭਾਬੀ ਨੂੰ ਇੱਕ ਵਾਰ ਫਿਰ ਮੁਬਾਰਕਬਾਦ।ਕਪਿਲ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ। ਬੇਟੀ ਦੇ ਜਨਮ ਤੋਂ ਕਪਿਲ ਅਤੇ ਉਨ੍ਹਾਂ ਦੀ ਪਤਨੀ ਬੇਹੱਦ ਖੁਸ਼ ਹੈ।
ਕੁੱਝ ਦਿਨ ਪਹਿਲਾਂ ਹੀ ਕਪਿਲ ਸ਼ਰਮਾ ਨੇ ਆਪਣੀ ਬੇਟੀ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਅਨਾਇਰਾ ਰੱਖਿਆ ਹੈ।
ਕਪਿਲ ਸ਼ਰਮਾ ਨੇ ਪਿਛਲੇ ਦਿਨੀਂ 15 ਦਿਨਾਂ ਦੀ ਛੁੱਟੀ ਲਈ ਸੀ ਤਾਂ ਕਿ ਉਹ ਆਪਣੀ ਬੇਟੀ ਅਤੇ ਪਤਨੀ ਦੇ ਨਾਲ ਸਮਾਂ ਬਤੀਤ ਕਰ ਸਕੇ।

ਇਸਦੇ ਲਈ ਉਨ੍ਹਾਂ ਨੇ ਕਈ ਐਪੀਸੋਡਜ਼ ਦੀ ਐਡਵਾਂਸ ਵਿੱਚ ਸ਼ੂਟਿੰਗ ਕੀਤੀ ਸੀ।
ਦੱਸ ਦੇਈਏ ਕਿ ਕਪਿਲ ਸ਼ਰਮਾ ਨੇ 12 ਦਸੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਕੀਤਾ ਸੀ।ਦੋਹਾਂ ਦੇ ਵਿਆਹ ਦੀ ਕਾਫੀ ਚਰਚਾ ਵੀ ਰਹੀ ਸੀ।ਇਸ ਵਿਆਹ ਵਿੱਚ ਟੀਵੀ , ਬਾਲੀਵੁਡ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ।

Related posts

ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਕੋਰੋਨਾ ਦੇ ਸ਼ਿਕਾਰ !

On Punjab

Ik Din (Full Song) Rajat Sahani

On Punjab

ਪ੍ਰਿਯੰਕਾ ਚੋਪੜਾ ਨੇ 10 ਸਾਲ ਛੋਟੇ ਪਤੀ ਬਾਰੇ ਕਹੀ ਇੰਨੀ ਵੱਡੀ ਗੱਲ

On Punjab
%d bloggers like this: